Kehkashan
ਸ਼ਾਮ ਦੀ ਲਾਲੀ ਫਿੱਕੀ ਪਾਤੀ
ਨੂਰ ਜੋ ਤੇਰੇ ਚਿਹਰੇ ਨੇ
ਤੂੰ ਹੀ ਦਿਖਦੀ ਅਜਕਲ ਮੈਨੂੰ
ਉਂਜ ਤਾਂ ਲੋਕ ਬਥੇਰੇ ਨੇ
ਪੈੜਾਂ ਤੇਰੀਆਂ ਨੂੰ ਹੀ ਮੈਂ ਚੱਕਾਂ
ਜੱਗ ਤੋਂ ਲੁਕਾ ਕੇ ਤੈਨੂੰ ਰੱਖਾਂ
ਹੱਸਦੀ ਐ ਜਦੋਂ, ਮੁਟਿਆਰੇ
ਚੜ੍ਹ ਜਾਂਦੇ ਤਾਂ ਨੂੰ ਕੁੜੇ ਪਾਰੇ
ਕਹਿਕਸ਼ਾਂ ਦੇ ਵਰਗੀਆਂ ਅੱਖਾਂ
ਅੱਖਾਂ 'ਚ ਗਵਾਚ ਗਏ ਲੱਖਾਂ
ਲੱਖਾਂ ਹੀ ਨੇ ਬਣ ਗਏ ਤਾਰੇ
ਪਲ-ਪਲ ਟੁੱਟਦੇ ਵਿਚਾਰੇ
ਕਹਿਕਸ਼ਾਂ ਦੇ ਵਰਗੀਆਂ ਅੱਖਾਂ
ਅੱਖਾਂ 'ਚ ਗਵਾਚ ਗਏ ਲੱਖਾਂ
ਲੱਖਾਂ ਹੀ ਨੇ ਬਣ ਗਏ ਤਾਰੇ
ਪਲ-ਪਲ ਟੁੱਟਦੇ ਵਿਚਾਰੇ
ਅੱਖ ਯਾ ਬਦਾਮੀ ਮੁੱਖ ਉੱਤੇ ਨੂਰ ਛਾਇਆ ਐ?
ਚੰਨ ਜਿਹੇ ਚਿਹਰੇ 'ਤੇ ਨਕਾਬ ਕਾਹਤੋਂ ਲਾਇਆ ਐ?
ਵੱਗਦੀ ਫ਼ਿਜ਼ਾ ਨੂੰ ਅੱਜ ਲਿਖ ਖ਼ਤ ਪਾਇਆ ਐ
ਮੇਰਾ ਦਿਲ ਉਹਦੀਆਂ ਹਥੇਲੀਆਂ 'ਚ ਜਾਇਆ ਐ
ਹਾਲ ਤੈਨੂੰ ਦਿਲ ਦਾ ਕੀ ਦੱਸਾਂ
ਸੁਪਨੇ 'ਚ ਬੋਲ ਵੀ ਨਾ ਸੱਕਾਂ
ਜਦੋਂ ਦੇ ਕੀਤੇ ਆ ਇਸ਼ਾਰੇ
ਮਿੱਠੇ ਤੇਰੇ ਲਗਦੇ ਆਂ ਲਾਰੇ
ਕਹਿਕਸ਼ਾਂ ਦੇ ਵਰਗੀਆਂ ਅੱਖਾਂ
ਅੱਖਾਂ 'ਚ ਗਵਾਚ ਗਏ ਲੱਖਾਂ
ਲੱਖਾਂ ਹੀ ਨੇ ਬਣ ਗਏ ਤਾਰੇ
ਪਲ-ਪਲ ਟੁੱਟਦੇ ਵਿਚਾਰੇ