Darvesh
ਸੁਣ ਰਾਂਝਿਆ ਫੜ੍ਹ ਵੰਝਾਲੀ
ਸੁਰ ਐਸਾਂ ਦੇ ਕੋਈ ਲਾ
ਜਨਮਾਂ ਤੋਂ ਮੋਈ ਹੀਰ ਵਿੱਚ
ਪੈਣੇ ਦੋਬਾਰਾ ਸਾਹ
ਬਦੁਆਂ ਵੀ ਨਾ ਦੇਵੇ ਦਰ ਤੋਂ ਕੋਈ ਉਤਾਰੇ ਜੇ
ਮੂੰਹੋ ਸੀ ਵੀ ਨਾ ਆਖੇ ਪਥਰ ਕੋਈ ਮਾਰੇ ਜੇ
ਕਿਸਮਤ ਤੋਂ ਬਿਨਾ ਕਦੇ ਇਸ਼ਕ ਨਹੀਂ ਮੁਮਕੀਨ
ਜਿਤਾਉਂਦਾ ਇਸ਼ਕ ਹੀ ਏ ਕਿਸਮਤ ਵੀ ਹਾਰੇ ਜੇ
ਪਥਰ ਵੀ ਪਥਰ ਨਈਂ ਰਹਿੰਦਾ
ਤੱਕ ਯਾਰ ਲਵੇ ਤੇ ਖੂਰ ਜਾਂਦਾ
ਪਾਗਲ ਨਈਂ ਕਰਦਾ ਇਸ਼ਕ ਕਦੇ
ਦਰਵੇਸ਼ ਬਣਾ ਕੇ ਤੁਰ ਜਾਂਦਾ
ਪਾਗਲ ਨਈਂ ਕਰਦਾ ਇਸ਼ਕ ਕਦੇ
ਦਰਵੇਸ਼ ਬਣਾ ਕੇ ਤੁਰ ਜਾਂਦਾ
ਪਾਗਲ ਨਈਂ ਕਰਦਾ ਇਸ਼ਕ ਕਦੇ
ਦਰਵੇਸ਼ ਬਣਾ ਕੇ ਤੁਰ ਜਾਂਦਾ
ਜਦ ਤੱਕ ਟੁੱਟ ਕੇ ਨੀ ਡਿੱਗਦੇ ਘੁੰਗਰੂ ਪੈਰਾਂ ਚੋ
ਅੰਮ੍ਰਿਤ ਨਈ ਸੱਜਣਾ ਦਿਖਣਾ ਸਾਣੂੰ ਜ਼ਹਰਾਂ ਚੋ
ਐਸੇ ਕਾਮ ਇਸ਼ਕ ਨੇ ਮਾਹੀਆ ਲਾਏ ਹੋਏ ਆ
ਅਸੀਂ ਤੈਨੂੰ ਹਰ ਦਮ ਲੱਭਦੇ ਆ ਮੰਗਿਆ ਖੈਰਾਂ ਚੋ
ਇਹਨੂੰ ਸਜ਼ਾ ਸਮ੍ਜਦਾ ਜੋ
ਸੋਹ ਰੱਬ ਦੀ ਬੰਦਾ ਰੁੜ ਜੰਦਾ
ਪਾਗਲ ਨਈਂ ਕਰਦਾ ਇਸ਼ਕ ਕਦੇ
ਦਰਵੇਸ਼ ਬਣਾ ਕੇ ਤੁਰ ਜਾਂਦਾ
ਪਾਗਲ ਨਈਂ ਕਰਦਾ ਇਸ਼ਕ ਕਦੇ
ਦਰਵੇਸ਼ ਬਣਾ ਕੇ ਤੁਰ ਜਾਂਦਾ
ਪਾਗਲ ਨਈਂ ਕਰਦਾ ਇਸ਼ਕ ਕਦੇ
ਦਰਵੇਸ਼ ਬਣਾ ਕੇ ਤੁਰ ਜਾਂਦਾ