Qila Anandpur Da
ਬਾਪੂ ਵੇਖਦਾ ਰਹੀ ਤੂੰ ਬੈਠ ਕੰਢੇ
ਕਿਵੇਂ ਤਰਨ ਗੇ ਝੁਜਾਰ, ਅਜੀਤ ਤੇਰੇ
ਡੂਬੀ ਮਾਰ ਕੇ ਸਰਸਾ ਦੇ ਰੋੜ ਅੰਦਰ
ਕੱਢ ਲਵਾਂਗੇ ਸਾਰੇ ਹੀ ਗੀਤ ਤੇਰੇ
ਇਸ ਕੱਚੀ ਚਮਕੌਰ ਦੀ ਗੜ੍ਹੀ ਮੂਹਰੇ
ਕਿਲਾ ਦਿੱਲ੍ਹੀ ਦਾ ਅਸੀ ਝੁਕਾਦਿਆਂ ਦਿਆਂ ਗੇ
ਝੋਰਾ ਕਰ ਨਾ ਕਿਲੇ ਅਨੰਦਪੁਰ ਦਾ
ਕੁਲੀ ਕੁਲੀ ਨੂੰ ਕਿਲਾ ਬਣਾ ਦਿਆਂ ਗੇ
ਕੁਲੀ ਕੁਲੀ ਨੂੰ ਕਿਲਾ ਬਣਾ ਦਿਆਂ ਗੇ
ਮਾਛੀਵਾੜਾ ਦੇ ਸੱਥਰ ਦੇ ਗੀਤ ਵਿੱਚੋ
ਅਸੀ ਉਠਾਂਗੇ ਚੰਡੀ ਦੀ ਵਾਰ ਬਣਕੇ
ਜਿਨ੍ਹਾਂ ਸੂਲਾਂ ਦਿੱਤਾ ਨਾ ਸੌਣ ਤੈਨੂੰ
ਛਾਂਗ ਦਿਆਂ ਗੇ ਖੰਡੇ ਦੀ ਧਾਰ ਬਣ ਕੇ
ਛਾਂਗ ਦਿਆਂ ਗੇ ਖੰਡੇ ਦੀ ਧਾਰ ਬਣ ਕੇ
ਜਿਨ੍ਹਾਂ ਕੰਧ ਸਰਹਿੰਦ ਦੀ ਤੋੜਣੀ ਏ
ਹਜੇ ਤਕ ਓਹੋ ਸਾਡੇ ਹਥਿਆਰ ਜਿਓੰਦੇ
ਮੱਥਾ ਲਾਇਆ ਨੀ ਜਿਨ੍ਹਾਂ ਵੇਦਾਵੇਆਂ ਉੱਤੇ
ਸਿੰਘ ਹਜੇ ਵੀ ਲੱਖ ਹਾਜ਼ਰ ਜਿਓੰਦੇ
ਸਿੰਘ ਹਜੇ ਵੀ ਲੱਖ ਹਾਜ਼ਰ ਜਿਓੰਦੇ
ਆਪਣਿਆਂ ਛੋਟੀਆਂ ਪੁੱਤਾਂ ਦੀ ਵੇਲ ਦਾ ਏ
ਜੇਕਰ ਅੱਗ ਤੇ ਚੜਣ ਤਾਂ ਚੜਣ ਦੇਵੀ
ਸਾਡੀ ਮੜੀ ਤੇ ਉੱਗੇ ਹੋਏ ਘਾ ਅੰਦਰ
ਠਾਰ ਸਿੰਘਾਂ ਦੀ ਬਣੇ ਤਾਂ ਬਣਨ ਦੇਵੀ
ਠਾਰ ਸਿੰਘਾਂ ਦੀ ਬਣੇ ਤਾਂ ਬਣਨ ਦੇਵੀ
ਬਾਪੂ ਸੱਚੇ ਇਕ ਕੌਮੀ ਸਰਦਾਰ ਤਾਈ
ਪੀਰ ਉੱਚ ਦਾ ਵੀ ਬਣਨਾ ਪੈ ਸਦਕਾ
ਖੁਦ ਜਿਗਰ ਦਾ ਨਾਲ ਦਾ ਜ਼ਫ਼ਰਨਾਮਾ
ਤੇਰੀ ਕਲਮ ਨੂੰ ਵੀ ਘੜਨਾ ਪੈ ਸਕਦਾ
ਤੇਰੀ ਕਲਮ ਨੂੰ ਵੀ ਘੜਨਾ ਪੈ ਸਕਦਾ