Sai Ve

JATINDER SHAH, SATINDER SARTAAJ

ਕੋਈ ਅਲੀ ਆਖੇ, ਕੋਈ ਵਲੀ ਆਖੇ
ਕੋਈ ਕਹੇ ਦਾਤਾ, ਸਚੇ ਮਲਕਾ ਨੂੰ
ਮੈਨੂੰ ਸਮਝ ਨਾ ਆਵੇ, ਕੀ ਨਾਮ ਦੇਵਾਂ
ਏਸ ਗੋਲ ਚੱਕੀ ਦੇਆਂ ਚਾਲਕਾਂ ਨੂੰ
ਰੂਹ ਦਾ ਅਸਲ ਮਾਲਕ ਓਹੀ ਮੰਨੀਏ ਜੀ
ਜਿਹਦਾ ਨਾਮ ਲਈਏ ਤਾਂ ਸਰੂਰ ਹੋਵੇ
ਅਖ ਖੁਲਿਆਂ ਨੂੰ ਮਹਿਬੂਬ ਦਿੱਸੇ
ਅਖਾਂ ਬੰਦ ਹੋਵਣ ਤਾਂ ਹਜ਼ੂਰ ਹੋਵੇ
ਕੋਈ ਸੋਣ ਵੇਲੇ ਕੋਈ ਨਹੌਣ ਵੇਲੇ
ਕੋਈ ਗੌਣ ਵੇਲੇ ਤੈਨੂੰ ਯਾਦ ਕਰਦਾ
ਇਕ ਨਜ਼ਰ ਤੂੰ ਮਿਹਰ ਦੀ ਮਾਰ ਸਾਈਂ
"ਸਰਤਾਜ" ਵੀ ਖੜਾ ਫਰਿਆਦ ਕਰਦਾ

ਸਾਈਂ, ਸਾਈਂ ਵੇ ਸਾਡੀ ਫਰਿਆਦ ਤੇਰੇ ਤਾਂਈ
ਸਾਈਂ ਵੇ ਬਾਹੋਂ ਫੜ ਬੇੜਾ ਬੰਨੇ ਲਾਈਂ
ਸਾਈਂ ਵੇ ਮੇਰਿਆ ਗੁਨਾਹਾਂ ਨੂੰ ਲੁਕਾਈਂ
ਸਾਈਂ ਵੇ ਹਾਜ਼ਰਾ ਹਜ਼ੂਰ ਵੇ ਤੂੰ ਆਈਂ
ਸਾਈਂ, ਸਾਈਂ ਵੇ ਸਾਡੀ ਫਰਿਆਦ ਤੇਰੇ ਤਾਂਈ
ਸਾਈਂ ਵੇ ਬਾਹੋਂ ਫੜ ਬੇੜਾ ਬੰਨੇ ਲਾਈਂ
ਸਾਈਂ ਵੇ ਮੇਰਿਆ ਗੁਨਾਹਾਂ ਨੂੰ ਲੁਕਾਈਂ
ਸਾਈਂ ਵੇ ਹਾਜ਼ਰਾ ਹਜ਼ੂਰ ਵੇ ਤੂੰ ਆਈਂ
ਸਾਈਂ ਵੇ ਫੇਰਾ ਮਸਕੀਨਾ ਵੱਲ ਪਾਈਂ
ਸਾਈਂ ਵੇ ਬੋਲ ਖਾਕ ਸਾਰਾਂ ਦੇ ਪੁਗਾਈਂ
ਸਾਈਂ ਵੇ ਹੱਕ ਵਿਚ ਫੈਸਲੇਂ ਸੁਣਾਈ
ਸਾਈਂ ਵੇ ਹੌਲੀ ਹੌਲੀ ਖਾਮੀਆਂ ਘਟਾਈ
ਸਾਈਂ ਵੇ ਮੈਂ ਨੂੰ ਮੇਰੇ ਅੰਦਰੋਂ ਮੁਕਾਈਂ
ਸਾਈਂ ਵੇ ਡਿੱਗੀਏ ਤਾਂ ਫੜ ਕੇ ਉਠਾਈਂ
ਸਾਈਂ ਵੇ ਦੇਖੀਂ ਨਾ ਭਰੋਸੇ ਆਜ਼ਮਾਈਂ
ਸਾਈਂ ਵੇ ਔਖੇ ਸੌਖੇ ਰਾਹਾਂ ਚੋਂ ਘਢਾਈਂ
ਓ ਸਾਈਂ ਵੇ ਕਲਾ ਨੂੰ ਵੀ ਹੋਰ ਚਮਕਾਈਂ
ਸਾਈਂ ਵੇ ਸੁਰਾਂ ਨੂੰ ਬਿਠਾ ਦੇ ਥਾਓਂ ਥਾਈਂ
ਸਾਈਂ ਵੇ ਤਾਲ ਵਿਚ ਤੁਰਨਾ ਸਿਖਾਈਂ
ਸਾਈਂ ਵੇ ਸਾਜ਼ ਰੁੱਸ ਗਏ ਤਾਂ ਮਨਾਈਂ
ਸਾਈਂ ਵੇ ਇਹਨਾ ਨਾਲ ਅਵਾਜ਼ ਵੀ ਰਲਾਈਂ
ਸਾਈਂ ਵੇ ਅਖਰਾਂ ਦਾ ਮੇਲ ਤੂੰ ਕਰਾਈਂ
ਸਾਈਂ ਵੇ ਕੰਨੀ ਕਿਸੇ ਗੀਤ ਦੀ ਫੜਾਈਂ
ਸਾਈਂ ਵੇ ਸ਼ਬਦਾਂ ਦਾ ਸਾਥ ਵੀ ਨਿਭਾਈਂ
ਸਾਈਂ ਵੇ ਨਗ਼ਮੇਂ ਨੂੰ ਫੜ ਕੇ ਜਗਾਈਂ
ਸਾਈਂ ਵੇ ਸ਼ਾਅਰੀ 'ਚ ਅਸਰ ਵਸਾਈਂ
ਸਾਈਂ ਵੇ ਜਜ਼ਬੇ ਦੀ ਵੇਲ ਨੂੰ ਵਧਾਈਂ
ਸਾਈਂ ਵੇ ਘੁੱਟ ਘੁੱਟ ਸੱਬ ਨੂੰ ਪਲਾਈਂ
ਸਾਈਂ ਵੇ ਇਸ਼ਕੇ ਦਾ ਨਸ਼ਾ ਵੀ ਚੜਾਈਂ
ਸਾਈਂ ਵੇ ਸੈਰ ਤੂੰ ਖਿਆਲਾਂ ਨੂੰ ਕਰਾਈਂ
ਸਾਈਂ ਵੇ ਤਾਰਿਆਂ ਦੇ ਦੇਸ ਲੈ ਕੇ ਜਾਈਂ
ਸਾਈਂ ਵੇ ਸੂਫਿਆਂ ਦੇ ਵਾਂਗਰਾ ਨਚਾਈਂ
ਸਾਈਂ ਵੇ ਅਸੀ ਸੱਜ ਬੈਠੇ ਚਾਈਂ - ਚਾਈਂ
ਸਾਈਂ ਵੇ ਥੋੜੀ ਬਹੁਤੀ ਅਦਾ ਵੀ ਸਿਖਾਈਂ
ਸਾਈਂ ਵੇ ਮੇਰੇ ਨਾਲ ਨਾਲ ਤੂੰ ਵੀ ਗਾਈਂ
ਸਾਈਂ ਵੇ ਲਾਜ "ਸਰਤਾਜ" ਦੀ ਬਚਾਈਂ
ਸਾਈਂ ਵੇ ਭੁਲਿਆਂ ਨੂੰ ਉਂਗਲੀ ਫੜਾਈਂ
ਸਾਈਂ ਵੇ ਅੱਗੇ ਹੋ ਕੇ ਰਾਹਾਂ ਰੌਸ਼ਨਾਈਂ
ਸਾਈਂ ਵੇ ਨ੍ਹੇਰਿਆਂ 'ਚ ਪੱਲੇ ਨਾ ਛੁਡਾਈਂ
ਸਾਈਂ ਵੇ ਜ਼ਿੰਦਗੀ ਦੇ ਬੋਝ ਨੂੰ ਚੁਕਾਈਂ
ਸਾਈਂ ਵੇ ਫਿਕਰਾਂ ਨੂੰ ਹਵਾ 'ਚ ਉਡਾਈਂ
ਸਾਈਂ ਵੇ ਸਾਰੇ ਲੱਗੇ ਦਾਗ ਵੀ ਧੁਆਈਂ
ਸਾਈਂ ਵੇ ਸਿੱਲੇ ਸਿੱਲੇ ਨੈਣਾ ਨੂੰ ਸੁਕਾਈਂ
ਸਾਈਂ ਵੇ ਦਿਲਾਂ ਦੇ ਗੁਲਾਬ ਮਹਿਕਾਈਂ
ਸਾਈਂ ਵੇ ਬਸ ਪੱਟੀ ਪਿਆਰ ਦੀ ਪੜਾਈਂ
ਸਾਈਂ ਵੇ ਪਾਕ ਸਾਫ ਰੂਹਾਂ ਨੂੰ ਮਿਲਾਈਂ
ਸਾਈਂ ਵੇ ਬੱਚਿਆਂ ਦੇ ਵਾਂਗੂ ਸਮਝਾਈਂ
ਸਾਈਂ ਵੇ ਮਾੜੇ ਕੰਮੋ ਘੂਰ ਕੇ ਹਟਾਈਂ
ਸਾਈਂ ਵੇ ਖੋਟਿਆਂ ਨੂੰ ਖਰੇ 'ਚ ਮਿਲਾਈਂ
ਸਾਈਂ ਵੇ ਲੋਹੇ ਨਾਲ ਪਾਰਸ ਘਸਾਈਂ
ਸਾਈਂ ਵੇ ਮਹਿਨਤਾ ਦੇ ਮੁੱਲ ਵੀ ਪੁਵਾਈਂ
ਓ ਸਾਈਂ ਵੇ ਮਾੜਿਆਂ ਦੀ ਮੰਡੀ ਨਾ ਵਿਕਾਈਂ
ਸਾਈਂ ਵੇ ਦੇਖੀ ਹੁਣ ਦੇਰ ਨਾ ਲਗਾਈਂ
ਸਾਈਂ ਵੇ ਦਰਾਂ ਤੇ ਖੜੇ ਆਂ ਖੈਰ ਪਾਈਂ
ਸਾਈਂ ਵੇ ਮੇਹਰਾਂ ਵਾਲੇ ਮੀਂਹ ਵੀ ਵਰਸਾਈਂ
ਸਾਈਂ ਵੇ ਅਕਲਾਂ ਦੇ ਘੜੇ ਨੂੰ ਭਰਾਈਂ
ਸਾਈਂ ਵੇ ਗੁਮਬਦ ਗ਼ਰੂਰ ਦੇ ਗਿਰਾਈਂ
ਸਾਈਂ ਵੇ ਅੱਗ ਵਾਂਗੂ ਹੌਂਸਲੇ ਭਖਾਈਂ
ਸਾਈਂ ਵੇ ਅਂਬਰਾਂ ਤੋਂ ਸੋਚ ਮੰਗਵਾਈਂ
ਸਾਈਂ ਵੇ ਆਪੇ ਈ ਅਵਾਜ ਮਾਰ ਕੇ ਬੁਲਾਈਂ
ਸਾਈਂ ਵੇ ਹੁਣ ਸਾਨੂੰ ਕੋਲ ਵੀ ਬਿਠਾਈਂ
ਸਾਈਂ ਵੇ ਆਪਣੇ ਹੀ ਰੰਗ 'ਚ ਰੰਗਾਈਂ
ਸਾਈਂ ਮੈਂ ਹਰ ਵੇਲੇ ਕਰਾਂ ਸਾਈਂ-ਸਾਈਂ
ਸਾਈਂ ਵੇ ਤੋਤੇ ਵਾਂਗੂ ਬੋਲ ਵੀ ਰਟਾਈਂ
ਸਾਈਂ ਵੇ ਆਤਮਾ ਦਾ ਦਿਵਾ ਵੀ ਜਗਾਈਂ
ਸਾਈਂ ਵੇ ਅਨਹਦ ਨਾਦ ਤੂੰ ਵਜਾਈਂ
ਸਾਈਂ ਰੂਹਾਨੀ ਕੋਈ ਤਾਰ ਛੇੜ ਜਾਈਂ
ਸਾਈਂ ਵੇ ਸੱਚੀ "ਸਰਤਾਜ" ਹੀ ਬਣਾਈਂ

Curiosità sulla canzone Sai Ve di Satinder Sartaaj

Chi ha composto la canzone “Sai Ve” di di Satinder Sartaaj?
La canzone “Sai Ve” di di Satinder Sartaaj è stata composta da JATINDER SHAH, SATINDER SARTAAJ.

Canzoni più popolari di Satinder Sartaaj

Altri artisti di Folk pop