Kankan Da Peer
ਹੋਣੀ ਆਏ ਜਿੱਤ ਹਕੀਕਤ ਦੀ
ਤੁਸੀ ਮੂਧੇ ਮੂੰਹ ਦੀ ਖਾਓਗੇ
ਏ ਬਾਣੀ ਪੜ੍ਹਨੇ ਵਾਲਿਆਂ ਨੂੰ
ਤੁਸੀ ਕੀ ਕਾਨੂੰਨ ਪੜ੍ਹਾਉਂਗੇ
ਖੇਤਾ ਨਾਲ ਖੇਤਾ ਵਾਲਿਆਂ ਨੇ
ਆਖਿਰ ਨੂੰ ਮਿਲ ਹੀ ਜਾਣਾ ਏ
ਏ ਦਰਦ ਹਮੇਸ਼ਾ ਨਹੀ ਰਹਿਣੇ
ਏ ਵਕਤ ਬਦਲ ਹੀ ਜਾਣਾ ਏ
ਜੰਗ ਛਿੜ ਦਿਲ ਤੇ ਜ਼ਮੀਰ ਦੀ
ਭਾਵੇ ਬਣ ਗਯੀ ਆਏ ਬਰਫ ਸਰੀਰ ਦੀ
ਜੰਗ ਛਿੜ ਦਿਲ ਤੇ ਜ਼ਮੀਰ ਦੀ
ਭਾਵੇ ਬਣ ਗਯੀ ਆਏ ਬਰਫ ਸਰੀਰ ਦੀ
ਇਹਤੋਂ ਵੱਧ ਵੀ ਤਸੀਹੇ ਦੇਣ ਆਂ ਕੇ
ਵੱਧ ਵੀ ਤਸੀਹੇ ਦੇਣ ਆਂ ਕੇ
ਕਦੇ ਮੂੰਹਾਂ ਵਿਚੋ ਨਿਕਲੂ ਨਾ ਸੀ ਪੁੱਤਰਾ
ਮੈਨੂੰ ਸੋਹ ਲੱਗੇ ਕਣਕਾਂ ਦੇ ਪੀਰ ਦੀ
ਮੇਰਾ ਖੇਤਾ ਬਿਨਾ ਲੱਗਦਾ ਨੀ ਜੀ ਪੁੱਤਰਾ
ਸੋਹ ਲੱਗੇ ਕਣਕਾਂ ਦੇ ਪੀਰ ਦੀ
ਹੁਣ ਖੇਤਾ ਬਿਨਾ ਲੱਗਦਾ ਨੀ ਜੀ ਪੁੱਤਰਾ
ਸਾਡੇ ਚੇਹਰਿਆਂ ਤੇ ਨਿਗਾਹ ਕਦੇ ਮਾਰ ਕੇ ਤਾ ਵੇਖੇ
ਰਾਤ ਸਾਡੇ ਨਾਲ ਇਕ ਵੀ ਗੁਜ਼ਾਰ ਕੇ ਤਾ ਵੇਖੇ
ਕਿਹਦੀ ਵਜ੍ਹਾ ਅਸੀ ਕਿਓਂ ਨਹੀਓ ਮੁੜਦੇ
ਇਸ ਗੱਲ ਬਾਰੇ ਹਾਕਮ ਵਿਚਾਰ ਕੇ ਤਾ ਵੇਖੇ
ਹੋ ਇਹਨਾਂ ਅੱਖਾਂ ਸਾਹਵੇ ਘੁਮੀ ਜਾਂਦੇ ਪਿੰਡ ਨੇ
ਅੱਖਾਂ ਸਾਹਵੇ ਘੁਮੀ ਜਾਂਦੇ ਪਿੰਡ ਨੇ
ਕਿੰਨੇ ਅਥਰੂ ਵ ਆਏ ਆ ਖੌਰੇ ਪੀ ਪੁੱਤਰਾ
ਮੈਨੂੰ ਸੋਹ ਲੱਗੇ ਕਣਕਾਂ ਦੇ ਪੀਰ ਦੀ
ਮੇਰਾ ਖੇਤਾ ਬਿਨਾ ਲੱਗਦਾ ਨੀ ਜੀ ਪੁੱਤਰਾ
ਸੋਹ ਲੱਗੇ ਕਣਕਾਂ ਦੇ ਪੀਰ ਦੀ
ਹੁਣ ਖੇਤਾ ਬਿਨਾ ਲੱਗਦਾ ਨੀ ਜੀ ਪੁੱਤਰਾ
ਮੈਨੂੰ ਸੋਹ ਲੱਗੇ ਕਣਕਾਂ ਦੇ ਪੀਰ ਦੀ
ਮੇਰਾ ਖੇਤਾ ਬਿਨਾ ਲੱਗਦਾ ਨੀ ਜੀ ਪੁੱਤਰਾ
ਸੋਹ ਲੱਗੇ ਕਣਕਾਂ ਦੇ ਪੀਰ ਦੀ
ਹੁਣ ਖੇਤਾ ਬਿਨਾ ਲੱਗਦਾ ਨੀ ਜੀ ਪੁੱਤਰਾ