Baba Nanak

Narinder Baath

ਅੰਮ੍ਰਿਤ ਵੇਲੇ ਜਦੋ ਕਦੇ ਮੇਰੀ ਅੱਖ ਨਹੀਂ ਖੁਲਦੀ
ਇੰਝ ਲਗਦਾ ਏ ਘਰ ਦਾ ਕੋਈ ਵੱਡਾ ਕੋਸ ਰਿਹਾ ਏ
ਤੜਕੇ ਉੱਠ ਕੇ ਪੜ੍ਹਦਾ ਹਾਂ ਜਦ ਬਾਣੀ ਸਤਿਗੁਰ ਦੀ
ਇੰਝ ਲਗਦਾ ਏ ਬਾਬਾ ਨਾਨਕ ਸਰ ਪਲੋਸ ਰਿਹਾ
ਤੜਕੇ ਉੱਠ ਕੇ ਪੜ੍ਹਦਾ ਹਾਂ ਜਦ ਬਾਣੀ ਸਤਿਗੁਰ ਦੀ
ਇੰਝ ਲਗਦਾ ਏ ਬਾਬਾ ਨਾਨਕ ਸਰ ਪਲੋਸ ਰਿਹਾ

ਜਪੁਜੀ ਸਾਹਿਬ ਦੀ ਪਹਿਲੀ ਪੌੜੀ ਪੜ੍ਹਦੇ ਪੜ੍ਹਦੇ
ਛਿੜ ਜਾਂਦਾ ਵੈਰਾਗ ਜੇਹਾ ਮੈਨੂੰ ਡਰਦੇ ਡਰਦੇ
ਛਿੜ ਜਾਂਦਾ ਵੈਰਾਗ ਜੇਹਾ ਮੈਨੂੰ ਡਰਦੇ ਡਰਦੇ
ਸਿਮਰਨ ਕਰਕੇ ਵਿਗੜੇ ਕੰਮ ਵੀ ਬਣਦੇ ਜਾਂਦੇ ਨੇ
ਦਸਮੇਂ ਪਾਤਸ਼ਾਹ ਖੁਦ ਭਗਤਾਂ ਦਾ ਪਰਦਾ ਹੌਟ ਰਿਹਾ
ਤੜਕੇ ਉੱਠ ਕੇ ਪੜ੍ਹਦਾ ਹਾਂ ਜਦ ਬਾਣੀ ਸਤਿਗੁਰ ਦੀ
ਇੰਝ ਲਗਦਾ ਏ ਬਾਬਾ ਨਾਨਕ ਸਰ ਪਲੋਸ ਰਿਹਾ
ਤੜਕੇ ਉੱਠ ਕੇ ਪੜ੍ਹਦਾ ਹਾਂ ਜਦ ਬਾਣੀ ਸਤਿਗੁਰ ਦੀ
ਇੰਝ ਲਗਦਾ ਏ ਬਾਬਾ ਨਾਨਕ ਸਰ ਪਲੋਸ ਰਿਹਾ

ਜਦ ਤੀਜਾ ਨੇਤਰ ਖੁਲਦੇ ਖੁਲਦੇ ਬੰਦ ਹੋ ਜਾਂਦੇ
ਇਸ ਅਵਸਥਾ ਤੇ ਆਕੇ ਮੰਨ ਤੰਗ ਹੋ ਜਾਂਦੇ
ਇਸ ਅਵਸਥਾ ਤੇ ਆਕੇ ਮੰਨ ਤੰਗ ਹੋ ਜਾਂਦੇ
ਮਾੜੇ ਕਰਮਾ ਕਰਕੇ ਪ੍ਰੀਤਮ ਦਰਸ ਨਹੀਂ ਦਿੰਦੇ
ਫੇਰ Narinder'ਆ ਭਾਗਾਂ ਨੂੰ ਕਾਹਤੋਂ ਦੇ ਦੋਸ਼ ਰਿਹਾ
ਤੜਕੇ ਉੱਠ ਕੇ ਪੜ੍ਹਦਾ ਹਾਂ ਜਦ ਬਾਣੀ ਸਤਿਗੁਰ ਦੀ
ਇੰਝ ਲਗਦਾ ਏ ਬਾਬਾ ਨਾਨਕ ਸਰ ਪਲੋਸ ਰਿਹਾ
ਤੜਕੇ ਉੱਠ ਕੇ ਪੜ੍ਹਦਾ ਹਾਂ ਜਦ ਬਾਣੀ ਸਤਿਗੁਰ ਦੀ
ਇੰਝ ਲਗਦਾ ਏ ਬਾਬਾ ਨਾਨਕ ਸਰ ਪਲੋਸ ਰਿਹਾ

ਹੋਇਆ ਨਹੀਂ ਪ੍ਰਚਾਰਕ ਕੋਈ ਮਸਕੀਨ ਸਾਹਿਬ ਜੇਹਾ
ਖੇਡ ਬਣਨ ਵਿਚ ਦੇ ਜਾਂਦੇ ਨੇ ਬੜਾ ਲਾਭ ਜੇਹਾ
ਖੇਡ ਬਣਨ ਵਿਚ ਦੇ ਜਾਂਦੇ ਨੇ ਬੜਾ ਲਾਭ ਜੇਹਾ
ਬਣ ਜਾਵਾਂ ਧੂੜ ਉਸ ਗੁਰਸਿੱਖ ਦੇ ਚਰਨਾਂ ਦੀ
ਨਿਤਨੇਮ ਦਾ ਨਾਗੇ ਦਾ ਜਿਹਨੂੰ ਅਫਸੋਸ ਰਿਹਾ
ਤੜਕੇ ਉੱਠ ਕੇ ਪੜ੍ਹਦਾ ਹਾਂ ਜਦ ਬਾਣੀ ਸਤਿਗੁਰ ਦੀ
ਇੰਝ ਲਗਦਾ ਏ ਬਾਬਾ ਨਾਨਕ ਸਰ ਪਲੋਸ ਰਿਹਾ
ਤੜਕੇ ਉੱਠ ਕੇ ਪੜ੍ਹਦਾ ਹਾਂ ਜਦ ਬਾਣੀ ਸਤਿਗੁਰ ਦੀ
ਇੰਝ ਲਗਦਾ ਏ ਬਾਬਾ ਨਾਨਕ ਸਰ ਪਲੋਸ ਰਿਹਾ

Curiosità sulla canzone Baba Nanak di Jigar

Chi ha composto la canzone “Baba Nanak” di di Jigar?
La canzone “Baba Nanak” di di Jigar è stata composta da Narinder Baath.

Canzoni più popolari di Jigar

Altri artisti di Asiatic music