Sohna
ਤੇਰਾ ਨਾਮ ਲਾਏ ਬਿਨਾ ਲੰਗ ਦੀ ਨਾ ਹੁਣ ਬੁਰਕੀ ਵੇ
ਗੂੜੀ ਹੋਰ ਹੋ ਗਈ ਬੁੱਲੀਆਂ ਉੱਤੇ ਸੁਰਖੀ ਵੇ
ਤੇਰੇ ਖ਼ਾਵ ਵੇਖਦੀ ਆਉਂਦੇ ਜਿਹੜੇ ਮੈਨੂੰ ਜਿਹੜੇ ਵੇ
ਸੂਰਮਾ ਵੇਖ ਸੋਹਣਿਆਂ ਅੱਖ ਦੇ ਕੱਢ ਦਾ ਗੇੜੇ ਵੇ
ਤੇਰੇ ਨਾਲ ਹਾਣੀਆਂ ਤੇਰੇ ਨਾਲ ਹਾਣੀਆਂ
ਨਾਲ ਹਾਣੀਆਂ ਕੋਈ ਮਸਲਾ ਹੀ ਰੱਗ ਦਾ ਏ
ਸੋਹਣਾ ਹੋਰ ਹੋ ਗਿਆ ਜਾ ਮੈਨੂੰ ਹੀ ਲੱਗਦਾ ਏ
ਸੋਹਣਾ ਹੋਰ ਹੋ ਗਿਆ ਜਾ ਮੈਨੂੰ ਹੀ ਲੱਗਦਾ ਏ
ਤੇਰੀ ਦੀਦ ਪਾਉਣ ਲਈ ਰਾਹ ਵਿਚ ਤੇਰੇ ਖੜੀਆਂ ਨੇ
ਕੁਝ ਇਸ ਜਹਾਨ ਦੀਆਂ ਕੁਝ ਸੁਰਗਾ ਦੀਆਂ ਪਰੀਆਂ ਨੇ
ਤੇਰਾ ਅਦਾ ਤੋਰ ਤੇ ਕਿੰਨੀਆਂ ਮਾਰ ਦੀਆਂ ਹੋਣ ਗਈਆਂ
ਮੇਰੇ ਵਾਂਗ ਹੋਰ ਕਈ ਪਾਣੀ ਭਰ ਦੀਆਂ ਹੋਣ ਗਈਆਂ
ਤੂੰ ਚੈਨ ਬੈਨ ਸਭ ਤੂੰ ਚੈਨ ਬੈਨ ਸਭ
ਚੈਨ ਬੈਨ ਸਭ ਚੋਰਾਂ ਵਾਂਗ ਠੱਗ ਦਾ ਏ
ਸੋਹਣਾ ਹੋਰ ਹੋ ਗਿਆ ਜਾ ਮੈਨੂੰ ਹੀ ਲੱਗਦਾ ਏ
ਸੋਹਣਾ ਹੋਰ ਹੋ ਗਿਆ ਜਾ ਮੈਨੂੰ ਹੀ ਲੱਗਦਾ ਏ
ਤੇਰੇ ਨੈਣ ਨਕਸ਼ ਨੱਕ ਤਿੱਖਾ ਟੌਰ ਬਰੋਬਰ ਵੇ
ਤੂੰ ਹਰ ਇੱਕ ਸਹਿ ਵਿਚ ਸਾਥੋਂ ਜਿਆਦਾ ਸੋਬਰ ਵੇ
ਤੇਰੀਆਂ ਗੱਲਾਂ ਤੌ ਰੰਗ ਧੁਪਾਂ ਲੈਕੇ ਚੜਿਆਂ ਨੇ
ਹਾਏ ਅਸੀ ਨਹਿਰ ਕਿਨਾਰੇ ਖੜਕੇ ਚਿੱਟੀਆਂ ਪੜਿਆਂ ਨੇ
ਤੇਰਾ ਨੂਰ ਸੋਹਣਿਆਂ ਤੇਰਾ ਨੂਰ ਸੋਹਣਿਆਂ
ਨੂਰ ਸੋਹਣਿਆਂ ਕੰਨਿਆਂ ਵਾਂਗੂ ਵਰ ਦਾ ਏ
ਸੋਹਣਾ ਹੋਰ ਹੋ ਗਿਆ ਜਾ ਮੈਨੂੰ ਹੀ ਲੱਗਦਾ ਏ
ਸੋਹਣਾ ਹੋਰ ਹੋ ਗਿਆ ਜਾ ਮੈਨੂੰ ਹੀ ਲੱਗਦਾ ਏ
ਸਾਂਨੂੰ ਸੂਰਤ ਰਹੀ ਕੋਈ ਨਾ ਗੱਲ ਸੂਝਦੀ ਵੇ
ਸਾਡੀ ਨੀਂਦ ਕਬੂਤਰ ਚੀਨੇ ਬਣ ਬਣ ਉੱਡ ਦੀ ਵੇ
ਅਸੀ ਓ ਪੱਲ ਕੀਤੇ ਛੁਪਾ ਰੱਖਿਆ ਏ ਓਹਲੇ ਜੇ
ਮੈਂ ਜਦੋ ਮੋਢੇ ਤੇ ਹੱਥ ਰੱਖਿਆ ਤੇਰੇ ਪੋਲੇ ਜਿਹੇ
ਸਾਡਾ ਮਾਨ ਗਿਫ਼ਟੀਆ ਸਾਡਾ ਮਾਨ ਗਿਫ਼ਟੀਆ
ਮਾਨ ਗਿਫ਼ਟੀਆ ਬੱਸ ਤੇਰੇ ਨਾਲ ਵੱਧ ਦਾ ਏ
ਸੋਹਣਾ ਹੋਰ ਹੋ ਗਿਆ ਜਾ ਮੈਨੂੰ ਹੀ ਲੱਗਦਾ ਏ
ਸੋਹਣਾ ਹੋਰ ਹੋ ਗਿਆ ਜਾ ਮੈਨੂੰ ਹੀ ਲੱਗਦਾ ਏ