Ja Ni Ja [Off You Go]
ਜਾ ਨੀ ਜਾ, ਤੂੰ ਗੈਰਾਂ ਸੰਗ ਲਾ
ਤੇ ਸਾਡੀ ਪਰਵਾਹ ਨਾ ਕਰੀਂ ਤੂੰ ਜ਼ਰਾ
ਜਾ ਨੀ ਜਾ, ਤੂੰ ਗੈਰਾਂ ਸੰਗ ਲਾ
ਤੇ ਸਾਡੀ ਪਰਵਾਹ ਨਾ ਕਰੀਂ ਤੂੰ ਜ਼ਰਾ
ਅਸੀਂ ਤਾਰਿਆਂ ਤੇ ਨਦੀ ਦੇ ਕਿਨਾਰਿਆਂ ਨਾ' ਲਾ ਲਾਂਗੇ
ਕਿਨਾਰਿਆਂ ਨਾ' ਲਾ ਲਾਂਗੇ (ਕਿਨਾਰਿਆਂ ਨਾ' ਲਾ ਲਾਂਗੇ)
ਅਸੀਂ ਖਾਰਿਆਂ ਤੇ ਹੌਕੇ, ਹੰਝੂ, ਹਾੜਿਆਂ ਨਾ' ਲਾ ਲਾਂਗੇ
ਹਾੜਿਆਂ ਨਾ' ਲਾ ਲਾਂਗੇ
ਮਹਿਕਾ ਤੂੰ ਗੈਰਾਂ ਦਾ ਵਿਹੜਾ
ਤੇ ਸਾਡੀ ਪਰਵਾਹ ਨਾ ਕਰੀਂ ਤੂੰ ਜ਼ਰਾ
ਜਾ ਨੀ ਜਾ
ਜਾ ਨੀ ਜਾ
ਜਾ ਨੀ ਜਾ
ਅਸੀਂ ਮਾੜੇ ਹਾਂ ਜਾਂ ਚੰਗੇ, ਸਾਡਾ ਰੱਬ ਜਾਣਦੈ
ਰੱਬ ਜਾਣਦੈ
ਕੀਹਨੇ ਕੀਤਾ ਐ ਦਗਾ ਉਹ ਸੱਭ ਜਾਣਦੈ
ਸੱਭ ਜਾਣਦੈ
ਤੂੰ ਮਹਿੰਦੀ ਲਾ, ਜਾ ਕਰ ਪੂਰੇ ਚਾਹ
ਤੇ ਸਾਡੀ ਪਰਵਾਹ ਨਾ ਕਰੀਂ ਤੂੰ ਜ਼ਰਾ
ਜਾ ਨੀ ਜਾ, ਜਾ ਨੀ ਜਾ, ਜਾ ਨੀ ਜਾ
ਕਦੇ ਹੁੰਦੇ ਸਾਂ ਹਬੀਬ
ਅੱਜ ਬਣ ਗਏ ਰਕੀਬ ਨੀ
ਬਣ ਗਏ ਰਕੀਬ ਨੀ
ਤੇਰਾ Chandra Sarai
ਅੱਜ ਹੋ ਗਿਆ ਗਰੀਬ ਨੀ
ਲੱਖ ਦਾ ਤੂੰ ਕੀਤਾ ਕੱਖ ਦਾ
ਤੇ ਸਾਡੀ ਪਰਵਾਹ ਨਾ ਕਰੀਂ ਤੂੰ ਜ਼ਰਾ
ਜਾ ਨੀ ਜਾ, ਜਾ ਨੀ ਜਾ, ਜਾ ਨੀ ਜਾ