Good Morning

Navjeet

ਕਾਸ਼ ਕੀਤੇ ਤੇਰੀ Good Morning ਆ ਜਾਵੇ ,
ਨਿਤ ਉੱਠ ਸਵੇਰੇ ਫੋਨ ਜੇਹਾ ਫੜ ਕੇ ਬਹਿਣਾ ਹਾਂ ,
ਅੱਜ ਟੁੱਟੀ ਨੂੰ ਤਾਂ ਸਾਲ ਵੀ ਹੋ ਗਏ ਕਿੰਨੇ ਨੇਂ ,
ਤੇਰੇ ਮੁੜਕੇ ਆਉਣ ਦੇ ਸੁਪਨੇ ਅੱਜ ਵੀ ਲੈਣੇ ਹਾਂ ,
ਕਾਸ਼ ਕੀਤੇ ਤੇਰੀ Good Morning ਆ ਜਾਵੇ .

ਤੇਰੇ Love You, Miss You ਵਾਲੇ
Message ਅੱਜ ਵੀ ਮੇਰੇ ਕੋਲ ਨੇਂ ,
ਮੈਨੂੰ ਨੀਂਦ ਨੀ ਆਉਂਦੀ ਤੇਰੇ ਬਿਨ
ਏਹ ਯਾਦ ਵੀ ਤੇਰੇ ਬੋਲ ਨੇਂ ,
ਤੇਰੇ Love You, miss You ਵਾਲੇ
Message ਅੱਜ ਵੀ ਮੇਰੇ ਕੋਲ ਨੇਂ ,
ਮੈਨੂੰ ਨੀਂਦ ਨੀ ਆਓਂਦੀ ਤੇਰੇ ਬਿਨ
ਏਹ ਯਾਦ ਵੀ ਤੇਰੇ ਬੋਲ ਨੇਂ ,
ਕਾਸ਼ ਕੀਤੇ ਤੈਨੂੰ ਅੱਜ ਵੀ ਨੀਂਦਰ ਨਾਂ ਆਵੇ ,
ਮੈਂ ਤੇਰੇ ਬਿਨ ਹੀ ਕਲੀਆਂ ਰਾਤਾਂ ਸਹਿਣਾ ਹਾਂ ,
ਕਾਸ਼ ਕੀਤੇ ਤੇਰੀ Good Morning ਆ ਜਾਵੇ .
ਦਿਨ ਤਾਂ ਚਲੋ ਲੰਘ ਜਾਂਦਾ ਏ ,
ਪਰ ਸ਼ਾਮ ਨੂੰ ਚੇਤਾ ਆਉਂਦਾ ਏ ,
ਤੇਰੀ ਯਾਦ ਨੂੰ ਧੋਖਾ ਦੇਣ ਲਈ ,
ਫੇਰ ਪੈਗ ਮੋਟਾ ਜਿਯਾ ਪਾਉਂਦਾ ਏ ,
ਕਾਸ਼ ਕੀਤੇ ਤੈਨੂੰ ਮੇਰਾ ਨਸ਼ਾ ਵੀ ਹੋ ਜਾਵੇ ,
ਏਹ ਸੋਚ ਕੇ ਪੂਰੀ ਬੋਤਲ ਚਾੜ੍ਹ ਮੈਂ ਲੈਣਾ ਹਾਂ ,
ਕਾਸ਼ ਕੀਤੇ ਤੇਰੀ Good Morning ਆ ਜਾਵੇ .

ਨਵਜੀਤੇ ਨੂੰ ਤੂੰ ਸ਼ਾਦ ਗਈ ਸੀ
ਪਰ ਤੈਨੂ ਕਦੇ ਨਈ ਛਡ ਸਕਦਾ ,
ਮੈਂ ਜ਼ਿੰਦਗੀ ਜਿਯੋਉਣੀ ਤੇਰੇ ਨਾਲ ਹੀ ,
ਅੱਧ ਵਿਚ ਵੀ ਨਈ ਮਰ ਸਕਦਾ ,
ਕਾਸ਼ ਕੀਤੇ ਤੈਨੂੰ ਯਾਦ ਅਜੇ ਮੇਰਾ ਪਿਆਰ ਕੁੜੇ ,
ਤੇਰੇ ਪਿੰਡ ਦੇ ਮੋੜ ਨਾਲ ਰੋਜ਼ ਹੀ ਜਾਕੇ ਖਾਇਨਾ ਹਾਂ ,
ਕਾਸ਼ ਕੀਤੇ ਤੇਰੀ Good Morning ਆ ਜਾਵੇ ,
ਨਿਤ ਉੱਠ ਸਵੇਰੇ ਫੋਨ ਜੇਹਾ ਫੜ ਕੇ ਬਹਿਨਾ ਹਾਂ ,
ਅੱਜ ਟੁੱਟੀ ਨੂੰ ਤਾਂ ਸਾਲ ਵੀ ਹੋ ਗਏ ਕਿੰਨੇ ਨੇਂ ,
ਤੇਰੇ ਮੁੜਕੇ ਆਉਣ ਦੇ ਸੁਪਨੇ ਅੱਜ ਵੀ ਲੈਣਾ ਹਾਂ .
ਏਹ ਕਾਸ਼ ਮੇਰਾ ਕੀਤੇ ਕਾਸ਼ ਹੀ ਬਣਕੇ
ਰਹਿ ਗਿਆ ਜੇ ,
ਤੇਰਾ ਯਾਰ ਨਗੀਨਾ ਮੌਤ ਦੇ ਰਾਹ ਵਲ ਬੇਹ ਗਿਆ ਜੇ ,
ਏਹ ਕਾਸ਼ ਮੇਰਾ ਕੀਤੇ ਕਾਸ਼ ਹੀ ਬਣਕੇ ਰਹਿ ਗਿਆ ਜੇ ,
ਤੇਰਾ ਯਾਰ ਨਗੀਨਾ ਮੌਤ ਦੇ ਰਾਹ ਵਲ ਬੇਹ ਗਿਆ ਜੇ ,
ਕਾਸ਼ ਓਦੋਂ ਤੂੰ ਸਿਵੇਆਂ ਤਕ ਹੀ ਆ ਜਾਵੇ ,
ਮੇਰੀ ਰੂਹ ਨੂੰ ਠੰਡ ਜਈ ਪੈਜੂ ਜੇੜੀ ਸੀਨੇ ਆ ,

ਨਾ ਨਾਨਾ ! ਸੋਹਣੀਏ ! ਸੋਹਣੀਏ !
ਆਜਾ ਨੀ , ਆਜਾ ਨੀ ਨਾ ਨਾ ਨਾ !

ਕਾਸ਼ ਕਿਤੇ ਤੇਰੀ Good Morning ਆ ਜਾਵੇ

Canzoni più popolari di Navjeet

Altri artisti di Indian pop music