Ser Nai Palosda
ਅਸੀਂ ਨਵੀ ਜ਼ਿੰਦਗੀ ਨਵਾਂ ਜ਼ਮਾਨਾ
ਨਵੀਆਂ ਰੁੱਤਾਂ ਲੱਭ ਦੇ ਰਹੇ
ਇੱਕ ਚਾਨਣ ਦੀ ਲੀਕ ਲਈ
ਪਰਛਾਵਾਂ ਪਿੱਛੇ ਭੱਜ ਦੇ ਰਹੇ
ਅਸੀਂ ਨਵੀ ਜ਼ਿੰਦਗੀ ਨਵਾਂ ਜ਼ਮਾਨਾ
ਨਵੀਆਂ ਰੁੱਤਾਂ ਲੱਭ ਦੇ ਰਹੇ
ਇੱਕ ਚਾਨਣ ਦੀ ਲੀਕ ਲਈ
ਪਰਛਾਵਾਂ ਪਿੱਛੇ ਭੱਜ ਦੇ ਰਹੇ
ਹਾਏ ਭਰੇ ਨਾ ਹੁੰਗਾਰਾ
ਕੋਈ ਕਾਹਤੋਂ ਸਾਡੇ ਰੂਸ ਦਾ
ਨੀ ਮਾਏ ਐਥੇ ਕੋਈ ਸਾਡਾ
ਸਿਰ ਨੀ ਪਲੋਸ ਦਾ
ਨੀ ਮਾਏ ਐਥੇ ਕੋਈ ਸਾਡਾ
ਸਿਰ ਨੀ ਪਲੋਸ ਦਾ
ਨੀ ਮਾਏ ਐਥੇ ਕੋਈ ਸਾਡਾ
ਅਸੀਂ ਅੱਡੀਆਂ ਦੇ ਨਾਲ ਭੋਰੇ ਨੇ
ਉਂਝ ਉੱਚੇ ਪਰਬਤ ਚੋਟੀ ਦੇ
ਪਰ ਪਰਬਤ ਨਾਲੋਂ ਉੱਚੇ ਹੋ ਗਏ
ਬੜੇ ਮਸਲੇ ਰੋਟੀ ਦੇ
ਹੁਣ ਸੁਪਨਾ ਜਾਹੀ ਲੱਗਦਾ ਆ
ਕਦ ਮਾਂ ਦੀਆਂ ਪੱਕੀਆਂ ਖਾਵਾਂਗੇ
ਜਦ ਮਿਲਿਆ ਰੱਬ ਰੱਬ ਨੂੰ ਵੀ
ਜ਼ਿੰਦਗੀ ਦੀ ਸ਼ਿਕਾਇਤ ਲਗਾਵਾਂਗੇ
ਭਾਵੇ ਪਤਾ ਸਾਨੂੰ ਖ਼ਵਾਬ ਨਾ ਕੋਈ
ਥਾਲੀ ਚ ਪਰੋਸ ਦਾ
ਨੀ ਮਾਏ ਐਥੇ ਕੋਈ ਸਾਡਾ
ਸਿਰ ਨੀ ਪਲੋਸ ਦਾ
ਨੀ ਮਾਏ ਐਥੇ ਕੋਈ ਸਾਡਾ
ਸਿਰ ਨੀ ਪਲੋਸ ਦਾ
ਨੀ ਮਾਏ ਐਥੇ ਕੋਈ ਸਾਡਾ
ਨੀ ਗੱਲ ਸੁਣ ਵੱਗਦੀ ਏ ਵਾਹੇ
ਅਸੀਂ ਪੰਜਾਬ ਦੇ ਜਾਏ
ਚੰਦ ਨਾਲ ਲੱਗ ਲੱਗ ਰੋਈਏ
ਕੋਈ ਸਾਨੂੰ ਚੁੱਪ ਨਾ ਕਰਾਏ
ਅਸੀਂ ਪੰਜਾਬ ਦੇ ਜਾਏ
ਅਸੀਂ ਪੰਜਾਬ ਦੇ ਜਾਏ
ਅਸੀਂ ਪੰਜਾਬ ਦੇ ਜਾਏ