Pinda Di Soh

Narinder Batth, N Vee

ਪਿੰਡਾਂ ਦੀ ਸੋਹ ਨੀਂ ਖਾਂਦੇ
ਪਿੰਡਾਂ ਦੀ ਸੋਹ ਨੀਂ ਖਾਂਦੇ
ਆ ਮਾੜਾ ਜੇਹਾ Jigar ਨੂੰ ਸੁਣ ਕੇ

ਹਾਂ ਪੱਕੇ ਹੋਏ ਬਾਜ਼ਰੇ ਵਰਗੇ
ਜਿੰਨ੍ਹਾਂ ਦੇ ਕਦ ਗੋਰੀਏ
ਮੇਚੇ ਵਿਚ ਕਿੱਥੇ ਆਓਂਦੀ
ਜਿੰਨ੍ਹਾਂ ਦੀ ਹੱਦ ਗੋਰੀਏ
ਪੀਂਦੇ ਚਾਅ ਕਈ ਕਈ ਵਾਰੀ
ਪੀਂਦੇ ਚਾਅ ਕਈ ਕਈ ਵਾਰੀ
ਖੇਤਾਂ ਨੁੰ ਜਾਂਦੇ ਈ ਜਾਂਦੇ
ਭਾਵੇਂ ਤੂੰ ਮਾੜੇ ਕਹਿਲਾ
ਪਿੰਡਾਂ ਦੀ ਸੋਹ ਨੀਂ ਖਾਂਦੇ
ਭਾਵੇਂ ਤੂੰ ਮਾੜੇ ਕਹਿਲਾ
ਪਿੰਡਾਂ ਦੀ ਸੋਹ ਨੀਂ ਖਾਂਦੇ

ਖੇਤਾਂ ਵਿਚ ਚਲਣ tractor
Season ਵਿਚ ਵਾਰੋ ਵਾਰੀ
ਧਰਤੀ ਦੀ ਛਾਤੀ ਉੱਤੇ
ਕਰਦੇ ਨੇਂ ਮੀਨਾਕਰੀ
ਬਣਦੀ ਆ ਦੇਗ ਹਮੇਸ਼ਾ
ਵਾਡੀ ਤੋਂ ਪਹਿਲਾਂ ਜਿਥੇ
ਕਹਿੰਦੇ ਜਿੰਨੂ BP sugar
ਉਏ ਕਿਰਤੀ ਦੇ ਨੇੜੇ ਕਿੱਥੇ
ਹਾਂ ਕਿਰਤੀ ਦੇ ਨੇੜੇ ਕਿੱਥੇ
ਰਿਝਦੀ ਆ ਚੁਨਵੀ ਗੰਧਲ
ਰਿਝਦੀ ਆ ਚੁਨਵੀ ਗੰਧਲ
ਖੁੱਲੇ ਮੂੰਹ ਆਲੇ ਭਾਂਡੇ
ਭਾਵੇਂ ਤੂੰ ਮਾੜੇ ਕਹਿਲਾ
ਪਿੰਡਾਂ ਦੀ ਸੋਹ ਨੀਂ ਖਾਂਦੇ
ਭਾਵੇਂ ਤੂੰ ਮਾੜੇ ਕਹਿਲਾ
ਪਿੰਡਾਂ ਦੀ ਸੋਹ ਨੀਂ ਖਾਂਦੇ

ਤਾਰਾਂ ਨਾਲ ਕਸੇ ਸਰਕੜੇ
ਤੂੜੀ ਦੀ ਰਾਖੀ ਕਰਦੇ
ਤੜਕੇ ਨੁੰ ਪਾਠੀ ਬਾਬੇ
ਗੁਰੂਆਂ ਦੀ ਸਾਖੀ ਕਰਦੇ
ਹੋ ਜਾਂਦੀ ਬਾਰਿਸ਼ ਜਿਥੇ
ਗੁੱਡੀ ਤੇ ਫੂਕਣ ਤੇ ਜੀ
ਕਰਦੇ ਨੀਂ judge ਕਿਸੇ ਨੁੰ
ਉਏ ਹੱਸਣ ਤੇ ਕੂਕਣ ਤੇ ਜੀ
ਹਾਂ ਹੱਸਣ ਤੇ ਕੂਕਣ ਤੇ ਜੀ
ਕਣਕਾਂ ਦੇ ਢੋਲਾਂ ਗਹਿਲ ਹੀ
ਕਣਕਾਂ ਦੇ ਢੋਲਾਂ ਗਹਿਲ ਹੀ
ਰਹਿੰਦੇ ਨੇਂ ਸੱਜੇ ਬਰਾਂਡੇ
ਭਾਵੇਂ ਤੂੰ ਮਾੜੇ ਕਹਿਲਾ
ਪਿੰਡਾਂ ਦੀ ਸੋਹ ਨੀਂ ਖਾਂਦੇ
ਭਾਵੇਂ ਤੂੰ ਮਾੜੇ ਕਹਿਲਾ
ਪਿੰਡਾਂ ਦੀ ਸੋਹ ਨੀਂ ਖਾਂਦੇ

ਚਲਦੀ ਹੋਈ ਪੌਣ ਵੇਖ ਕੇ
ਦੱਸ ਦਿੰਦੇ ਮੌਸਮ ਅਗਲਾ
ਕਰਦਾ ਏ ਅੰਦਰੋਂ jealousy
ਕੁੜੀਆਂ ਦੇ ਰੰਗ ਤੋਂ ਬਦਲਾ
ਹਾਂ ਵੇਲੇ ਸਰ ਸੋ ਜਾਂਦੇ ਨੇ
ਟਾਲੀ ਅੰਬ ਹੇਠ ਦੇ ਪਿੱਪਲ
ਦਾਦੇ ਦੇ ਖੂੰਡੇ ਉਤੇ
ਪੂਰਾ ਮੋਹ ਲੈਂਦਾ ਪਿੱਤਲ
ਪੂਰਾ ਮੋਹ ਲੈਂਦਾ ਪਿੱਤਲ
ਬਾਠਾਂ ਤੈਥੋਂ ਗੀਤ ਲਿਖਾ ਕੇ
ਨਰਿੰਦਰਾ ਤੈਥੋਂ ਗੀਤ ਲਿਖਾ ਕੇ
ਹਾਂ ਗੁਡੀਆਂ ਦੇ ਗੁੰਦੇ ਪਰਾਂਦੇ
ਭਾਵੇਂ ਤੂੰ ਮਾੜੇ ਕਹਿਲਾ
ਪਿੰਡਾਂ ਦੀ ਸੋਹ ਨੀਂ ਖਾਂਦੇ
ਭਾਵੇਂ ਤੂੰ ਮਾੜੇ ਕਹਿਲਾ
ਪਿੰਡਾਂ ਦੀ ਸੋਹ ਨੀਂ ਖਾਂਦੇ

ਪਿੰਡਾਂ ਦੀ ਸੋਹ ਨੀਂ ਖਾਂਦੇ
ਪਿੰਡਾਂ ਦੀ ਸੋਹ ਨੀਂ ਖਾਂਦੇ

Curiosità sulla canzone Pinda Di Soh di Jigar

Chi ha composto la canzone “Pinda Di Soh” di di Jigar?
La canzone “Pinda Di Soh” di di Jigar è stata composta da Narinder Batth, N Vee.

Canzoni più popolari di Jigar

Altri artisti di Asiatic music