Jigar Da Tota
ਦੁਸ਼ਮਣ ਮਾਰਿਆ ਖੁਸ਼ੀ ਨਾ ਕਰੀਏ
ਸੱਜਣਾ ਵੀ ਮਰ ਜਾਣਾ
ਜੇ ਪਤਾ ਇਹ ਸਭ ਨੇ ਤੁਰ ਜਾਣਾ
ਫੇਰ ਕਾਤੋ ਰੋਣ ਮਕਾਣਾ
ਜੇ ਪਤਾ ਇਹ ਸਭ ਨੇ ਤੁਰ ਜਾਣਾ
ਫੇਰ ਕਾਤੋ ਰੋਣ ਮਕਾਣਾ
ਕਈਆਂ ਦੇ ਪੁੱਤ ਛੇਤੀ ਤੁਰ ਗਏ
ਉਹ ਚਾਅ ਓਹਨਾ ਦੇ ਸਾਰੇ ਖ਼ੁਰ ਗਏ
ਕਈਆਂ ਦੇ ਪੁੱਤ ਛੇਤੀ ਤੁਰ ਗਏ
ਚਾਅ ਓਹਨਾ ਦੇ ਸਾਰੇ ਖ਼ੁਰ ਗਏ
ਸੀ ਸਜਾਈ ਫਿਰਦੀ ਸੇਹਰਾ
ਸੁਪਨੇ ਮਾਂ ਦੇ ਸਾਰੇ ਭੁਰ ਗਏ
ਤਰਸ ਰਤਾ ਨਾ ਜਿਹਨੂੰ ਆਇਆ
ਰੱਬ ਮੇਰੇ ਲਈ ਕਾਣਾ
ਕੋਈ ਜਿਗਰ ਦਾ ਟੋਟਾ ਤੁਰ ਚੱਲਿਆ
ਇਹ ਤਾਹੀਓਂ ਰੋਣ ਮਕਾਣਾ
ਕੋਈ ਜਿਗਰ ਦਾ ਟੋਟਾ ਤੁਰ ਚੱਲਿਆ
ਇਹ ਤਾਹੀਓਂ ਰੋਣ ਮਕਾਣਾ
ਘਰ ਨੂੰ ਕੱਦ ਆਵੇਗਾ ਬਾਪੂ
ਹੈਨੀ ਹੁਣ ਉਹ ਕਿਹੜਾ ਆਖੂ
ਘਰ ਨੂੰ ਕਦ ਆਵੇਗਾ ਬਾਪੂ
ਹੈਨੀ ਹੁਣ ਉਹ ਕਿਹੜਾ ਆਖੂ
ਕਿਦਾ ਮੋੜ ਲਾਇਯੀਏ ਤੈਨੂੰ
ਦੂਰ ਤੇਰਾ ਸਾਡੇ ਤੋਂ ਟਾਪੂ
ਪੁੱਤ ਤੇਰੇ ਨੂੰ ਕਿੰਜ ਸਮਜਾਵਾਂ
ਇਹ ਉਮਰੋ ਹਜੇ ਨਿਆਣਾ
ਕੋਈ ਜਿਗਰ ਦਾ ਟੋਟਾ ਤੁਰ ਚੱਲਿਆ
ਇਹ ਤਾਹੀਓਂ ਰੋਣ ਮਕਾਣਾ
ਕੋਈ ਜਿਗਰ ਦਾ ਟੋਟਾ ਤੁਰ ਚੱਲਿਆ
ਇਹ ਤਾਹੀਓਂ ਰੋਣ ਮਕਾਣਾ
ਜਿਹਨਾਂ ਮੈਨੂੰ ਹੱਥੀਂ ਪਾਲਿਆ
ਮੈਂ ਓਹਨਾ ਨੂੰ ਹੱਥੀਂ ਜਾਲਿਆ
ਜਿਹਨਾਂ ਮੈਨੂੰ ਹੱਥੀਂ ਪਾਲਿਆ
ਮੈਂ ਓਹਨਾ ਨੂੰ ਹੱਥੀਂ ਜਾਲਿਆ
ਵੇਖ ਜਾਂਦੇ ਜੇ ਪੁੱਤਰ ਮੇਰਾ
ਸੋਚਾਂ ਨੇ ਸੰਧੂ ਖਾ ਲਿਆ
ਹੁਕਮ ਓਹਦੇ ਨੂੰ ਮੰਨਣਾ ਪੈਂਦਾ
ਮੰਨਾ ਪੈਂਦਾ ਭਾਣਾ
ਕੋਈ ਜਿਗਰ ਦਾ ਟੋਟਾ ਤੁਰ ਚੱਲਿਆ
ਇਹ ਤਾਹੀਓਂ ਰੋਣ ਮਕਾਣਾ
ਕੋਈ ਜਿਗਰ ਦਾ ਟੋਟਾ ਤੁਰ ਚੱਲਿਆ
ਇਹ ਤਾਹੀਓਂ ਰੋਣ ਮਕਾਣਾ
ਕੋਈ ਜਿਗਰ ਦਾ ਟੋਟਾ ਤੁਰ ਚੱਲਿਆ
ਇਹ ਤਾਹੀਓਂ ਰੋਣ ਮਕਾਣਾ