Heer Di Ammi
ਖੋਰੇ ਓਹ ਚੁੰਨੀਆਂ ਨੂੰ ਗੋਟੇ ਲਾਉਂਦੀ ਹੋਣੀ ਏ
ਸ਼ਗਣਾਂ ਦੀਆਂ ਸੁੱਖਾਂ ਸੁੱਖ ਦੀ ਪੋੱਟੇ ਵਹਾਉਂਦੀ ਹੋਣੀ ਏ
ਬੁੱਕਲ ਰੱਖ ਸੋਂਦੀ ਹੋਣੀ ਚੰਨ ਸਾਰੇ ਤਾਰੇ ਓਹ
ਸ਼ੀਸ਼ੇਆਂ ਨੂੰ ਪੁੱਛਦੀ ਹੋਣੀ ਹੁਸਨਾਂ ਦੇ ਬਾਰੇ ਓਹ
ਸ਼ੀਸ਼ੇਆਂ ਨੂੰ ਪੁੱਛਦੀ ਹੋਣੀ ਹੁਸਨਾਂ ਦੇ ਬਾਰੇ ਓਹ
ਝਾਂਜਰ ਨੂੰ ਪੈਰ ਮਿਲਣਗੇ
ਪਿੰਡਾਂ ਨੂੰ ਸ਼ਹਿਰ ਮਿਲਣਗੇ
ਸੁੱਖ ਚਤੋ ਪਹਿਰ ਮਿਲਣਗੇ
ਹੀਰ ਦੀ ਅੰਮੀ ਨੂੰ
ਧੋ ਧੋ ਕੇ ਪੀਵਾਂ ਤਲੀਆਂ
ਚਹਿਰਾ ਜੇ ਚਮਕਣ ਕਲੀਆਂ
ਸਾਹਵਾਂ ਦੀਆਂ ਦੇਵਾ ਬਲਿਆਂ
ਸੋਹਬਤ ਦੀ ਸੱਮੀ ਨੂੰ
ਕਰਮਾਂ ਨੇ ਜਾਗ ਆ ਲਾਓਣੀ
ਸਾਲਾਂ ਦੇ ਚੰਦਰੇ ਨੂੰ
ਆ ਕੇ ਉਹਨੇ ਖੋਲ ਦੇਨਾ ਏ
ਕਿਸਮਤ ਦੇ ਜਿੰਦਰੇ ਨੂੰ
ਆ ਕੇ ਉਹਨੇ ਖੋਲ ਦੇਨਾ ਏ
ਕਿਸਮਤ ਦੇ ਜਿੰਦਰੇ ਨੂੰ
ਪਤਾ ਨੀ ਕਿੰਝ ਮੈਂ ਸਾਂਭੂ
ਖੁਸ਼ੀਆਂ ਦੀਆਂ ਪੰਡਾਂ ਨੂੰ
ਮਿਸ਼ਰੀ ਦੇ ਘੋਲ 'ਚ ਘੋਲੂ
ਰਿਸ਼ਤੇ ਦੀਆਂ ਤੰਦਾਂ ਨੂੰ
ਰਿਸ਼ਤੇ ਦੀਆਂ ਤੰਦਾਂ ਨੂੰ
ਖੁਸ਼ੀਆਂ ਵਿੱਚ ਰੰਗ ਦੇਣਾ ਏ
ਹਵਾ ਦੇ ਬੁੱਲੇ ਨੂੰ
ਦਿਲ ਦੇ ਸੰਦੂਕ 'ਚ ਰੱਖੂ
ਸੱਜਣ ਅਨਮੁੱਲੇ ਨੂੰ
ਦਿਲ ਦੇ ਸੰਦੂਕ 'ਚ ਰੱਖੂ
ਸੱਜਣ ਅਨਮੁੱਲੇ ਨੂੰ
ਹੋ ਹੋ ਹੋ ਹੋ ਹੋ ਹੋ ਹੋ ਹੋ