Pindan De Jaye Aa [Pindan De Jaye Aa]
ਭੱਸਰੇ ਦੇ ਫੁੱਲਾਂ ਵਰਗੇ, ਪਿੰਡਾ ਦੇ ਜਾਏ ਆਂ
ਕਿੰਨੀਆਂ ਹੀ ਝਿੜੀਆਂ ਲੰਘ ਕੇ, ਤੇਰੇ ਤੱਕ ਆਏ ਆਂ
ਇੰਗਲਿਸ਼ ਵਿੱਚ ਕਹਿਣ ਦਸੰਬਰ, ਪੋਹ ਦਾ ਹੈ ਜਰਮ ਕੁੜੇ
ਨਰਮੇ ਦੇ ਫੁੱਟਾਂ ਵਰਗੇ, ਸਾਊ ਤੇ ਨਰਮ ਕੁੜੇ
ਅੱਲੜੇ ਤੇਰੇ ਨੈਣਾਂ ਦੇ ਨਾ, ਆਉਣਾ ਅਸੀਂ ਮੇਚ ਕੁੜੇ
ਆਜਾ ਇੱਕ ਵਾਰੀ ਸਾਨੂੰ, ਨੇੜੇ ਤੋਂ ਦੇਖ ਕੁੜੇ
ਆਜਾ ਇੱਕ ਵਾਰੀ ਸਾਨੂੰ, ਨੇੜੇ ਤੋਂ ਦੇਖ ਕੁੜੇ
ਨਾ ਹੀ ਕਦੇ ਥੱਕੇ ਬੱਲੀਏ, ਨਾ ਹੀ ਕਦੇ ਅੱਕੇ ਨੇ
ਬੈਕਾਂ ਦੀਆਂ ਲਿਮਟਾਂ ਵਰਗੇ, ਆੜੀ ਪਰ ਪੱਕੇ ਨੇ
ਬੈਕਾਂ ਦੀਆਂ ਲਿਮਟਾਂ ਵਾਲੇ, ਆੜੀ ਪਰ ਪੱਕੇ ਨੇ
ਹੋਇਆ ਜੋ ਹਵਾ ਪਿਆਜੀ, ਤੜਕੇ ਤੱਕ ਮੁੜਦਾ ਨੀ
ਕੀ ਤੋਂ ਹੈ ਕੀ ਬਣ ਜਾਂਦਾ, ਤੋੜੇ ਵਿੱਚ ਗੁੜ ਦਾ ਨੀ
ਸੱਚੀਂ ਤੂੰ ਲੱਗਦੀ ਸਾਨੂੰ, ਪਾਣੀ ਜਿਉਂ ਨਹਿਰੀ ਨੀ
ਤੇਰੇ ‘ਤੇ ਹੁਸਨ ਆ ਗਿਆ, ਹਾਏ ਨੰਗੇ ਪੈਰੀਂ ਨੀ
ਸਾਡੇ ‘ਤੇ ਚੜ੍ਹੀ ਜਵਾਨੀ, ਚੜ੍ਹਦਾ ਜਿਵੇਂ ਚੇਤ ਕੁੜੇ
ਆਜਾ ਇੱਕ ਵਾਰੀ ਸਾਨੂੰ, ਨੇੜੇ ਤੋਂ ਦੇਖ ਕੁੜੇ
ਆਜਾ ਇੱਕ ਵਾਰੀ ਸਾਨੂੰ, ਨੇੜੇ ਤੋਂ ਦੇਖ ਕੁੜੇ
ਦੱਸ ਕਿੱਦਾਂ ਸਮਝੇਂਗੀ ਨੀ, ਪਿੰਡਾ ਦੀਆਂ ਬਾਤਾਂ ਨੂੰ
ਨਲਕਿਆਂ ਦਾ ਪਾਣੀ ਇੱਥੇ, ਸੌਂ ਜਾਂਦਾ ਰਾਤਾਂ ਨੂੰ
ਨਲਕਿਆਂ ਦਾ ਪਾਣੀ ਇੱਥੇ, ਸੌਂ ਜਾਂਦਾ ਰਾਤਾਂ ਨੂੰ
ਖੁੱਲ੍ਹੀ ਹੋਈ ਪੁਸਤਕ ਵਰਗੇ, ਰੱਖਦੇ ਨਾ ਰਾਜ ਕੁੜੇ
ਟੱਪ ਜਾਂਦੀ ਕੋਠੇ ਸਾਡੇ, ਹਾਸਿਆਂ ਦੀ ਵਾਜ ਕੁੜੇ
ਇੱਕ ਗੱਲ ਤੈਨੂੰ ਹੋਰ ਜਰੂਰੀ, ਦੱਸਦੇ ਆਂ ਪਿੰਡਾਂ ਦੀ
ਸਾਡੇ ਇੱਥੇ ਟੌਰ੍ਹ ਹੁੰਦੀ ਐ, ਅੱਕਾਂ ਵਿੱਚ ਰਿੰਡਾਂ ਦੀ
ਗੋਰਾ ਰੰਗ ਹੱਥ ‘ਚੋਂ ਕਿਰਜੂ, ਕਿਰਦੀ ਜਿਵੇਂ ਰੇਤ ਕੁੜੇ
ਆਜਾ ਇੱਕ ਵਾਰੀ ਸਾਨੂੰ, ਨੇੜੇ ਤੋਂ ਦੇਖ ਕੁੜੇ
ਆਜਾ ਇੱਕ ਵਾਰੀ ਸਾਨੂੰ, ਨੇੜੇ ਤੋਂ ਦੇਖ ਕੁੜੇ
ਤਿਉਂ ਤਿਉਂ ਹੈ ਗੂੜ੍ਹਾ ਹੁੰਦਾ, ਢੱਲਦੀ ਜਿਉਂ ਸ਼ਾਮ ਕੁੜੇ
ਸਾਰਸ ਦਿਆਂ ਖੰਭਾਂ ਉੱਤੇ, ਹਾਏ ਤੇਰਾ ਨਾਮ ਕੁੜੇ
ਸੋਹਣੇ ਤੇਰੇ ਹੱਥਾਂ ਵਰਗੇ, ਚੜਦੇ ਦਿਨ ਸਾਰੇ ਨੇ
ਇਸ਼ਕੇ ਦੀ ਅਸਲ ਕਮਾਈ, ਸੱਜਣਾਂ ਦੇ ਲਾਰੇ ਨੇ
ਇਸ਼ਕੇ ਦੀ ਅਸਲ ਕਮਾਈ, ਸੱਜਣਾਂ ਓਏ ਲਾਰੇ ਨੇ
ਦੱਸਦਾਂ ਗੱਲ ਸੱਚ ਸੋਹਣੀਏ, ਹਾਸਾ ਨਾ ਜਾਣੀ ਨੀ
ਔਹ ਜਿਹੜੇ ਖੜੇ ਸਰਕੜੇ, ਸਾਰੇ ਮੇਰੇ ਹਾਣੀ ਨੀ
ਪੱਥਰ ‘ਤੇ ਲੀਕਾਂ ਹੁੰਦੇ, ਮਿਟਦੇ ਨਾ ਲੇਖ ਕੁੜੇ
ਆਜਾ ਇੱਕ ਵਾਰੀ ਸਾਨੂੰ, ਨੇੜੇ ਤੋਂ ਦੇਖ ਕੁੜੇ
ਆਜਾ ਇੱਕ ਵਾਰੀ ਸਾਨੂੰ, ਨੇੜੇ ਤੋਂ ਦੇਖ ਕੁੜੇ
ਆਜਾ ਇੱਕ ਵਾਰੀ ਸਾਨੂੰ, ਨੇੜੇ ਤੋਂ ਦੇਖ ਕੁੜੇ
ਆਜਾ ਇੱਕ ਵਾਰੀ ਸਾਨੂੰ, ਨੇੜੇ ਤੋਂ ਦੇਖ ਕੁੜੇ