Tere Bare About You
ਤੇਰਾ ਰੰਗ ਸੋਹਣਾ ਲੱਗਦਾ
ਦੁਨੀਆਂ ਦੇ ਰੰਗਾ ਤੋਂ
ਆਪਣਾ ਮੈਂ ਆਪ ਵਾਰਤਾ
ਤੇਰੀਆਂ ਸੰਗਾ ਤੋਂ
ਹੁਣ ਤਾਂ ਮੇਰੀ ਸਾਰੀ ਜਿੰਦਗੀ
ਪਿਆਰ ਤੈਨੂੰ ਕਰਨ ਲਈ ਏ
ਜਿਸਮਾਂ ਦੀ ਗਲ ਨਈ ਯਾਰੀ
ਰੂਹਾਂ ਤੱਕ ਪਹੁੰਚੀ ਪਈ ਏ
ਤੈਨੂੰ ਕੋਈ ਦੁਖ ਜੇ ਦੇਵਾ
ਖੁਸ਼ੀਆਂ ਦਾ ਮੂੰਹ ਨਾ ਦੇਖਾ
ਅੱਖੀਆਂ ਵਿੱਚ ਰੱਖਿਆ ਤੈਨੂੰ
ਪਲਕਾਂ ਨਾਲ ਮੱਥੇ ਟੇਕਾਂ
ਅੱਖੀਆਂ ਵਿੱਚ ਰੱਖਿਆ ਤੈਨੂੰ
ਪਲਕਾਂ ਨਾਲ ਮੱਥੇ ਟੇਕਾਂ
ਹਾਂ ਖਿਯਾਲਾ ਦੀ ਸੇਜ ਤੇ ਤੈਨੂੰ
ਬਾਂਹ ਤੇ ਹਰ ਰੋਜ ਸੁਲਾਵਾ
ਸੁਤੀ ਨਾ ਡਰ ਕੇ ਉਠ ਜੇ
ਸ਼ੋਰਾ ਨੂੰ ਚੁੱਪ ਕਰਾਵਾਂ
Time ਦਾ ਪਤਾ ਨੀ ਲੱਗਦੇ
ਤੇਰੇ ਨਾਲ ਗਲ ਜਦ ਹੋਵੇ
ਕਈ ਵਾਰ ਪਿਯਾਰ ਅਖਾਂ ਚੋਂ
ਅਥਰੂ ਬਣ ਬਣਕੇ ਚੋਵੇ
ਜਿੰਨੇ ਸਾਹ ਆਉਣ ਮਿੱਠੀਏ
ਤੇਰੇ ਨਾ ਕਰ ਰਖੇ ਨੇ
ਅੱਖਰ ਪੰਜ ਤੇਰੇ ਨਾਵੇ
ਸ਼ੀਸ਼ੇ ਵਿਚ ਜੜ ਰੱਖੇ ਨੇ
ਅੱਖਰ ਪੰਜ ਤੇਰੇ ਨਾਵੇ
ਸ਼ੀਸ਼ੇ ਵਿਚ ਜੜ ਰੱਖੇ ਨੇ
ਹਾਂ ਸੁੱਤੇ ਮੇਰੇ ਸੁਪਨੇ ਜਾਗੇ
ਝਾਂਜਰ ਦੀ ਛੱਣ ਛੱਣ ਸੁਣਕੇ
ਮੋਰਾਂ ਦੇ ਖਮਬਾਂ ਤੋਂ ਰੰਗ
ਤੇਰੇ ਲੀ ਲਿਆਇਆ ਚੁਣ ਕੇ
ਹੁਸਨਾਂ ਨਾਲ ਲੱਦੀਏ ਤੈਨੂੰ
ਆਸ਼ਿਕ ਤੇਰਾ ਕਿਥੋਂ ਲੁਕਾਵੇ
ਹੱਸਦੀ ਨੂੰ ਦੇਖ ਕੇ ਤੈਨੂੰ
ਮੈਨੂੰ ਸੁੱਖ ਦਾ ਸਾਹ ਆਵੇ
ਤੂੰ ਹੀ ਤਾਂ ਰੌਣਕ ਮੇਲਾ
ਜਿੰਦਗੀ ਮੇਰੀ ਸੁੰਨੀ ਦਾ
ਜੀ ਕਰਦੇ ਗੋਟਾ ਬਣ ਜਾਂ
ਸੱਜਣਾ ਤੇਰੀ ਚੁੰਨੀ ਦਾ
ਜੀ ਕਰਦੇ ਗੋਟਾ ਬਣ ਜਾਂ
ਸੱਜਣਾ ਤੇਰੀ ਚੁੰਨੀ ਦਾ
ਗੱਲ ਤਾਂ ਦਿਲ ਮਿਲੀਆਂ ਦੀ ਏ
ਸੋਹਣੇ ਤਾਂ ਫਿਰਨ ਬਥੇਰੇ
ਜਿੰਦਗੀ ਵਿਚ ਔਣ ਲਈ ਸੱਜਣਾ
ਦਿਲ ਤੋਂ ਸ਼ੁਕਰਾਨੇ ਤੇਰੇ
ਤੂੰ ਹੀ ਲੱਖ ਵਰਗਾ ਮੈਨੂੰ
ਬੋਹਤਯਾ ਦੀ ਲੋਡ ਵੀ ਕੀ ਏ
ਨਾਲੇ ਤੇਰੇ ਹੁੰਦਿਆਂ ਮੈਨੂੰ
ਚਾਹੀਦਾ ਹੋਰ ਵੀ ਕੀ ਏ
ਨਜਰਾਂ ਨਾ ਫੇਰ ਲਈਂ ਕਿੱਧਰੇ
ਤੇਰੇ ਤੇ ਨਜਰਾਂ ਟਿਕੀਆਂ
ਜੱਗੀ ਦੀਆਂ ਜੌੜਕੀਆਂ ਪਿੰਡ
ਸਦਰਾਂ ਤੇਰੇ ਪੈਰੀ ਵਿਛੀਆਂ
ਜੱਗੀ ਦੀਆਂ ਜੌੜਕੀਆਂ ਪਿੰਡ
ਸਦਰਾਂ ਤੇਰੇ ਪੈਰੀ ਵਿਛੀਆਂ