Khushiyan Hi Vandiyan

Desi Crew, Kulwinder Billa

Desi Crew Desi Crew Desi Crew Desi Crew

ਸਾਡਾ ਕਲ ਕੋਈ ਨੀ ਅਸੀਂ ਅੱਜ ਦੇ ਆ
ਦੂਜੇ ਨੂੰ ਰਜਾ ਕੇ ਰੱਜ ਦੇ ਆ
ਅਸੀਂ ਖੜੇ ਖਲੋਤੇ ਪਾਨੀ ਨੀ
ਦਰਿਆਵਾਂ ਵਾਂਗੂ ਵਗਦੇ ਆ
ਢਿੱਡ ਭਰਨੇ ਜੋਗੀ ਮਿਲ ਜਾਂਦੀ
ਸ਼ੁਕਰਾਂ ਵਿਚ ਰਹਿਣੇ ਆ
ਓ ਸਾਡਾ ਹੋ ਜਾਂਦਾ
ਜਿਹਨੂੰ ਮਿਲ ਲੈਣੇ ਆ
ਮਹਿਫ਼ਿਲ ਲਗ ਜਾਂਦੀ ਆ
ਜਿਥੇ ਵੀ ਬੇਹਣੇ ਆ
ਓ ਸਾਡਾ ਹੋ ਜਾਂਦਾ
ਜਿਹਨੂੰ ਮਿਲ ਲੈਣੇ ਆ
ਮਹਿਫ਼ਿਲ ਲਗ ਜਾਂਦੀ ਆ
ਜਿਥੇ ਵੀ ਬੇਹਣੇ ਆ

ਸ਼ਬਦਾਂ ਦੀ ਖੇਡ ਸੱਜਣਾ
ਤੋਲੇ ਬਿਨ ਬੋਲੇ ਨੀ
ਖੁਸ਼ੀਆਂ ਹੀ ਵੰਡੀਆਂ ਨੇ
ਕਦੇ ਦਰਦ ਫਰੋਲੇ ਨੀ
ਹਾਸਿਆਂ ਚੋ ਲੱਭਦੇ ਆ
ਜਿੰਦਗੀ ਦੇ ਰਾਹ ਸੱਜਣਾ
ਜਿਓੰਦੇ ਜੀ ਦੁਨੀਆ ਦੇ
ਮੁੱਕਣੇ ਕਦੇ ਰੌਲੇ ਨਹੀਂ
ਜੱਫੀਆਂ ਨੂੰ ਜੱਫੀਆਂ ਨੇ
ਟੱਕਰਾਂ ਨਾਲ ਖੇਹਣੇ ਆ
ਓ ਸਾਡਾ ਹੋ ਜਾਂਦਾ
ਜਿਹਨੂੰ ਮਿਲ ਲੈਣੇ ਆ
ਮਹਿਫ਼ਿਲ ਲਗ ਜਾਂਦੀ ਆ
ਜਿਥੇ ਵੀ ਬੇਹਣੇ ਆ
ਓ ਸਾਡਾ ਹੋ ਜਾਂਦਾ
ਜਿਹਨੂੰ ਮਿਲ ਲੈਣੇ ਆ

ਸੁਪਨਿਆਂ ਬਿਨ ਜਿੰਦਗੀ ਸੋਹਣੀ ਨਹੀਂ
ਮੰਨਿਆ ਦੁਨੀਆ ਜਿੱਤ ਹੋਣੀ ਨਹੀਂ
ਸਿੱਖਿਆ ਏ ਫਤਿਹ ਨੇ ਏਨਾ ਹੀ
ਮਰ ਮਰ ਕੇ ਉਮਰ ਲੰਘਾਉਣੀ ਨਹੀਂ
ਜੋ ਲੰਘ ਗਈ ਮੁੜ ਕੇ ਆਉਣੀ ਨਹੀਂ
ਜਿੰਦਗੀ ਕੀ ਸ਼ਹਿ ਆ ਜਾਣ ਲਈ
ਸਸਤੇ ਵਿਚ ਥਿਆਉਣੀ ਨਹੀਂ
ਦਿਲ ਤੋਂ ਹੀ ਸੁਣਦੇ ਆ
ਦਿਲ ਤੋਂ ਹੀ ਕਹਿਣੇ ਆ
ਓ ਸਾਡਾ ਹੋ ਜਾਂਦਾ
ਜਿਹਨੂੰ ਮਿਲ ਲੈਣੇ ਆ
ਮਹਿਫ਼ਿਲ ਲਗ ਜਾਂਦੀ ਆ
ਜਿਥੇ ਵੀ ਬੇਹਣੇ ਆ
ਓ ਸਾਡਾ ਹੋ ਜਾਂਦਾ
ਜਿਹਨੂੰ ਮਿਲ ਲੈਣੇ ਆ

ਦਿਲ ਡਰਦਾ ਰਹਿੰਦਾ ਏ
ਸਾਗਰ ਵਿਚ ਫੁੱਲ ਵਾਂਗੂ
ਅਸੀਂ ਸੱਜਣ ਰੱਖੇ ਆ
ਕਿਸੇ ਮਹਿੰਗੇ ਮੂਲ ਵਾਂਗੂ
ਡੁਬਦੇ ਲਈ ਬੇੜੇ ਆ
ਸਦਾ ਬਾਹਵਾਂ ਟੱਡੀਆਂ ਨੇ
ਲੋਕੀ ਕੀ ਆਖਣਗੇ
ਅਸੀਂ ਰੱਬ ਤੇ ਛੱਡੀਆਂ ਨੇ
ਹੈ ਖੁਸ਼ੀ ਗਮੀ ਜੋ ਵੀ
ਰਲ ਮਿਲ ਕੇ ਸਹਿਣੇ ਆ
ਓ ਸਾਡਾ ਹੋ ਜਾਂਦਾ
ਜਿਹਨੂੰ ਮਿਲ ਲੈਣੇ ਆ
ਮਹਿਫ਼ਿਲ ਲਗ ਜਾਂਦੀ ਆ
ਜਿਥੇ ਵੀ ਬੇਹਣੇ ਆ
ਓ ਸਾਡਾ ਹੋ ਜਾਂਦਾ
ਜਿਹਨੂੰ ਮਿਲ ਲੈਣੇ ਆ

Curiosità sulla canzone Khushiyan Hi Vandiyan di Kulwinder Billa

Chi ha composto la canzone “Khushiyan Hi Vandiyan” di di Kulwinder Billa?
La canzone “Khushiyan Hi Vandiyan” di di Kulwinder Billa è stata composta da Desi Crew, Kulwinder Billa.

Canzoni più popolari di Kulwinder Billa

Altri artisti di Indian music