Filhaal
ਫ਼ਿਲਹਾਲ ਹਵਾਵਾਂ ਰੁਮਕਦੀਆਂ, ਜਦ ਝੱਖੜ ਝੁੱਲੂ ਵੇਖਾਂਗੇ

ਅਜੇ ਘੜਾ ਅਕਲ ਦਾ ਊਨਾ ਏ, ਜਦ ਭਰ ਕੇ ਡੁੱਲੂ ਵੇਖਾਂਗੇ, ਹੋ

ਹਾਲੇ ਤਾਂ ਸਾਡੇ ਬਾਗਾਂ 'ਚੇ ਨਿਤ ਕੂਕਦੀਆਂ ਨੇ ਮੋਰਨੀਆਂ
ਹਾਲੇ ਤਾਂ ਚਿੜੀਆਂ ਚੈਨਦੀਆਂ, ਸ਼ਹਿਤੂਤ ਖੁਆ ਕੇ ਤੋਰਨੀਆਂ, ਹੋਏ
ਜਦ ਸਾਡੇ ਉਜੜੇ ਵਿਹੜੇ 'ਚੇ ਬੋਲਣਗੇ ਉਲੂ ਵੇਖਾਂਗੇ
ਅਜੇ ਘੜਾ ਅਕਲ ਦਾ ਊਨਾ ਏ, ਜਦ ਭਰ ਕੇ ਡੁੱਲੂ ਵੇਖਾਂਗੇ, ਹੋ
ਕੀ ਅਦਾ ਹੁੰਦੀ ਐ ਮੌਸਮ ਦੀ, ਨਾ ਪੋਹ ਦਾ ਪਤਾ, ਨਾ ਹਾੜਾਂ ਦਾ
ਅਸੀ ਖੇਤ ਵੀ ਰੱਜ ਕੇ ਵੇਖੇ ਨਹੀਂ, ਸਾਨੂੰ ਕੀ ਪਤਾ ਪਹਾੜਾਂ ਦਾ, ਹੋਏ
ਅਜੇ ਤੱਕਿਆ ਨਹੀਂ ਕਪੂਰਥਲਾ, ਆਪਾਂ ਕਦ ਕੁੱਲੂ ਵੇਖਾਂਗੇ?
ਅਜੇ ਘੜਾ ਅਕਲ ਦਾ ਊਨਾ ਏ, ਜਦ ਭਰ ਕੇ ਡੁੱਲੂ ਵੇਖਾਂਗੇ, ਹੋ
ਫ਼ਿਲਹਾਲ ਹਵਾਵਾਂ ਰੁਮਕਦੀਆਂ ਜਦ ਝੱਖੜ ਝੁੱਲੂ ਵੇਖਾਂਗੇ
ਜਿੱਥੇ ਜੀਅ ਕਰਦੈ ਤੁਰ ਜਾਈਦੈ, ਸਾਡਾ ਤਾਂ ਕੋਈ ਠਿਕਾਣਾ ਨਹੀਂ
ਜਾਂ ਮੁੜਨਾ ਨਹੀਂ ਹਫ਼ਤਾ-ਹਫ਼ਤਾ, ਜਾਂ ਕਈ ਮਹੀਨੇ ਜਾਣਾ ਨਹੀਂ, ਹੋਏ
ਕਈ ਚਿਰ ਤੋਂ ਖਾਈਏ ਢਾਬੇ ਦੀ, ਘਰ ਫੁਲਕਾ ਫੁੱਲੂ ਵੇਖਾਂਗੇ

ਅਸੀ ਸੱਭ ਨੂੰ ਦੱਸਦੇ ਫਿਰਦੇ ਆਂ ਕਿ ਕਿੰਨਾ ਚੰਗਾ ਯਾਰ ਮੇਰਾ
ਲੋਕਾਂ ਲਈ ਆਉਂਦੈ ਸਾਲ ਪਿੱਛੋਂ, ਉਹ ਰੋਜ਼ ਬਣੇ ਤਿਉਹਾਰ ਮੇਰਾ, ਹਾਏ
ਅਜੇ ਯਾਦ ਕਰੇਂਦਾ ਸ਼ਾਮ-ਸੁਬਹ, ਜਿਸ ਦਿਨ ਉਹ ਭੁੱਲੂ ਵੇਖਾਂਗੇ
ਅਜੇ ਘੜਾ ਅਕਲ ਦਾ ਊਨਾ ਏ, ਜਦ ਭਰ ਕੇ ਡੁੱਲੂ ਵੇਖਾਂਗੇ, ਹੋ
ਫ਼ਿਲਹਾਲ ਹਵਾਵਾਂ ਰੁਮਕਦੀਆਂ, ਜਦ ਝੱਖੜ ਝੁੱਲੂ ਵੇਖਾਂਗੇ
ਇੱਕ ਦਿਲੀ ਤਮੰਨਾ ਸ਼ਾਇਰ ਦੀ ਸਰਹੱਦ ਤੋਂ ਪਾਰ ਵੀ ਜਾ ਆਈਏ
ਜੋ ਧਰਤੀ ਇਹ ਫ਼ਨਕਾਰਾਂ ਦੀ, Sartaaj ਵੇ ਸੀਸ ਝੁਕਾ ਆਈਏ
ਇੱਕ ਦਿਲੀ ਤਮੰਨਾ ਸ਼ਾਇਰ ਦੀ ਸਰਹੱਦ ਤੋਂ ਪਾਰ ਵੀ ਜਾ ਆਈਏ
ਜੋ ਧਰਤੀ ਇਹ ਫ਼ਨਕਾਰਾਂ ਦੀ, Sartaaj ਵੇ ਸੀਸ ਝੁਕਾ ਆਈਏ, ਹਾਏ
ਹਾਲੇ ਤਾਂ ਬੜੀਆਂ ਬੰਦਿਸ਼ਾਂ ਨੇ, ਜਦ ਰਸਤਾ ਖੁੱਲੂ ਵੇਖਾਂਗੇ