Saroor - Panjab intro

Arjan Dhillon

ਓ ਚਲਦੇ ਆ ਚਲ ਜਾਣਾ ਹੀ ਆਂ
ਸਾਹਾਂ ਤੌ ਧੋਖਾਂ ਖਾਣਾ ਹੀ ਆ
ਹੋ ਜੁਰਤ ਰੱਖੀ ਹਾੜਾ ਨੀ ਕੀਤਾ
ਏ ਅਸੀ ਕੋਈ ਕੰਮ ਮਾੜਾ ਨੀ ਕੀਤਾ
ਹੋ ਨਰਕਾਂ ਵਿੱਚ ਸਾਡੀ ਥਾਂ ਨੀ ਹੋਣੀ
ਤੇਰੇ ਕੋਲ ਜਵਾਬ ਨੀ ਹੋਣਾ
ਓ ਛੱਡ ਪਰੇ ਸਾਡਾ ਜੀਅ ਨੀ ਲੱਗਣਾ
ਸੁਰਗਾਂ ਵਿੱਚ ਪੰਜਾਬ ਨੀ ਹੋਣਾ
ਓ ਛੱਡ ਪਰੇ ਸਾਡਾ ਜੀਅ ਨੀ ਲੱਗਣਾ
ਸੁਰਗਾਂ ਵਿੱਚ ਪੰਜਾਬ ਨੀ ਹੋਣਾ ਹਾਏ

ਹੋ ਅੱਸੂ, ਫੱਗਣ, ਚੇਤ ਨੀ ਹੋਣੇ
ਮੋਟਰਾਂ ਬੱਟਾਂ ਖੇਤ ਨੀ ਹੋਣੇ
ਹੋ ਛਿੰਝਾਂ ਮੇਲੇ ਖਾੜੇ ਕਿੱਥੇ
ਬੱਕਰੇ, ਬੜਕ, ਲਲਕਾਰੇ ਕਿੱਥੇ
ਓ ਮੱਕਿਆਂ, ਸਰੋਆਂ, ਕਪਹਆ, ਝਰੀਆਂ
ਹਾਏ ਟੇਡੀਆਂ ਪੱਗਾਂ, ਮੁੱਛਾਂ ਖੜੀਆਂ
ਹਾਏ ਬੋਹਲੀਆਂ, ਮਖਣੀਆਂ ਨਾਲੇ ਪਿੰਨੀਆਂ
ਓ ਸੂਰਮਾ ਪਾਕੇ ਅੱਖਾਂ ਸੀਨਿਆਂ
ਹੋ ਜਿੰਦਰੇ, ਸੁਹਾਗੇ, ਜਿੰਦਰੇ, ਕਹੀਆਂ
ਕੁਲਹਾੜੀ ਨਾਲ ਘੁਮਾਰ ਨੀ ਹੋਣਾ
ਓ ਛੱਡ ਪਰੇ ਸਾਡਾ ਜੀਅ ਨੀ ਲੱਗਣਾ
ਸੁਰਗਾਂ ਵਿੱਚ ਪੰਜਾਬ ਨੀ ਹੋਣਾ
ਓ ਛੱਡ ਪਰੇ ਸਾਡਾ ਜੀਅ ਨੀ ਲੱਗਣਾ
ਸੁਰਗਾਂ ਵਿੱਚ ਪੰਜਾਬ ਨੀ ਹੋਣਾ ਹਾਏ

ਓ ਸੰਗਤ, ਪੰਗਤ, ਲੰਗਰ, ਦੇਗਾ
ਓ ਮੀਰੀ-ਪੀਰੀ, ਤਬੀਆਂ, ਤੇਗਾ
ਹੋ ਜੇ ਲਾਡਲੀ ਲੱਗੇ ਵੈਸਾਖੀ
ਹੋਰ ਕੀਤੇ ਜੇ ਹੋਏ ਆੱਖੀ
ਹੋ ਕੰਘੇ ਕੈਸ਼ ਦੇ ਵਿੱਚ ਗੁੰਦੇ
ਜਿੱਥੇ ਚੌਂਕੀਆਂ ਝੰਡੇ ਬੁੰਗੇ
ਓ ਜੰਗ ਨਾਮੇ ਨੇ ਜਫ਼ਰ ਨੇ
ਓ ਕੀਤੇ ਉਦਾਸੀਆਂ ਸਫਰ ਨਾਮੇ ਨੇ
ਹੋ ਮੋਹ ਸਾਂਝ ਤੇ ਭਾਈਚਾਰੇ
ਉੱਥੇ ਕੋਈ ਲਿਹਾਜ ਨੀ ਹੋਣਾ
ਓ ਛੱਡ ਪਰੇ ਸਾਡਾ ਜੀਅ ਨੀ ਲੱਗਣਾ
ਸੁਰਗਾਂ ਵਿੱਚ ਪੰਜਾਬ ਨੀ ਹੋਣਾ
ਹੋ ਹਾਸ਼ਮ, ਪੀਲੂ, ਵਾਰਿਸ, ਬੁਲ੍ਹੇ,
ਸ਼ਾਹ ਮਹੁੰਮਦ, ਸ਼ਿਵ ਅਣਮੁੱਲੇ
ਰਾਗੀ, ਕਵੀਸ਼ਰ ਸਦ ਦੇ ਵਾਰਾਂ
ਢੱਡ ਸੁਰੰਗੀ ਤੂੰਬੀ ਦੀਆਂ ਤਾਰਾਂ
ਓ ਸਿੱਠਣੀਆਂ, ਬੋਲੀਆਂ, ਮਾਹੀਏ, ਟੱਪੇ
ਹੋ ਸਭ ਨੂੰ ਮਾਲਕ ਰਾਜੀ ਰੱਖੇ
ਓ ਸੁੱਚੇ, ਦੁੱਲੇ, ਜਿਉਣੇ, ਜੱਗੇ
ਹੋਣੀ ਨੂੰ ਲਾ ਲੈਂਦੇ ਅੱਗੇ
ਓ ਮਾਨ ਹੈ ਅਰਜਨਾ ਅਸੀ ਪੰਜਾਬੀ
ਏ ਤੌ ਵੱਡਾ ਖਿਤਾਬ ਨੀ ਹੋਣਾ
ਓ ਛੱਡ ਪਰੇ ਸਾਡਾ ਜੀਅ ਨੀ ਲੱਗਣਾ
ਸੁਰਗਾਂ ਵਿੱਚ ਪੰਜਾਬ ਨੀ ਹੋਣਾ ਹਾਏ

Canzoni più popolari di Arjan Dhillon

Altri artisti di Dance music