Sochdi Tan Honi Ae

HAPPY RAIKOTI, LADDI GILL

ਜੱਦੋਂ ਮੇਰੇ ਬਾਰੇ ਕੋਈ ਦੱਸਦੀ ਸਹੇਲੀ ਹੋਊ
ਪਹੁੰਚੇ ਆ ਕਿੱਥੇ ਜਦ ਪੌਂਦੀ ਕੋਈ ਪਹੇਲੀ ਹੋਊ
ਹੋਣੀ ਪਛਤੌਂਦੀ ਰੁਖ ਪਿਆਰਾ ਵੱਡ ਦਿੱਤਾ ਮੈਂ
ਸੋਚਦੀ ਤਾਂ ਹੋਣੀ ਏ
ਸੋਚਦੀ ਤਾਂ ਹੋਣੀ ਏ ਕੇ
ਕਿਓਂ ਛੱਡ ਦਿੱਤਾ ਮੈਂ
ਸੋਚਦੀ ਤਾਂ ਹੋਣੀ ਏ

ਹੋ ਗੀਤਾਂ ਦੇ ਵਿੱਚ ਨਾਂ ਮੇਰਾ ਜਦ ਸੁਣਦੀ ਹੋਵੇਗੀ
ਫੇਰ ਦੋਬਾਰਾ ਪੌਣ ਦੇ ਸੁਪਨੇ ਬੁਣਦੀ ਹੋਵੇਗੀ
ਹੋ ਗੀਤਾਂ ਦੇ ਵਿੱਚ ਨਾਂ ਮੇਰਾ ਜਦ ਸੁਣਦੀ ਹੋਵੇਗੀ
ਫੇਰ ਦੋਬਾਰਾ ਪੌਣ ਦੇ ਸੁਪਨੇ ਬੁਣਦੀ ਹੋਵੇਗੀ ਜੇ
ਧੱਕੇ ਮਾਰ ਜ਼ਿੰਦਗੀ ਚੋ ਕਾਹਨੂੰ ਕੱਢ ਦਿੱਤਾ ਮੈਂ
ਸੋਚਦੀ ਤਾਂ ਹੋਣੀ ਏ
ਸੋਚਦੀ ਤਾਂ ਹੋਣੀ ਏ ਕੇ
ਕਿਓਂ ਛੱਡ ਦਿੱਤਾ ਮੈਂ
ਸੋਚਦੀ ਤਾਂ ਹੋਣੀ ਏ

ਜਦ ਵੀ ਮੇਰੀ ਯਾਦ ਉਸਨੂੰ ਠੱਗਦੀ ਹੋਵੇਗੀ
ਝੱਟ ਮੇਰੀ ਤਸਵੀਰ ਕਾਲਜੇ ਲੱਗਦੀ ਹੋਵੇਗੀ
ਹੋ ਜਦ ਵੀ ਮੇਰੀ ਯਾਦ ਉਸਨੂੰ ਠੱਗਦੀ ਹੋਵੇਗੀ
ਝੱਟ ਮੇਰੀ ਤਸਵੀਰ ਕਾਲਜੇ ਲੱਗਦੀ ਹੋਵੇਗੀ
ਹਿਜਰਾਂ ਦਾ ਝੰਡਾ ਕਾਹਤੋਂ ਹੱਥੀਂ ਗੜ ਦਿੱਤਾ ਮੈਂ
ਸੋਚਦੀ ਤਾਂ ਹੋਣੀ ਏ
ਸੋਚਦੀ ਤਾਂ ਹੋਣੀ ਏ ਕੇ
ਕਿਓਂ ਛੱਡ ਦਿੱਤਾ ਮੈਂ
ਸੋਚਦੀ ਤਾਂ ਹੋਣੀ ਏ

ਦਿਲ ਤਾਂ ਏ ਵੀ ਕਹਿੰਦਾ ਅੱਜ -ਕੱਲ ਮੌਤ ਹੀ ਮੰਗਦੀ ਹੋਊ
ਪਰ ਧੋਖਾ ਕੀਤਾ ਵੱਡਾ ਹਾਏ ਰੱਬ ਤੋਂ ਵੀ ਸੰਗਦੀ ਹੋਊ ਜੇ
ਹਾਂ ਦਿਲ ਤਾਂ ਏ ਵੀ ਕਹਿੰਦਾ ਅੱਜ -ਕੱਲ ਮੌਤ ਹੀ ਮੰਗਦੀ ਹੋਊ
ਪਰ ਧੋਖਾ ਕੀਤਾ ਵੱਡਾ ਹਾਏ ਰੱਬ ਤੋਂ ਵੀ ਸੰਗਦੀ ਹੋਊ ਜੇ
ਹੈਪੀ ਰਾਏਕੋਟੀ ਨੂੰ ਕਿਓਂ ਕਰ ਅਡ ਦਿੱਤਾ ਮੈਂ
ਸੋਚਦੀ ਤਾਂ ਹੋਣੀ ਏ
ਸੋਚਦੀ ਤਾਂ ਹੋਣੀ ਏ ਕੇ
ਕਿਓਂ ਛੱਡ ਦਿੱਤਾ ਮੈਂ
ਸੋਚਦੀ ਤਾਂ ਹੋਣੀ ਏ

Curiosità sulla canzone Sochdi Tan Honi Ae di Happy Raikoti

Chi ha composto la canzone “Sochdi Tan Honi Ae” di di Happy Raikoti?
La canzone “Sochdi Tan Honi Ae” di di Happy Raikoti è stata composta da HAPPY RAIKOTI, LADDI GILL.

Canzoni più popolari di Happy Raikoti

Altri artisti di Film score