Raah Warga

Arjan Dhillon

Its J beats

ਕਈ ਸਾਲ ਹੋਗੇ ਓਹਨੂੰ ਤੱਕਿਆ ਨੀ
ਓਹਨੂੰ ਚਾਹੁੰਦੀ ਸੀ ਗਿਆ ਦੱਸਿਆ ਨੀ
ਓ ਕਿੱਥੇ ਏ ਜਿੱਥੇ ਏ ਰਾਜੀ ਰਹੇ ਰਾਜੀ-ਬਾਜੀ ਰਹੇ
ਮੇਰੀ ਹਰ ਅਰਦਾਸ ਚ ਨਾਂ ਓਹਦਾ
ਜਹਿਦ ਮੁੱਖੜਾ ਸੀ ਦੁਆ ਵਰਗਾ
ਇਕ ਮੁੰਡਾ ਚੇਤੇ ਆਉਂਦਾ ਏ
ਮੇਰੇ ਪਿੰਡ ਨੂੰ ਜਾਂਦੇ ਹਾਏ ਰਾਹ ਵਰਗਾ
ਇਕ ਮੁੰਡਾ ਚੇਤੇ ਆਉਂਦਾ ਏ
ਮੇਰੇ ਪਿੰਡ ਨੂੰ ਜਾਂਦੇ ਹਾਏ ਰਾਹ ਵਰਗਾ
ਅੱਖਾਂ ਤੇ ਓਹਦਾ ਇਹਸਾਨ ਬੜਾ ਸੀ
ਲੰਬਾ ਲੂੰਝਾ ਜਵਾਨ ਬੜਾ ਸੀ, ਜਵਾਨ ਬੜਾ ਸੀ
ਓ ਦਿਲ ਦੇਖ ਦੇਖ ਕੇ ਚੁਰਦਾ ਸੀ
ਓ ਮਾਤਰਾ ਛੱਡ ਛੱਡ ਤੁਰਦਾ ਸੀ
ਹਾਏ ਤੁਰਦਾ ਸੀ
ਮੜਕ ਕਈਆਂ ਦੀ ਭਨ ਦਾ ਹੋਊ
ਪੱਗ ਕਦੇ ਜਦੋ ਓਹੋ ਬੰਨ ਦਾ ਹੋਊ
ਜਿੰਨੂ ਦੇਖ ਦੇਖ ਜਿਉਂਦੇ ਸੀ
ਮਾਰਦੇ ਨੂੰ ਉਧਾਰੇ ਸਾਹ ਵਰਗਾ
ਇਕ ਮੁੰਡਾ ਚੇਤੇ ਆਉਂਦਾ ਏ
ਮੇਰੇ ਪਿੰਡ ਨੂੰ ਜਾਂਦੇ ਹਾਏ ਰਾਹ ਵਰਗਾ
ਇਕ ਮੁੰਡਾ ਚੇਤੇ ਆਉਂਦਾ ਏ
ਮੇਰੇ ਪਿੰਡ ਨੂੰ ਜਾਂਦੇ ਹਾਏ ਰਾਹ ਵਰਗਾ
ਸ਼ੁਰੂ ਕਰਦਾ ਹੁੰਦਾ ਹੇਕ ਜਾ ਲਾਉਂਦਾ ਹੁੰਦਾ ਸੀ
ਇੱਕ ਗੀਤ ਜਾ ਗਾਉਂਦਾ ਹੁੰਦਾ ਸੀ ਹਾਏ ਹੁੰਦਾ ਸੀ
ਸ਼ਿੰਗਾਰ ਸੀ ਜਿਹੜਾ ਸਟੇਜਾਂ ਕੰਟੀਨਾਂ ਦਾ ਤੇ ਮੇਜਾਂ ਦਾ
ਹਾਏ ਮੇਜਾਂ ਦਾ
ਇੰਨੀ ਕੇ ਸਾਂਝ ਪਾ ਲੈਣੀ ਆ
ਕੱਲੀ ਹੋਵੇ ਤਾਂ ਗਾ ਲੈਣੀ ਆ
ਮੈਥੋਂ ਤਾਂ ਗੱਲ ਬਣਦੀ ਨੀ
ਕਿਥੋਂ ਲੱਭ ਲੇਵੇ ਓਹਦੀ ਅਦਾ ਵਰਗਾ
ਇਕ ਮੁੰਡਾ ਚੇਤੇ ਆਉਂਦਾ ਏ
ਮੇਰੇ ਪਿੰਡ ਨੂੰ ਜਾਂਦੇ ਹਾਏ ਰਾਹ ਵਰਗਾ
ਇਕ ਮੁੰਡਾ ਚੇਤੇ ਆਉਂਦਾ ਏ
ਮੇਰੇ ਪਿੰਡ ਨੂੰ ਜਾਂਦੇ ਹਾਏ ਰਾਹ ਵਰਗਾ
ਨਾ ਲੱਖ ਹੋਏ ਨਾ ਕੱਖ ਹੋਏ
ਅਸੀ ਨਾ ਜੁੜੇ ਨਾ ਵੱਖ ਹੋਏ
ਹਾਏ ਵੱਖ ਹੋਏ
ਹੋ ਬੱਸ ਦੂਰੋਂ ਦੂਰੋਂ ਤੱਕਦੇ ਰਹੇ
ਅਸੀ ਦਿਲ ਦੀਆਂ ਦਿਲ ਨੂੰ ਦੱਸ ਦੇ ਰਹੇ
ਹਾਏ ਦੱਸ ਦੇ ਰਹੇ
ਕੀਤੇ ਟੱਕਰੂ ਮੰਨ ਸਮਝਾਣੇ ਆ
ਪਛਤਾਵੇ ਨੇ ਪਛਤਾਉਣੇ ਆਂ
ਮੁੱਲ ਸਾਡੇ ਤੌ ਨਾ ਤਾਰ ਹੋਇਆ
ਸੀ ਅਰਜਨ ਮਹਿੰਗੇ ਭਾਅ ਵਰਗਾ
ਇਕ ਮੁੰਡਾ ਚੇਤੇ ਆਉਂਦਾ ਏ
ਮੇਰੇ ਪਿੰਡ ਨੂੰ ਜਾਂਦੇ ਹਾਏ ਰਾਹ ਵਰਗਾ
ਇਕ ਮੁੰਡਾ ਚੇਤੇ ਆਉਂਦਾ ਏ
ਮੇਰੇ ਪਿੰਡ ਨੂੰ ਜਾਂਦੇ ਹਾਏ ਰਾਹ ਵਰਗਾ
ਇਕ ਮੁੰਡਾ ਚੇਤੇ ਆਉਂਦਾ ਏ
ਮੇਰੇ ਪਿੰਡ ਨੂੰ ਜਾਂਦੇ ਹਾਏ ਰਾਹ ਵਰਗਾ

Canzoni più popolari di Arjan Dhillon

Altri artisti di Dance music