Titli [LoFi Flip]
ਸ਼ਾਇਦ ਲੱਭਦਾ-ਲਭਾਉਂਦਾ ਕਦੀ ਸਾਡੇ ਤੀਕ ਆਵੇ
ਅਸੀਂ ਓਹਦੀ ਇੱਕ ਚੀਜ਼ ਵੀ ਛੁਪਾਈ ਜਾਣਕੇ
ਸ਼ਾਇਦ ਓਹਨੂੰ ਵੀ ਪਿਆਰ ਵਾਲ਼ੀ ਮਹਿਕ ਜੇਹੀ ਆਵੇ
ਅਸੀਂ ਫੁੱਲਾਂ ਉੱਤੇ ਤਿਤਲੀ ਬਿਠਾਈ ਜਾਣ ਕੇ
ਸ਼ਾਇਦ ਲੱਭਦਾ-ਲਭਾਉਂਦਾ ਕਦੀ ਸਾਡੇ ਤੀਕ ਆਵੇ
ਅਸੀਂ ਓਹਦੀ ਇੱਕ ਚੀਜ਼ ਵੀ ਛੁਪਾਈ ਜਾਣਕੇ
ਸ਼ਾਇਦ ਓਹਨੂੰ ਵੀ ਪਿਆਰ ਵਾਲ਼ੀ ਮਹਿਕ ਜੇਹੀ ਆਵੇ
ਅਸੀਂ ਫੁੱਲਾਂ ਉੱਤੇ ਤਿਤਲੀ ਬਿਠਾਈ ਜਾਣ ਕੇ
ਜਿਹੜਿਆਂ ਭੋਰਿਆਂ ਗੁਲਾਬਾਂ ਵਿੱਚੋ ਰੱਸ ਕੱਠਾ ਕਿੱਤਾ
ਸੀਂ ਓ ਕਮਲਾ ਦੇ ਪੱਤਿਆਂ ਤੇ ਪਾ ਕੇ ਦੇ ਗਏ
ਪਾ ਕੇ ਦੇ ਗਏ
ਜਿਹੜਿਆਂ ਭੋਰਿਆਂ ਗੁਲਾਬਾਂ ਵਿੱਚੋ ਰੱਸ ਕੱਠਾ ਕਿੱਤਾ
ਅਸੀਂ ਓ ਕਮਲਾ ਦੇ ਪੱਤਿਆਂ ਤੇ ਪਾ ਕੇ ਦੇ ਗਏ
ਮਧੂਮੱਖੀਆਂ ਦੇ ਟੋਲੇ ਸਾਡੇ ਜਜਬੇ ਨੂੰ ਦੇਖ
ਸ਼ਹਿਦ ਆਪਣੇ ਛੱਤੇਆਂ ਚੋ ਲਾਹ ਕੇ ਦੇ ਗਏ
ਅਸੀ ਰੱਸਲ ਤੇ ਸ਼ਹਿਦ ਵਿਚ ਸ਼ਬਦ ਮਿਲਾਕੇ
ਸੁੱਚੇ ਇਸ਼ਕ਼ ਦੀ ਚਾਸ਼ਨੀ ਬਣਾਈ ਜਾਣ ਕੇ
ਸ਼ਾਇਦ ਓਹਨੂੰ ਵੀ ਪਿਆਰ ਵਾਲ਼ੀ ਮਹਿਕ ਜੇਹੀ ਆਵੇ
ਅਸੀਂ ਫੁੱਲਾਂ ਉੱਤੇ ਤਿਤਲੀ ਬਿਠਾਈ ਜਾਣ ਕੇ