Mahia
ਉਹ ਸਾਡੇ ਵੇਹੜੇ ਮਾਹੀਆ ਆਉਣਾ ਮਨ ਪਕਾਵਾਂ ਕਣਕ ਦਾ
ਅੰਦਰ ਜਾਵਾਂ ਬਾਹਰ ਜਾਵਾਂ ਲਾਲ ਚੂੜਾ ਛਣਕਦਾ
ਉਹ ਸਾਡੇ ਵੇਹੜੇ ਮਾਹੀਆ ਆਉਣਾ ਮਨ ਪਕਾਵਾਂ ਕਣਕ ਦਾ
ਅੰਦਰ ਜਾਵਾਂ ਬਾਹਰ ਜਾਵਾਂ ਲਾਲ ਚੂੜਾ ਛਣਕਦਾ
ਸਿਰ ਤੇ ਚੁੰਨੀ ਬੂਟਿਆਂ ਵਾਲੀ ਅੱਖ ਕਜਲੇ ਦੀ ਧਾਰੀ
ਬੁਲ ਛੁਵਾਰੇ ਦੇਣ ਨਜਾਰੇ ਕੁੜਤੀ ਜਿਨ੍ਹ ਸਵਾਰੀ
ਸਿਰ ਤੇ ਚੁੰਨੀ ਬੂਟਿਆਂ ਵਾਲੀ ਅੱਖ ਕਜਲੇ ਦੀ ਧਾਰੀ
ਬੁਲ ਛੁਵਾਰੇ ਦੇਣ ਨਜਾਰੇ ਕੁੜਤੀ ਜਿਨ੍ਹ ਸਵਾਰੀ
ਉਹ ਪਿੱਠ ਤੇ ਸੁਚੇ ਮੋਤੀਆਂ ਦਾ ਖਰਾ ਪਰਾਂਦਾ ਲਮਕਦਾ
ਅੰਦਰ ਜਾਵਾਂ ਬਾਹਰ ਜਾਵਾਂ ਲਾਲ ਚੂੜਾ ਛਣਕਦਾ
ਉਹ ਮੁੜ ਮੁੜ ਵੇਖਾਂ ਰਾਹ ਸੋਹਣੇ ਦੀ ਪਈ ਅਡਿਆਂ ਚਕਾਂ
ਲਗਾ ਅੱਜ ਮੈਂ ਕਿਡੀ ਸੋਹਣੀ ਨਾਲ ਸ਼ੀਸ਼ਾ ਤਕਾ
ਉਹ ਮੁੜ ਮੁੜ ਵੇਖਾਂ ਰਾਹ ਸੋਹਣੇ ਦੀ ਪਈ ਅਡਿਆਂ ਚਕਾਂ
ਲਗਾ ਅੱਜ ਮੈਂ ਕਿਡੀ ਸੋਹਣੀ ਨਾਲ ਸ਼ੀਸ਼ਾ ਤਕਾ
ਉਹ ਲੌਂਗ ਮੇਰਾ ਮਾਰੇ ਲਿਸ਼ਕਾਰੇ ਮੱਥੇ ਟੀਕਾ ਚਮਕਦਾ
ਅੰਦਰ ਜਾਵਾਂ ਬਾਹਰ ਜਾਵਾਂ ਲਾਲ ਚੂੜਾ ਛਣਕਦਾ