Jutti Kasoori - Asa Singh Mastana
ਜੁੱਤੀ ਕਸੂਰੀ ਪੈਰੀਂ ਨਾ ਪੂਰੀ
ਹਾਏ, ਰੱਬਾ ਵੇ ਸਾਨੂੰ ਤੁਰਨਾ ਪਿਆ
ਹਾਏ, ਰੱਬਾ ਵੇ ਸਾਨੂੰ ਤੁਰਨਾ ਪਿਆ
ਜਿੰਨ੍ਹਾਂ ਰਾਹਾਂ ਦੀ ਮੈਂ ਸਾਰ ਨਾ ਜਾਣਾ
ਓਨੀ ਰਾਹੀਂ ਵੇ ਮੈਨੂੰ ਮੁੜਨਾ ਪਿਆ
ਓਨੀ ਰਾਹੀਂ ਵੇ ਮੈਨੂੰ ਮੁੜਨਾ ਪਿਆ
ਸਹੁਰੇ ਪਿੰਡ ਦੀਆਂ ਲੰਮੀਆਂ ਵਾਟਾਂ
ਬੜਾ ਪਵਾੜਾ ਪੈ ਗਿਆ
ਯੱਕਾ ਤੇ ਭਾੜੇ ਕੋਈ ਨਾ ਕੀਤਾ
ਮਾਹੀਆ ਪੈਦਲ ਲੈ ਗਿਆ
ਓਏ, ਮਾਹੀਆ ਪੈਦਲ ਲੈ ਗਿਆ
ਲੇ ਮੇਰਾ ਮੁਕਲਾਵਾ ਢੋਲਾ, ਸੜਕੇ-ਸੜਕੇ ਜਾਵੰਦਾ
ਕੱਢਿਆ ਘੁੰਡ ਕੁੱਝ ਕਹਿ ਨਾ ਸਕਦੀ
ਦਿਲ ਮੇਰਾ ਸ਼ਰਮਾਵੰਦਾ
ਓਏ, ਦਿਲ ਮੇਰਾ ਸ਼ਰਮਾਵੰਦਾ
ਸੋਲ਼ ਪਿੰਨੀਆਂ ਪੈਰ ਫੂਲੇ, ਸਾਥੋਂ ਤੁਰਿਆ ਜਾਏ ਨਾ
ਸੱਜਰਾ ਜੋਬਨ ਸਿੱਖਰ ਦੁਪਹਿਰਾ
ਤਰਸ ਸੋਹਣਾ ਖਾਏ ਨਾ
ਓਏ, ਤਰਸ ਸੋਹਣਾ ਖਾਏ ਨਾ
ਪੈਰਾਂ ਦੇ ਵਿੱਚ ਪੈ ਗਏ ਛਾਲੇ
ਮੂੰਹ ਮੇਰਾ ਕੁਮਲਾਵੰਦਾ
ਮਾਹੀਆ ਤੁਰਦਾ ਜਾਏ ਅੱਗੇ ਵੇ
ਪਿੱਛਾ ਨਾ ਝਾਤੀ ਪਾਵੰਦਾ
ਓਏ, ਪਿੱਛਾ ਨਾ ਝਾਤੀ ਪਾਵੰਦਾ
ਜੁੱਤੀ ਕਸੂਰੀ ਪੈਰੀਂ ਨਾ ਪੂਰੀ
ਹਾਏ, ਰੱਬਾ ਵੇ ਸਾਨੂੰ ਤੁਰਨਾ ਪਿਆ
ਹਾਏ, ਰੱਬਾ ਵੇ ਸਾਨੂੰ ਤੁਰਨਾ ਪਿਆ
ਜਿੰਨ੍ਹਾਂ ਰਾਹਾਂ ਦੀ ਮੈਂ ਸਾਰ ਨਾ ਜਾਣਾ
ਓਨੀ ਰਾਹੀਂ ਵੇ ਮੈਨੂੰ ਮੁੜਨਾ ਪਿਆ
ਓਨੀ ਰਾਹੀਂ ਵੇ ਮੈਨੂੰ ਮੁੜਨਾ ਪਿਆ