Rebel

Tarsem Jassar

ਹੋ ਨਾਮ ਸਾਡੇ ਬਾਗੀ ਨੇ

Western Pendu

ਨਾ ਬਣੀ ਕਦੇ ਸਰਕਾਰਾਂ ਨਾਲ
ਬਸ ਚਲਦੀ ਜ਼ਿੰਦਗੀ ਯਾਰਾਂ ਨਾਲ
ਹੋ ਯਾਰੀ ਚ ਤਲਵਾਰਾਂ ਨਾਲ
ਬਈ hater ਮਚਦੇ ਖਾਰਾ ਨਾਲ
ਜਿਹਦੀ ਲਿਖਦੀ ਕਲਮ ਸਾਡੀ
ਕਲਾਮ ਸਾਡੇ ਬਾਗੀ ਨੇ
ਹੋ ਨਾਮ ਸਾਡੇ ਬਾਗੀ ਨੇ
ਪੈਗਾਮ ਸਾਡੇ ਬਾਗੀ ਨੇ
ਵਿਕਾਊਆਂ ਨੂ ਨੀ ਕਰੀ ਕਦੇ
ਸਲਾਮ ਸਾਡੇ ਬਾਗੀ ਨੇ
ਹੋ ਨਾਮ ਸਾਡੇ ਬਾਗੀ ਨੇ
ਪੈਗਾਮ ਸਾਡੇ ਬਾਗੀ ਨੇ
ਗੱਦਰਾਂ ਨੂ ਨੀ ਕਰੀ ਕਦੇ
ਸਲਾਮ ਸਾਡੇ ਬਾਗੀ ਨੇ

ਹੋ ਡੰਗਰ ਫਿਰਦੇ ਸੜਕਾਂ ਤੇ
ਜੋ ਬੰਦੇ ਭੇਜਣ ਨਰਕਾਂ ਤੇ
ਕੁਝ ਲੀਡਰ ਹੋ ਗਏ ਠਰ੍ਕਾਂ ਤੇ
ਤੇ Singer ਹੋ ਗਏ ਬੜਕਾਂ ਤੇ
ਹੋ ਗੀਤਾਂ ਵਿਚ ਬਦਮਾਸ਼ੀ ਏ
ਕਿੱਤੇ system ਮੂਹਰੇ ਬੋਲੇ ਨੀ
ਟੀਵੀ ਤੇ ਬਣ-ਦੇ killer ਨੇ
ਉਂਝ ਤਾ ਸਿਰ ਕਦੇ ਖੋਲੇ ਨੀ
ਭਾਵੇ ਯਾਰ ਦੀ ਗੱਡੀ ਛੋਟੀ ਆ
ਪਰ ਓਹਦੇ ਵਿਚ ਨਾਜ਼ਾਰੇ ਨੇ
ਰਹੀਸਾਂ ਦੇ ਨਾਲ ਬਣ-ਦੀ ਨਈ
ਸਾਡੇ ਆਮ ਯਾਰ ਜਿਹੇ ਸਾਰੇ ਨੇ
ਮਨਮਰਜੀਯਾ ਦੇ ਨਾਲ ਉਡਦੇ ਆਂ
ਲਗਾਮ ਸਾਡੇ ਬਾਗੀ ਨੇ
ਹੋ ਨਾਮ ਸਾਡੇ ਬਾਗੀ ਨੇ
ਪੈਗਾਮ ਸਾਡੇ ਬਾਗੀ ਨੇ
ਵਿਕਾਊਆਂ ਨੂ ਨੀ ਕਰੀ ਕਦੇ
ਸਲਾਮ ਸਾਡੇ ਬਾਗੀ ਨੇ
ਹੋ ਨਾਮ ਸਾਡੇ ਬਾਗੀ ਨੇ
ਪੈਗਾਮ ਸਾਡੇ ਬਾਗੀ ਨੇ
ਗੱਦਰਾਂ ਨੂ ਨੀ ਕਰੀ ਕਦੇ
ਸਲਾਮ ਸਾਡੇ ਬਾਗੀ ਨੇ

ਸਬ ਤੋਂ ਪਿਛੋ ਹੋਏ ਗੁਲਾਮ ਅਸੀ
ਤੇ ਪਿਹਲਾਂ movement ਛੇੜੀ ਸੀ
ਹੋ ਜਿਹਦੀ ਮਛਰੀ ਫਿਰਦੀ ਸੀ
ਸਰਕਾਰ ਗੋਰੇ ਦੀ ਘੇਰੀ ਸੀ
ਹੋ ਲੰਡੂਯਂ ਦੇ ਲਯੀ ਜੁੱਤੀ ਏ
ਜ਼ਮੀਰ ਹਜੇ ਨਾ ਸੁੱਟੀ ਏ
ਹੋ ਕੌਮ ਨੂ ਲੋਡ ਏ ਲੀਡਰ ਦੀ
ਚੋਰਾਂ ਨਾਲ ਰਲ ਗਯੀ ਕੁੱਤੀ ਏ
ਲਖ ਲਾਹਨਤ ਐਸੇ system ਤੇ
ਜਿਹੜੇ ਹਵਾ ਚ ਗੱਲਾਂ ਕਰਦੇ ਨੇ
ਬਾਹਰ ਕੁੱਤੇ rescue ਹੋ ਜਾਂਦੇ
ਐਥੇ ਬੱਚੇ ਬੋਰੇ ਚ ਮਰਦੇ ਨੇ
ਐਥੇ ਬੱਚੇ ਬੋਰੇ ਚ ਮਰਦੇ ਨੇ
ਨਈ ਸੁੱਤੇ ਸ਼ੇਰ ਨੂ ਛੇੜੀ ਦਾ
ਇੰਤਕਾਮ ਸਾਡੇ ਬਾਗੀ ਨੇ
ਹੋ ਨਾਮ ਸਾਡੇ ਬਾਗੀ ਨੇ
ਪੈਗਾਮ ਸਾਡੇ ਬਾਗੀ ਨੇ
ਵਿਕਾਊਆਂ ਨੂ ਨੀ ਕਰੀ ਕਦੇ
ਸਲਾਮ ਸਾਡੇ ਬਾਗੀ ਨੇ
ਹੋ ਨਾਮ ਸਾਡੇ ਬਾਗੀ ਨੇ
ਪੈਗਾਮ ਸਾਡੇ ਬਾਗੀ ਨੇ
ਵਿਕਾਊਆਂ ਨੂ ਨੀ ਕਰੀ ਕਦੇ
ਸਲਾਮ ਸਾਡੇ ਬਾਗੀ ਨੇ

ਉਂਝ ਠੰਡੇ ਰਿਹਨਾ ਜਾਣਦੇ ਆਂ
ਜੇ ਲੋਡ ਪੇ ਹਿੱਕਾ ਤਾਣਦੇ ਆਂ
ਹਥਿਆਰਾਂ ਵਾਲੇ ਜਖੀਰੇ ਨੇ
ਹੋ ਸੂਰੇ ਸਾਡੇ ਵੀਰੇ ਨੇ
ਹੋ ਗੁੱਟਾਂ ਦੇ ਵਿਚ ਕੜੇ ਸਾਡੇ
ਨਾ ਰੰਨਾ ਵਾਲੇ ਕਾਲੀਰੇ ਨੇ
ਆਜ ਏਕ ਦੋ ਪੰਨੇ ਥੋਡੇ ਨੇ
ਕਿਤਾਬ ਲਾਇਫ ਦੀ ਬਾਕੀ ਏ
ਹੋ ਸਾਧਾ ਵਰਗੀ ਬਿਰਤੀ ਏ
ਜੋ ਸੋਚੀ ਜਾਂਦੇ ਆ ਕਿ ਏ
ਤੁਹਾਡੀ ਰਾਤ romantic ਏ
ਤੇ ਸ਼ਾਮ ਸਾਡੀ ਬਾਗੀ ਨੇ
ਹੋ ਨਾਮ ਸਾਡੇ ਬਾਗੀ ਨੇ
ਪੈਗਾਮ ਸਾਡੇ ਬਾਗੀ ਨੇ
ਵਿਕਾਊਆਂ ਨੂ ਨੀ ਕਰੀ ਕਦੇ
ਸਲਾਮ ਸਾਡੇ ਬਾਗੀ ਨੇ
ਹੋ ਨਾਮ ਸਾਡੇ ਬਾਗੀ ਨੇ
ਪੈਗਾਮ ਸਾਡੇ ਬਾਗੀ ਨੇ
ਵਿਕਾਊਆਂ ਨੂ ਨੀ ਕਰੀ ਕਦੇ
ਸਲਾਮ ਸਾਡੇ ਬਾਗੀ ਨੇ

Canzoni più popolari di Tarsem Jassar

Altri artisti di Indian music