Ki Likha
ਕੀ ਲਿਖਾਂ ਮੈਂ, ਕੀ ਨਾਂ ਲਿਖਾਂ ਤੇਰੇ ਬਾਰੇ
ਸਿਫ਼ਤਾਂ ਵਾਲ਼ੇ ਲਫਜ਼ ਮੁਕਾ ਗਏ ਸ਼ਾਇਰ ਸਾਰੇ
ਛੱਡ ਪਰੇ ਹੁਣ, ਚੰਨ ਦੀ ਗੱਲ ਤਾਂ ਕੀ ਕਰਨੀ ਐ
ਐਵੇਂ ਸੜ ਮੱਚ ਜਾਣਗੇ ਰਿਸ਼ਤੇਦਾਰ ਨੇ ਤਾਰੇ
ਕੀ ਲਿਖਾਂ ਮੈਂ, ਕੀ ਨਾਂ ਲਿਖਾਂ ਤੇਰੇ ਬਾਰੇ
ਸਿਫ਼ਤਾਂ ਵਾਲ਼ੇ ਲਫਜ਼ ਮੁਕਾ ਗਏ ਸ਼ਾਇਰ ਸਾਰੇ
ਕਿੰਨੀ ਕੁ ਮੜਕ ਰੱਖਣੀ, ਕਿੰਨਾ ਕੁ ਵਲ਼ ਪਾਉਣਾ
ਇਕ ਲਹਿਰ ਸਮੁੰਦਰ ਦੀ ਤੈਥੋਂ ਸਿੱਖਣਾ ਚਾਹੁੰਦੀ ਐ
ਓਹ ਲਾਲੀ ਅੰਬਰਾਂ ਤੇ, ਤੜਕੇ ਤੇ ਸ਼ਾਮਾਂ ਨੂੰ
ਤੇਰੇ ਚਿਹਰੇ ਦੇ ਰੰਗ ਵਰਗੀ ਬਣ ਕੇ ਦਿੱਖਣਾ ਚਾਹੁੰਦੀ ਐ
ਸਾਵਣ ਦੇ ਬੱਦਲ਼ਾਂ ਦੇ, ਮਨਸੂਬੇ ਵੀ ਸੁਣ ਲੈ
ਸਾਵਣ ਦੇ ਬੱਦਲ਼ਾਂ ਦੇ, ਮਨਸੂਬੇ ਵੀ ਸੁਣ ਲੈ
ਤੇਰੇ ਵਾਲ਼ਾਂ ਵਰਗੇ ਬਣਨਾ ਚਾਹੁੰਦੇ, ਰਸ਼ਕ ਦੇ ਮਾਰੇ
ਕੀ ਲਿਖਾਂ ਮੈਂ, ਕੀ ਨਾਂ ਲਿਖਾਂ ਤੇਰੇ ਬਾਰੇ
ਸਿਫ਼ਤਾਂ ਵਾਲ਼ੇ ਲਫਜ਼ ਮੁਕਾ ਗਏ ਸ਼ਾਇਰ ਸਾਰੇ
ਘਾਹ ਤੇ ਪਈ ਤ੍ਰੇਲ਼ ਦਾ ਇਕ ਤੁਪਕਾ ਮੈਨੂੰ ਪੁੱਛਦਾ ਸੀ
ਕਹਿੰਦਾ ਦੱਸ ਮੈਂ ਓਹਦੀ ਅੱਖ ਦੇ ਵਰਗਾ ਬਣ ਸਕਿਆ ਕਿ ਨਹੀਂ
ਕਹਿੰਦਾ ਓਹਦੀ ਅੱਖ ਦੇ ਵਰਗੀ ਚਮਕ ਹੈ ਮੇਰੀ ਵੀ
ਇਸ਼ਕ ਦੇ ਰਣ ਵਿਚ ਦਿਲ ਲੁੱਟਣ ਦੀ ਤਣ ਸਕਿਆ ਕਿ ਨਹੀਂ
ਬੜਾ ਔਖਾ ਸਮਝਾਇਆ ਤੂੰ ਓਹਦੇ ਅੱਥਰੂ ਵਰਗਾ ਏਂ
ਕਿਸੇ ਆਸ਼ਕ ਰੂਹ ਨੂੰ ਛਾਨਣ ਦੇ ਜੋ ਕਰਦਾ ਕਾਰੇ
ਕੀ ਲਿਖਾਂ ਮੈਂ, ਕੀ ਨਾਂ ਲਿਖਾਂ ਤੇਰੇ ਬਾਰੇ
ਸਿਫ਼ਤਾਂ ਵਾਲ਼ੇ ਲਫਜ਼ ਮੁਕਾ ਗਏ ਸ਼ਾਇਰ ਸਾਰੇ
ਮੈ ਸਮੁੰਦਰਾਂ ਦੇ ਤਲ ਤੋਂ, ਇਕ ਮੋਤੀ ਲੱਭ ਲਿਆਓੁਣਾ ਏਂ
ਤੇਰੇ ਹੱਥਾਂ ਤੇ ਰੱਖ ਕੇ, ਸ਼ਰਮਿੰਦਾ ਜਿਹਾ ਕਰਵਾਉਣਾ ਐ
ਓਹ ਦੱਸੂ ਮੇਰੇ ਦਿਲ ਦੀ ਗੱਲ ਕਿ ਤੂੰ ਕਿੰਨੀ ਸੋਹਣੀ ਐਂ
ਤੇਰੇ ਅੱਗੇ ਮੇਰੇ ਸਾਰੇ ਗੀਤ ਵੀ ਹਾਰੇ
ਮੇਰੇ ਕੁੱਲ ਵਜੂਦ ਤੋਂ ਵਧ ਚਰਚਾ ਤੇਰੇ ਸੂਟਾਂ ਦੇ ਰੰਗਾਂ ਦਾ
ਤੈਨੂੰ ਹੀਰ ਰੰਗ ਦੇ ਗਿਆ ਲਲਾਰੀ ਹੋਣਾ ਝੰਗਾਂ ਦਾ
ਢੱਕ ਦੇ ਫੁੱਲਾਂ ਰੀਸ ਤੇਰੀ ਕਰਨੇ ਦੀ ਗੱਲ ਸੋਚੀ
ਤੈਨੂੰ ਤੱਕ ਤੇਰੇ ਕਦਮਾਂ ਵਿਚ ਆ ਗਿਰੇ ਵਿਚਾਰੇ
ਕੀ ਲਿਖਾਂ ਮੈਂ, ਕੀ ਨਾਂ ਲਿਖਾਂ ਤੇਰੇ ਬਾਰੇ
ਸਿਫ਼ਤਾਂ ਵਾਲ਼ੇ ਲਫਜ਼ ਮੁਕਾ ਗਏ ਸ਼ਾਇਰ ਸਾਰੇ