Chan
ਚੰਨ ਚੜ ਗਿਆ ਸਾਡੇ ਵੇਹੜੇ
ਹੋ ਗਾਏ ਦੂਰ ਹਨੇਰੇ
ਹੋ ਗਾਏ ਦੂਰ ਹਨੇਰੇ
ਪਰਿਆ ਵਰਗੀ ਮਿਲ ਗਾਯੀ ਮੇਨੂ
ਸਦਕੇ ਜਾਈਏ ਤੇਰੇ
ਸਾਡੀ ਜੋੜੀ ਵੇ ਸਬ ਤੋਂ ਸੋਹਣੀ
ਤੂ ਰਾਜਾ ਮੈਂ ਰਾਣੀ
ਮੈਂ ਹਾਂ ਤੇਰੀ ਧਰਤ ਹਾਨਿਯਾ
ਤੂ ਹੈ ਮੇਰਾ ਪਾਣੀ
ਚੰਨ ਚੜ ਗਿਆ ਸਾਡੇ ਵੇਹੜੇ
ਹੋ ਗਏ ਦੂਰ ਹਨੇਰੇ
ਸਾਡੀ ਜੋੜੀ ਵੇ ਸਬ ਤੋਂ ਸੋਹਣੀ
ਤੂ ਰਾਜਾ ਮੈਂ ਰਾਣੀ
ਇਸ਼੍ਕ਼ ਦੇ ਮੇਲੇ ਵਿਚੋ ਮਿੱਲ ਗਯੀ
ਗੁੱਡੀ ਰੀਝਾਂ ਵਾਲੀ
ਮਖਨ ਵਿਚ ਸੰਦੂਰ ਰੰਗੀਏ
ਨਜਰ ਨਾ ਲਗ ਜਾਏ ਕਾਲੀ
ਹਾਏ ਮਖਨ ਵਿਚ ਸੰਦੂਰ ਰੰਗੀਏ
ਨਜਰ ਨਾ ਲਗ ਜਾਏ ਕਾਲੀ
ਤੇਰੇ ਵਰਗੀ ਹੋਰ ਨਾ ਹੋਣੀ
ਹੋਣੇ ਹੁਸਨ ਬਥੇਰੇ
ਪਰਿਆ ਵਰਗੀ ਮਿਲ ਗਯੀ ਮੇਨੂ
ਸਦਕੇ ਜਾਈਏ ਤੇਰੇ
ਚੰਨ ਚੜ ਗਿਆ ਸਾਡੇ ਵੇਹੜੇ
ਹੋ ਗਏ ਦੂਰ ਹਨੇਰੇ
ਮਿਸ਼ਰੀ ਵਰਗੇ ਬੋਲ ਨੇ ਤੇਰੇ
ਖੰਡ ਵਰਗੀਆਂ ਬਾਤਾਂ
ਤੇਰੇ ਪੈਰੀ ਦਿਨ ਨੇ ਮੇਰੇ
ਤੇਰੇ ਹੱਥੀਂ ਰਾਤਾਂ
ਵੇ ਤੇਰੇ ਪੈਰੀ ਦਿਨ ਨੇ ਮੇਰੇ
ਤੇਰੇ ਹੱਥੀਂ ਰਾਤਾਂ
ਖੁਸ਼ੀਆਂ ਖੇਡੇ ਬਕਸ਼ੀ ਮੈਨੂੰ
ਬਣਕੇ ਮੇਰਾ ਹਾਣੀ
ਸਾਡੀ ਜੋੜੀ ਵੇ ਸਬ ਤੋਂ ਸੋਹਣੀ
ਤੂੰ ਰਾਜਾ ਮੈ ਰਾਣੀ
ਬਦਲਾ ਵਿੱਚ ਤਸਵੀਰ ਤੇਰੀ ਹੈ
ਹਵਾ ਵਿੱਚ ਖੁਸ਼ਬੋਆਂ
ਰੰਗਾ ਵਾਂਗੂ ਘੁਲ ਗਏ ਆਪਾ
ਖਿੜਿਆ ਖਿੜਿਆ ਰੂਹਾਂ
ਹਾਂ ਰੰਗਾ ਵਾਂਗੂ ਘੁਲ ਗਏ ਆਪਾ
ਖਿੜਿਆ ਖਿੜਿਆ ਰੂਹਾਂ
ਮੈ ਹਾਂ ਤੇਰੇ ਦਿਲ ਦੇ ਅੰਦਰ ਤੂੰ ਹੈ ਚਾਰ ਚੁਫੇਰੇ
ਪਰੀਆਂ ਵਰਗੀ ਮਿਲ ਗਈ ਮੈਨੂੰ ਸਦਕੇ ਜਾਈਏ ਤੇਰੇ
ਸਾਡੀ ਜੋੜੀ ਵੇ ਸਬ ਤੋਂ ਸੋਹਣੀ
ਤੂੰ ਰਾਜਾ ਮੈ ਰਾਣੀ
ਰੱਬ ਦੇਆਂ ਬੰਦਿਆਂ ਮੇਰੇ ਮਿਹਿਰਮ
ਜਾਣ ਹਵਾਲੇ ਤੇਰੇ
ਤੇਰੀ ਝੋਲੀ ਵਿਚ ਪਾ ਦੇਣਾ
ਜੋ ਹੈ ਪੱਲੇ ਮੇਰੇ
ਹਨ ਤੇਰੀ ਝੂਲੀ ਵਿਚ ਪਾ ਦੇਣਾ
ਜੋ ਹੈ ਪੱਲੇ ਮੇਰੇ
ਮੈਂ ਸਤਰੰਗੀ ਪੀਂਗ ਝੂਟਨੀ
ਤੇਰੇ ਮੋਹ ਦੀ ਟਾਹਣੀ
ਮੈਂ ਹਾਂ ਤੇਰੀ ਧਰਤ ਹਾਨਿਯਾ
ਤੂ ਹੈ ਮੇਰਾ ਪਾਣੀ
ਸਾਡੀ ਜੋੜੀ ਵੇ ਸਬ ਤੋਂ ਸੋਹਣੀ
ਤੂ ਰਾਜਾ ਮੈਂ ਰਾਣੀ
ਚੰਨ ਚੜ ਗਿਆ ਸਾਡੇ ਵੇਹੜੇ
ਹੋ ਗਏ ਦੂਰ ਹਨੇਰੇ
ਤੂ ਰਾਜਾ ਮੈਂ ਰਾਣੀ
ਹੋ ਗਏ ਦੂਰ ਹਨੇਰੇ
ਤੂ ਰਾਜਾ ਮੈਂ ਰਾਣੀ