Rug Amber Da
ਹੋ ਕਿੱਦਾਂ ਕੋਈ ਰੁਗ ਆਮਬਰ ਦਾ ਭਰ ਲੌਗਾ
ਹੋ ਕਿੱਦਾਂ ਕੋਈ ਧਰ੍ਤ ਜੀਭ ‘ਤੇ ਧਰ ਲੌਗਾ
ਜਿੱਦਾਂ ਸਾਗਰ ਨੂ ਕੋਈ ਗੁੱਟਾਂ ਵਿਚ ਨਈ ਭਰ ਸਕਦਾ
ਓਵੇ ਸਾਨੂ ਵੀ ਅੜਿਆ ਵਖ ਕੋਈ ਨੀ ਕਰ ਸਕਦਾ
ਓਵੇ ਸਾਨੂ ਵੀ ਅੜਿਆ ਵਖ ਕੋਈ ਨੀ ਕਰ ਸਕਦਾ
ਕਦੀ ਕੁਦਰਤ ਕੈਦ ਨਾ ਹੁੰਦੀ ਜਿੱਦਾਂ ਤਲਿਆ ‘ਚ
ਜਿਵੇ ਕਦੀ ਨਾ ਸਾਦਗੀ ਮੁਕਣੀ ਪਿੰਡ ਦਿਆ ਗਲਿਆ ‘ਚ
ਕਦੀ ਕੁਦਰਤ ਕੈਦ ਨਾ ਹੁੰਦੀ ਜਿੱਦਾਂ ਤਲਿਆ ‘ਚ
ਜਿਵੇ ਕਦੀ ਨਾ ਸਾਦਗੀ ਮੁਕਣੀ ਪਿੰਡ ਦਿਆ ਗਲਿਆ ‘ਚ
ਓ ਬਿਨਾ ਹਨੇਰੇ ਚਮਕਣ ਜੁਗਨੂ ਮਿੱਟੀਏ
ਕਦੇ ਮਿਹਕ ਗੁਲਾਬ ਨਾ ਆਵੇ ਸ਼ਰੀ ਦਿਆ ਫਲਿਆ ‘ਚ
ਕਦੇ ਆਪਣੇ ਆਪ ਬਿਨ ਹੋ…
ਆਪਣੇ ਆਪ ਬਿਨ ਦੱਸ ਕਿਸੇ ਦਾ ਸਰ ਸਕਦਾ
ਓਵੇ ਸਾਨੂ ਵੀ ਅੜਿਆ ਵਖ ਕੋਈ ਨੀ ਕਰ ਸਕਦਾ
ਓਵੇ ਸਾਨੂ ਵੀ ਅੜਿਆ ਵਖ ਕੋਈ ਨੀ ਕਰ ਸਕਦਾ
ਕਿਵੇਈਂ ਮੋਰ ਨੂ ਪੈਲਾਂ ਪੌਣੋਂ ਕੋਈ ਹਟਾ ਲੌਗਾ
ਕਿਹਦਾ ਮੱਘਦਾ ਸੂਰਜ ਠੰਡਾ ਸੀਟ ਕਰਾ ਲੌਗਾ
ਕਿਵੇਈਂ ਮੋਰ ਨੂ ਪੈਲਾਂ ਪੌਣੋਂ ਕੋਈ ਹਟਾ ਲੌਗਾ
ਕਿਹਦਾ ਮੱਘਦਾ ਸੂਰਜ ਠੰਡਾ ਸੀਟ ਕਰਾ ਲੌਗਾ
ਹਾਏ ਕੌਣ ਤੋਲੁਗਾ ਦੱਸ ਦੇ ਭਾਰ ਹਵਾਵਾਂ ਦਾ
ਕਿਹਦਾ ਲਾਕੇ ਪੌਡੀ ਚੰਨ ਨੂ ਬੁਰਕੀ ਪਾ ਲੌਗਾ
ਜਿਵੇਈਂ ਨਬਜ਼ ਦੇਖ ਕੇ ਹੋ…
ਨਬਜ਼ ਦੇਖ ਕੇ ਦਿਲ ਦਿਆ ਕੋਈ ਨੀ ਪੜ੍ਹ ਸਕਦਾ
ਓਵੇ ਸਾਨੂ ਵੀ ਅੜਿਆ ਵਖ ਕੋਈ ਨੀ ਕਰ ਸਕਦਾ
ਓਵੇ ਸਾਨੂ ਵੀ ਅੜਿਆ ਵਖ ਕੋਈ ਨੀ ਕਰ ਸਕਦਾ