Shakkar Paare

Azaad

ਰੱਬਾ ਕਿਦਾਂ ਤੇਰਾ ਸ਼ੁਕਰ ਕਰਾ
ਰੱਬਾ ਕਿਦਾਂ ਤੇਰਾ ਸ਼ੁਕਰ ਕਰਾ
ਇਹ ਹਸਦੀ ਜਿੰਦਗੀ ਵਿਖਾਈ
ਕੱਲਿਆਂ ਨੇ ਤਾ ਡੁੱਬ ਜਾਣਾ ਸੀ
ਤਾਈਓਂ ਯਾਰੀ ਐਸੀ ਪਾਈ

ਰਾਂਝਿਆ ਦੇ ਵਾਂਗ ਮਝੀਆਂ ਚੁਰਾਈਆਂ
ਕਠੇਯਾ ਨੇ ਸਜ ਸਜ ਮਹਿਫ਼ਿਲਾਂ ਲਾਈਆਂ
ਹੋ ਦੁੱਖ ਸੁਖ ਵਿਚ ਖੜ ਦੇ ਸੀ ਨਾਲ
ਪਹੁੰਚ ਕੇ ਵਲੈਤ ਅੱਖਾਂ ਭਰ ਆਇਆਂ
ਮੇਰੇ ਯਾਰ ਵੇ ਸਬ ਨਗੀਨੇ
ਗੰਨੇ ਦੀ ਪੋਰੀ ਵਾਂਗੂ ਮਿੱਠੇ
ਹੁੰਦੇ ਦੁਨੀਆਂ ਦੇ ਰੰਗ ਵੱਖਰੇ
ਜਦੋ ਸਾਡੇ ਯਾਰ ਨਾਲ ਵੇ ਖੜ ਦੇ
ਜਦੋ ਸਾਡੇ ਯਾਰ ਨਾਲ ਵੇ ਖੜ ਦੇ

ਰਾਤੀ ਉੱਠ ਉੱਠ ਨੀਂਦਾਂ ਗਵਾਈਆਂ
ਇਸ਼ਕ ਦੀ ਬੇੜੀਆਂ ਜਦੋ ਦੀਆ ਪਾਈਆਂ
ਮੱਕੀ ਦੇ ਦਾਣਿਆਂ ਵਾਂਗੂ ਭੁਜ ਗਏ
ਗਲੀ ਚ ਯਾਰ ਬਦਲਾਂ ਵਾਂਗੂ ਰੁਲ ਗਏ
ਕਲਯੁਗ ਦੇ ਸਾਰੇ ਮਿਰਜੇ
ਹੀਰਾਂ ਦੇ ਬਣਗੇ ਵੇਖੋ ਰਾਂਝੇ
ਹੁੰਦੇ ਦੁਨੀਆਂ ਦੇ ਰੰਗ ਵੱਖਰੇ
ਜਦੋ ਸਾਡੇ ਯਾਰ ਨਾਲ ਵੇ ਖੜ ਦੇ
ਜਦੋ ਸਾਡੇ ਯਾਰ ਨਾਲ ਵੇ ਖੜ ਦੇ

ਲਾ ਕੇ ਯਾਰੀ ਕਦੇ ਮੁਖ ਨਹੀਂ ਮੋੜੀਦਾ
ਏਨਾ ਪਿਆਰ ਯਾਰਾਂ ਨਾਲ ਪਈਦਾ
ਜੇ ਰੱਬ ਬੁਲਾਵੇ ਤੇ ਆਪ ਤੁਰ ਜਾਈਦਾ
ਕਟ ਕੇ ਛੁੱਟੀ ਘਰਾਂ ਨੂੰ ਆਉਂਦੇ
ਘੁੱਟ ਕੇ ਬਾਪੂ ਨੂੰ ਸੀਨੇ ਨਾਲ ਲਾਉਂਦੇ
ਮੇਹਨਤ ਕਰ ਕਰ ਰਿੱਜਤਾਂ ਪਾਈਆਂ
ਖੇਤਾਂ ਵਿਚ ਹੁੰਦੀਆਂ ਧੂੜ ਕਮਾਈਆਂ
ਜਮੀਨ ਨੂੰ ਕਹਿੰਦੇ ਆਪਣਾ ਗਹਿਣਾ
UK ਨੂੰ ਛੱਡ ਕੇ ਪਿੰਡ ਵਿਚ ਰਹਿਣਾ
ਹੁੰਦੇ ਦੁਨੀਆਂ ਦੇ ਰੰਗ ਵੱਖਰੇ
ਜਦੋ ਸਾਡੇ ਯਾਰ ਨਾਲ ਵੇ ਖੜ ਦੇ
ਜਦੋ ਸਾਡੇ ਯਾਰ ਨਾਲ ਵੇ ਖੜ ਦੇ

ਰਾਂਝੇ ਦੇ ਬਾਗ ਮਝੀਆਂ ਚੁਰਾਈਆਂ
ਕਠੇਯਾ ਨੇ ਸਜ ਸਜ ਮਹਿਫ਼ਿਲਾਂ ਲਾਈਆਂ
ਦੁੱਖ ਸੁਖ ਵਿਚ ਖੜ ਦੇ ਆ ਨਾਲ
ਪਹੁੰਚ ਕੇ ਵਲੈਤ ਅੱਖਾਂ ਭਰ ਆਇਆਂ
ਪਹੁੰਚ ਕੇ ਵਲੈਤ ਅੱਖਾਂ ਭਰ ਆਇਆਂ

Canzoni più popolari di Shahid Mallya

Altri artisti di Asiatic music