Chitta Kukkad
ਹਾਨ
ਚਿੱਟਾ ਕੁੱਕੜ ਬਨੇਰੇ 'ਤੇ, ਚਿੱਟਾ ਕੁੱਕੜ ਬਨੇਰੇ 'ਤੇ
ਕਾਸ਼ਨੀ ਦੁਪੱਟੇ ਵਾਲੀਏ, ਮੁੰਡਾ ਸਦਕੇ ਤੇਰੇ 'ਤੇ

ਸਾਰੀ ਖੇਡ ਲਕੀਰਾਂ ਦੀ, ਸਾਰੀ ਖੇਡ ਲਕੀਰਾਂ ਦੀ
ਗੱਡੀ ਆਈ station 'ਤੇ, ਅੱਖ ਭਿੱਜ ਗਈ ਵੀਰਾਂ ਦੀ

ਹਾਏ, ਕੁੰਡਾ ਲਗ ਗਿਆ ਥਾਲੀ ਨੂੰ, ਕੁੰਡਾ ਲਗ ਗਿਆ ਥਾਲੀ ਨੂੰ
ਹੱਥਾਂ ਵਿਚ ਮਹਿੰਦੀ ਲਗ ਗਈ ਇਕ ਕਿਸਮਤ ਵਾਲੀ ਨੂੰ

ਹ੍ਮ
ਹੀਰਾ ਲੱਖ ਸਵਾ-ਲੱਖ ਦਾ ਐ, ਹੀਰਾ ਲੱਖ ਸਵਾ-ਲੱਖ ਦਾ ਐ
ਧੀਆਂ ਵਾਲਿਆਂ ਦੀਆਂ ਰੱਬ ਇੱਜ਼ਤਾਂ ਰੱਖਦਾ ਐ
ਧੀਆਂ ਵਾਲਿਆਂ ਦੀਆਂ ਰੱਬ ਇੱਜ਼ਤਾਂ ਰੱਖਦਾ ਐ
ਹਾਂ, ਚਿੱਟਾ ਕੁੱਕੜ ਬਨੇਰੇ 'ਤੇ, ਚਿੱਟਾ ਕੁੱਕੜ ਬਨੇਰੇ 'ਤੇ