Star
ਤੂੰ ਲਾਤੇ ਜੱਟਾ ਨਿਸ਼ਾਨੇ ਪੱਕੇ
ਤਾਹੀਓਂ ਵੈਰੀ ਪਏ ਨੇ ਅੱਕੇ
ਓ ਐਸੀ ਪਾਈ ਗੇਮ ਉਹਨਾਂ ਦੀ
ਲਾਤੇ ਖੂੰਜੇ ਚੜਗੇ ਧੱਕੇ
ਮੂੰਹ ਤੇ ਸੀ ਮਿੱਠੇ ਬਣਦੇ ਬਾਹਲੇ
ਪਿੱਛੋਂ ਰੱਖਦੇ ਖਾਰ ਸੀ ਸਾਲੇ
ਕਰਨ ਨੂੰ ਫਿਰਦੇ ਅੰਤ ਸੀ ਮੇਰਾ
ਤਾਹੀਓਂ ਜੱਟ ਨੇ ਲਾਇਨ ਚ ਲਾਲੇ
ਸਾਡੇ ਸਿਰ ਤੋਂ ਬਣਿਆ ਦੱਸਦੇ ਨੇ
ਜੋ ਤੇਰੇ ਟੁੱਕਾਂ ਤੇ ਜੀਂਦੇ ਰਹੇ
ਨੀ ਅੱਜਕੱਲ ਬਣੇ ਸਟਾਰ ਨੇ ਫਿਰਦੇ
ਜੋ ਤੈਥੋਂ ਮੰਗ ਮੰਗ ਪੀਂਦੇ ਰਹੇ
ਵੇ ਤੈਨੂੰ ਸਮਝਦੇ ਬਰਫ਼ ਦੇ ਵਰਗਾ
ਜੱਟਾ ਵੈਰੀ ਸਾੜ ਕੇ ਰੱਖਦੇ
ਖਿੰਡੀਆਂ ਫਿਰਨ ਦੇ ਗਲੀਂ ਚ ਲੀਰਾਂ
ਕੁੜਤੇ ਜਮਾਂ ਹੀ ਪਾੜ ਕੇ ਰੱਖਦੇ
ਨੀ ਭਾਂਬੜ ਮੱਚਦੇ ਜੱਟ ਦੇ ਅੰਦਰ
ਇਹਨਾਂ ਤੋਂ ਸੇਕ ਨਾਂ ਝੱਲ ਹੋਣਾ
ਨਾਂ ਪਹਿਲਾਂ ਮੇਰੇ ਲੈਵਲ ਦੇ ਸੀ
ਨਾਂ ਹੀ ਇਹਨਾਂ ਨੇ ਕੱਲ੍ਹ ਹੋਣਾ
ਹੋ ਗੇਮ ਸੋਚੀ ਬੈਠੇ ਸੀ ਵੱਡੀ
ਪਰ ਤੂੰ ਜੱਟਾ ਕਸਰ ਨਾ ਛੱਡੀ
ਨੀ ਜੱਟ ਟਲਦੇ ਕਿੱਥੇ ਟਾਲੇ ਨੇ
ਵੇ ਜੀਜਾ ਤਾਂ ਫਿਰ ਜੀਜਾ ਹੀ ਹੁੰਦਾ
ਐਵੇਂ ਬਣਦੇ ਮੇਰੇ ਸਾਲੇ ਨੇ
ਵੇ ਤੇਰੇ ਘਰ ਤੋਂ ਖਾਂਦੇ ਰਹੇ
ਸ਼ਾਹੂਕਾਰ ਜੋ ਬਣਦੇ ਬਾਹਲੇ ਨੇ
ਨੀ ਇਹ ਸਾਰੇ ਚਿੰਦੀ ਚੋਰ ਕੁੜੇ
ਕਰਦੇ ਸੀ ਜਿਹੜੇ ਚੌੜ ਕੁੜੇ
ਇੱਕੋ ਧਾਗੇ ਵਿਚ ਪਰੋ ਦਿੱਤੇ
ਲੈ ਦੇਖ ਬਣਾਤੇ ਮੋਰ ਕੁੜੇ
ਵੇ ਹੁਣ ਕੰਬਦੇ ਤੇਰੇ ਨਾਮ ਕੋਲੋਂ
ਇੱਦਾਂ ਹੀ ਉੱਚੀ ਰੱਖੀਂ ਦਹਾੜ ਜੱਟਾ
ਤੇਰੇ ਨਾਲ ਖੜੀਂ ਆਂ ਡੋਲੀਂ ਨਾ
ਬਸ ਹੋਵੇ ਬਰਾੜ ਬਰਾੜ ਜੱਟਾ
ਵੇ ਉਹ ਤਾਂ ਟਿੱਬੇ ਮਿੱਟੀ ਦੇ
ਤਾਹੀਓਂ ਪਹਿਲਾਂ ਉੱਚੇ ਦੀਦੇ ਰਹੇ
ਨੀ ਅੱਜਕੱਲ ਬਣੇ ਸਟਾਰ ਨੇ ਫਿਰਦੇ
ਜਿਹੜੇ ਤੈਥੋਂ ਮੰਗ ਮੰਗ ਪੀਂਦੇ ਰਹੇ..
ਇਹ ਜੁੱਤੀ ਚੱਟ ਨੇ ਜਿਹੜੇ ਵੇ
ਤੈਥੋਂ ਮੂਹਰੇ ਕਿੱਦਾਂ ਆ ਸਕਦੇ
ਵੇ ਤੂੰ ਪਰਖ ਬੰਦੇ ਦੀ ਰੱਖਿਆ ਕਰ
ਕਿਹੜੇ ਪਿੱਠ ਤੇ ਛੁਰਾ ਚਲ ਸਕਦੇ
ਸੂਰਜ ਨੂੰ ਕਾਹਦਾ ਡਰ ਬਿੱਲੋ
ਇਹਨਾਂ ਨੇਰੀਆਂ ਕਾਲੀਆਂ ਰਾਤਾਂ ਦਾ
ਹੀਲਾ ਤਾਂ ਕਰਨਾ ਪੈਣਾ ਈ ਸੀ
ਇਹਨਾਂ ਮੰਗ ਖਾਣੀਆਂ ਜਾਤਾਂ ਦਾ
ਵੇ ਤੂੰ ਤਾਂ ਬਖਸ਼ਦਾ ਰਿਹਾ ਬਥੇਰਾ
ਇਹ ਤਾਂ ਜੁੱਤੀਆਂ ਖਾਣ ਨੂੰ ਕਾਹਲ਼ੇ ਨੇ
ਵੇ ਜੀਜਾ ਤਾਂ ਫਿਰ ਜੀਜਾ ਹੀ ਹੁੰਦਾ
ਐਵੇਂ ਬਣਦੇ ਮੇਰੇ ਸਾਲੇ ਨੇ