Ishqan De Lekhe 2
ਦੱਸ ਹੁਣ ਕੀ ਕਰੀਏ ਟੁੱਟੀਆ ਇਸ਼ਕ਼ੇ ਦੀਆ ਤੰਦਾਂ ਨੂੰ
ਮਿਟੀਆ ਨੇ ਅਜ ਫਿਰ ਚੇਤੇ ਕਿੱਤਾ ਏ ਚੰਦਾ ਨੂੰ
ਹੁਣ ਤਕ ਵੀ ਸਮਝ ਪਏ ਨਾ ਕਿਹੜੇ ਸੀ ਵਹਿਣ ਕੁੜੇ
ਲਗਦੇ ਸੀ ਵਾਂਗ ਮਸੀਤਾਂ ਮੈਨੂ ਤੇਰੇ ਨੈਣ ਕੁੜੇ
ਦੱਸ ਕਿੱਦਾਂ ਲਿਖ ਕੇ ਦੱਸ ਦਾ ਤੇਰੇ ਮੁਸਕਾਏ ਨੂੰ
ਪੀ ਗਈ ਕੋਈ ਲਹਿਰ ਸਮੁੰਦਰੀ ਟਿੱਬਿਆ ਦੇ ਜਾਏ ਨੂੰ
ਓਹਦੇ ਪਰਛਾਵੇਂ ਜਿਹਾ ਵੀ ਸਾਨੂੰ ਕੋਈ ਨਹੀ ਦਿਸਦਾ
ਨੱਕ ਸੀ ਤਿੱਖਾ ਜਿਕਣ ਅੱਖਰ ਕੋਈ english ਦਾ
ਕੋਕੋ ਸੀ ਕੇਸਲ ਮੇਰੇ ਗਲੀਆ ਲਾਹੋਰ ਦੀਆ
ਅਜ ਤਕ ਨਹੀ ਮੀਟੀਆ ਹਿੱਕ ਤੋਂ ਪੈੜਾ ਤੇਰੀ ਤੌਰ ਦੀਆ
ਸਾਡਾ ਤਾਂ ਹਾਲ ਸੋਹਣਿਆ ਭੱਠੀ ਵਿਚ ਖਿੱਲ ਵਰਗਾ
ਜਾ ਫਿਰ ਕੋਈ ਸ਼ਾਮ ਢਲੀ ਤੋਂ ਆਸ਼ਿਕ਼ ਦੇ ਦਿਲ ਵਰਗਾ
ਜਾ ਫਿਰ ਕੋਈ ਸ਼ਾਮ ਢਲੀ ਤੋਂ ਆਸ਼ਿਕ਼ ਦੇ ਦਿਲ ਵਰਗਾ
ਐਵੇ ਨੀ ਝਾੜ ਕੇ ਪੱਲੇ ਚਾਰੇ ਹੀ ਤੁਰਜੀ ਨਾ
ਦੱਸ ਕਾਹਦਾ ਮਾਣ ਸੋਹਣਿਆ ਦੇਹਾਂ ਦੀ ਬੁਰਜੀ ਦਾ
ਤੱਕਦਾ ਸੀ ਸੁਬਾਹ ਸਵੇਰੇ ਹਾਏ ਨੈਨਾਂ ਰੱਤਿਆ ਨੂੰ
ਹੁੰਦਾ ਏ ਇਸ਼ਕ ਦਾ ਚੱਬਣਾ ਨਿੰਮਾਂ ਦੀਆ ਪੱਤਿਆ ਨੂੰ
ਹੁੰਦਾ ਏ ਇਸ਼ਕ ਦਾ ਚੱਬਣਾ ਨਿੰਮਾਂ ਦੀਆ ਪੱਤਿਆ ਨੂੰ
ਛੱਪੜਾ ਦੇ ਕੰਡੇ ਖੜੀਆ ਕਾਹੀ ਦੀਆ ਦੁੰਬੀਆ ਨੇ
ਸਾਨੂੰ ਤਾਂ ਰੱਬ ਤੋਂ ਵਧ ਕੇ ਸੱਜਣਾ ਦੀਆ ਮੁੰਦੀਆ ਨੇ
ਲੜਕੀ ਓ ਝੁਮਕਿਆ ਵਾਲੀ ਅੱਜ ਵੀ ਸਾਨੂੰ ਪਿਆਰੀ ਆ
ਭਾਵੇ ਓ ਭੁੱਲ ਗਈ ਕਰਕੇ ਵਾਦੇ ਸਰਕਾਰੀ ਆ
ਹੁੰਦਾ ਹੈ ਇਸ਼ਕ ਸੋਹਣਿਆ ਰੱਬ ਦਾ ਹੀ ਹਾਨੀ ਵੇ
ਬਸ ਚਿਹਰੇ ਬਦਲੀ ਜਾਣੇ ਗੱਲ ਤੁਰਦੀ ਜਾਣੀ ਵੇ
ਗੱਲ ਤੁਰਦੀ ਜਾਣੀ ਵੇ
ਗੱਲ ਤੁਰਦੀ ਜਾਣੀ ਵੇ
ਹੋ,ਹੋ,ਹੋ,ਹੋ
ਜਨਮਾਂ ਦੇ ਪੈਂਡੇ ਤੇ ਥਕਵਟਾਂ ਨੂੰ ਭੁੱਲ ਗਏ
ਗੱਲ ਕਾਹਦਾ ਲਾਇਆ ਅਸੀ ਪਾਣੀ ਵਾਂਗੂ ਡੁੱਲ ਗਏ
ਹਵਾ ਵਿਚ ਰਹਿਦਾ ਸਦਾ ਉਡਦਾ ਪਿਆਰ ਏ
ਮਿਲਣਾ ਮਿਲਾਉਣਾ ਸਭ ਪੀਂਡਿਆਂ ਤੋਂ ਪਾਰ ਏ
ਮਿਲਣਾ ਮਿਲਾਉਣਾ ਸਭ ਪੀਂਡਿਆਂ ਤੋਂ ਪਾਰ ਏ