Syndicate
ਨੀ ਤੂੰ ਜਿਹੜੇ ਰੰਗ ਦੇ ਟੌਪਸ ਪਾਕੇ ਰੱਖਦੀ ਸੀ
ਮੈਂ ਓਸੇ ਰੰਗ ਦੇ ਡਾਂਗ ਚ ਕੋਕੇ ਜੜਦਾ ਸੀ ,
ਨੀ ਤੂੰ ਜਿਸ ਅੱਡੇ ਤੋਂ Syndicate ਵਿਚ ਚੜਦੀ ਸੀ
ਮੈਂ ਉਸ ਅੱਡੇ ਤੇ ਵਾਂਗ ਚੈੱਕਰਾਂ ਖੜਦਾ ਸੀ ,
ਨੀ ਤੂੰ ਜਿਹੜੇ ਰੰਗ ਦੇ ਟੌਪਸ ਪਾਕੇ ਰੱਖਦੀ ਸੀ
ਮੈਂ ਓਸੇ ਰੰਗ ਦੇ ਡਾਂਗ ਚ ਕੋਕੇ ਜੜਦਾ ਸੀ ,
ਮੋਟਰ ਦੇ ਕੋਠੇ ਵਿਚ letter ਦੱਬੇ ਮੈਂ
ਰੌਣੀ ਕਰਦਾ ਕਰਦਾ ਕੱਢ ਕੇ ਪੜਦਾ ਸੀ
ਮੋਟਰ ਦੇ ਕੋਠੇ ਵਿਚ letter ਦੱਬੇ ਮੈਂ
ਰੌਣੀ ਕਰਦਾ ਕਰਦਾ ਕੱਢ ਕੇ ਪੜਦਾ ਸੀ
ਨੀ ਤੂੰ ਭਾਬੀ ਦੇ ਨਾਲ ਸਾਗ ਤੋੜਿਆ ਕਰਦੀ ਸੀ
ਮੈਂ ਕੋਠੇ ਦੀ ਗੁੰਮਟੀ ਦੇ ਉੱਤੇ ਖੜਦਾ ਸੀ
ਨੀ ਤੂੰ ਜਿਹੜੇ ਰੰਗ ਦੇ tox ਪਾਕੇ ਰੱਖਦੀ ਸੀ
ਮੈਂ ਓਸੇ ਰੰਗ ਦੇ ਡਾਂਗ ਚ ਕੋਕੇ ਜੜਦਾ ਸੀ ਓ
ਤੂੰ ਕਰਦੀ ਸੀ nursing ਸ਼ਹਿਰ ਮੋਹਾਲੀ ਤੋਂ
ਤੇ ਮੈਂ degree ਵੈਲਪੁਣੇ ਦੀ ਕਰਦਾ ਸੀ ,
ਤੂੰ ਕਰਦੀ ਸੀ nursing ਸ਼ਹਿਰ ਮੋਹਾਲੀ ਤੋਂ
ਤੇ ਮੈਂ degree ਵੈਲਪੁਣੇ ਦੀ ਕਰਦਾ ਸੀ ,
ਨੀ ਚੇਤੇ ਹੋਣਾ ਤੈਨੂੰ ਵਿਆਹ ਸੀ ਸਾਂਝਾ ਜਿਹਾ
ਮੈਂ ਤੇਰੇ ਹੱਥੋਂ ਚਾਹ ਨਾਲ ਖੁਰਮੇ ਫੜਦਾ ਸੀ ,
ਨੀ ਤੂੰ ਜਿਹੜੇ ਰੰਗ ਦੇ ਟੌਪਸ ਪਾਕੇ ਰੱਖਦੀ ਸੀ
ਮੈਂ ਓਸੇ ਰੰਗ ਦੇ ਡਾਂਗ ਚ ਕੋਕੇ ਜੜਦਾ ਸੀ ਓ
ਚੇਤੇ ਹੋਣਾ ਫਾਟਕ ਬਾਠਾ ਵਾਲੇ ਦਾ
ਜਿੱਥੇ ਤੇਰੇ ਮਗਰ ਲੰਡੂ ਇਕ ਚੜਦਾ ਸੀ
ਚੇਤੇ ਹੋਣਾ ਫਾਟਕ ਬਾਠਾ ਵਾਲੇ ਦਾ
ਜਿੱਥੇ ਤੇਰੇ ਮਗਰ ਲੰਡੂ ਇਕ ਚੜਦਾ ਸੀ
ਨੀ ਤੇਰੇ ਕਰਕੇ ਫੇਰੀ ਹਾਕੀ ਮਿੱਤਰਾ ਨੇ
ਮੈਂ ਵਹੁਟੀ ਵਾਂਗੂੰ ਜਿੰਮੇਵਾਰੀਆਂ ਕਰਦਾ ਸੀ ,
ਨੀ ਤੂੰ ਜਿਹੜੇ ਰੰਗ ਦੇ ਟੌਪਸ ਪਾਕੇ ਰੱਖਦੀ ਸੀ
ਮੈਂ ਓਸੇ ਰੰਗ ਦੇ ਡਾਂਗ ਚ ਕੋਕੇ ਜੜਦਾ ਸੀ ਓ
ਪੁੱਲ ਵਰਗਾ ਸੀ ਜਿਗਰਾ ਤੇਰੇ ਨਰਿੰਦਰ ਦਾ
ਬਾਠਾ ਵਾਲਾ ਇਸ਼ਕ ਬਗਾਵਤ ਕਰਦਾ ਸੀ ,
ਪੁੱਲ ਵਰਗਾ ਸੀ ਜਿਗਰਾ ਤੇਰੇ ਨਰਿੰਦਰ ਦਾ
ਬਾਠਾ ਵਾਲਾ ਇਸ਼ਕ ਬਗਾਵਤ ਕਰਦਾ ਸੀ ,
ਨੀ ਮੈਂ ਕਦੇ ਡਿੱਗਣ ਨਾ ਦਿੱਤਾ ਤੇਰਿਆ ਬੋਲਾ ਨੂੰ
ਵਿਛੜਣ ਤੋਂ 47 ਵਾਂਗੂੰ ਡਰਦਾ ਸੀ
ਨੀ ਤੂੰ ਜਿਹੜੇ ਰੰਗ ਦੇ ਟੋਪਸ ਪਾਕੇ ਰੱਖਦੀ ਸੀ
ਮੈਂ ਓਸੇ ਰੰਗ ਦੇ ਡਾਂਗ ਚ ਕੋਕੇ ਜੜਦਾ ਸੀ ਓ