Cheerey Walea

SATINDER SARTAAJ

ਜੋਏ ਜਾਲਮਾ, ਵੇ ਤੂ ਨਾ ਸਾਰ ਲੈਂਦਾ
ਯਾਦਾਂ ਤੇਰੀਆਂ, ਤੇਰੇ ਤੋ ਚੰਗੀਆਂ ਨੇ
ਨੀਂਦਾਂ ਮੇਰਿਆਂ, ਤੇਰੇਆਂ ਸੁਪਨਿਆਂ ਨੇ
ਵਾਰ ਵਾਰ, ਵੇ ਵੈਰੀਆ ਡੰਗੀਆਂ ਨੇ
ਬੇਸ਼ਕ, ਤੂ ਪਰਤ ਕੇ ਵੇਖਿਆ ਨਈ
'ਸਰਤਾਜ' ਰੀਝਾਂ ਸੂਲੀ ਟੰਗੀਆਂ ਨੇ
ਅਸੀਂ ਫੇਰ ਵੀ ਚੁੰਨੀਆਂ ਚਾਅਵਾਂ ਦੀਆਂ
ਤੇਰੇ ਚੀਰੇ ਦੇ ਵਰਗੀਆਂ ਰੰਗੀਆਂ ਨੇ
ਮੇਰੇਆ ਚੰਨਣਾ ਚੰਨਣਾ ਵੇ
ਦਸ ਤੂੰ ਕੀਕਣ ਮੰਨਣਾ ਵੇ, ਕਾਹਤੋ ਲਾਈਆਂ ਨੇ ਦੇਰਾਂ
ਵੇ ਮੈਂ ਅਥਰੂ ਪਈ ਕੇਰਾਂ
ਮੇਰੇਆ ਚੰਨਣਾ ਚੰਨਣਾ ਵੇ,ਦਸ ਤੂੰ ਕੀਕਣ ਮੰਨਣਾ ਵੇ
ਕਾਹਤੋ ਲਾਈਆਂ ਨੇ ਦੇਰਾਂ,ਵੇ ਮੈਂ ਅਥਰੂ ਪਈ ਕੇਰਾਂ
ਤੈਨੂ ਵਾਜਾਂ ਪਈ ਮਾਰਾਂ
ਮੇਰਿਆਂ ਮਿੰਨਤਾਂ ਹਜਾਰਾਂ
ਪਾਣੀ ਰਾਵੀ ਦਾ ਵਗਦੈ
ਤੇਰਾ ਚੇਤਾ ਵੀ ਠਗਦੈ
ਤੇਰਾ ਚੀਰਾ ਰੰਗਵਾਵਾਂ
ਬਣਕੇ ਸ਼ੀਸ਼ਾ ਬਹਿ ਜਾਵਾਂ
ਤੇਰੇ ਸਾਹ੍ਨਵੇ ਓ ਚੰਨਣਾ
ਜੇ ਤੂ ਆਵੇਂ ਓ ਚੰਨਣਾ
ਵੇ ਗਲ ਸੁਨ ਛੱਲਿਆ
ਛੱਲਿਆ ਵੇ
ਕਿਹੜਾ ਵਤਨਾ ਮੱਲਿਆ ਵੇ
ਛੱਲਾ ਬੇੜੀ ਦਾ ਪੂਰ ਏ
ਵਤਨ ਮਾਹਿਯੇ ਦਾ ਦੂਰ ਏ
ਜਾਨਾ ਪੈਲੇ ਈ ਪੂਰੇ
ਓ ਚੀਰੇ ਵਾਲਿਆ
ਅੱਸੀ ਪੁਛਦੇ ਰਹਨੇ ਆ ਸੱਚੇ ਰੱਬ ਤੋਂ
ਤੂ ਵੀ ਤਾਂ ਕਿਤੋਂ ਬੋਲ ਵੇ ਚੰਨਾ
ਉ ਚੀਰੇ ਵਾਲਿਆ
ਚੀਰੇ ਵਾਲਿਆ ਯਾਦਾਂ ਦਾ ਦੀਵਾ ਬਾਲਿਆ
ਇਹ ਜਿੰਦ ਚੱਲੀ ਡੋਲ ਵੇ ਚੰਨਾ
ਉ ਚੀਰੇ ਵਾਲਿਆ

ਤੇਰਾ ਦੂਰ ਕਿਸੇ ਦੇਸ ਨਾਲ ਨਾਤਾ
ਤੇ ਸਾਡਾ ਪਿੰਡ ਢਕਿਆਂ ਦੇ ਓਹ੍ਲੇ
ਕੂਲੇ ਚਾਵਾਂ ਨੂ ਬਚਾਵਾਂ, ਨ੍ਹੇਰੀ ਗਮਾਂ ਦੀ ਤੋਂ
ਬੈਠੀ ਆਸਾਂ ਥਕੀਆਂ ਦੇ ਓਹ੍ਲੇ
ਤੇਰਾ ਦੂਰ ਕਿਸੇ ਦੇਸ ਨਾਲ ਨਾਤਾ
ਤੇ ਸਾਡਾ ਪਿੰਡ ਢਕਿਆਂ ਦੇ ਓਹ੍ਲੇ
ਕੂਲੇ ਚਾਵਾਂ ਨੂ ਬਚਾਵਾਂ, ਨ੍ਹੇਰੀ ਗਮਾਂ ਦੀ ਤੋਂ
ਬੈਠੀ ਆਸਾਂ ਥਕੀਆਂ ਦੇ ਓਹ੍ਲੇ
ਰਾਤੀ ਤਾਰਿਆਂ ਦੇ ਨਾਲ ਦੂਖ ਫੋਲਿਏ
ਓਏ ਤੂ ਵੀ ਤਾ ਫਰੋਲ ਵੇ ਚੰਨਾ
ਉ ਚੀਰੇ ਵਾਲਿਆ
ਚੀਰੇ ਵਾਲਿਆ ਕਿਥੇ ਨੀ ਤੈਨੂ ਭਾਲਿਆ
ਮਿੱਟੀ ਚ ਰੂਹ ਨਾ ਰੋਲ ਵੇ ਚੰਨਾ
ਉ ਚੀਰੇ ਵਾਲਿਆ

ਸਾੱਡੇ ਸਦੀਆਂ ਦੇ ਵਾਂਗੂ ਦਿਨ ਬੀਤਦੇ
ਤੇ ਖੁਲੀ ਰਹਿੰਦੀ ਨੈਨਾ ਵਾਲੀ ਬਾਰੀ
ਹੁਣ ਖਬਰ ਰਹੀ ਨਾ ਆਸੇ ਪਾਸੇ ਦੀ
ਤੇ ਚੜੀ ਰਹਿੰਦੀ ਖ੍ਯਾਲਾਂ ਨੂ ਖੁਮਾਰੀ
ਸਾੱਡੇ ਸਦੀਆਂ ਦੇ ਵਾਂਗੂ ਦਿਨ ਬੀਤਦੇ
ਤੇ ਖੁਲੀ ਰਹਿੰਦੀ ਨੈਨਾ ਵਾਲੀ ਬਾਰੀ
ਹੁਣ ਖਬਰ ਰਹੀ ਨਾ ਆਸੇ ਪਾਸੇ ਦੀ
ਤੇ ਚੜੀ ਰਹਿੰਦੀ ਖ੍ਯਾਲਾਂ ਨੂ ਖੁਮਾਰੀ
ਦੇਖੀਂ ਕਰ ਨਾ ਜਾਵੀਂ ਤੂ ਹੇਰਾ ਫੇਰੀਆ
ਇਹ ਰੀਝਾਂ ਅਨਭੋਲ ਵੇ ਚੰਨਾ
ਉ ਚੀਰੇ ਵਾਲਿਆ
ਚੀਰੇ ਵਾਲਿਆ ਮੈਂ ਉਮਰਾਂ ਨੂ ਟਾਲਿਆ
ਤੇ ਸਾਹੀਂ ਲਿਆ ਘੋਲ ਵੇ ਚੰਨਾ
ਉ ਚੀਰੇ ਵਾਲਿਆ

ਤੇਰੇ ਬੋਲ ਰਹਿੰਦੇ ਹਰ ਵੇਲੇ ਗੂੰਜਦੇ
ਤੇ ਭੋਰੇ ਐਵੇਂ ਛੇੜਦੇ ਰਹਿੰਦੇ ਨੇ
ਜੇ ਉਮੀਦਾਂ ਦੇ ਰੁਮਾਲ ਉੱਤੇ ਨਾਮ
ਕਢੀਏ ਤਾਂ ਇਹ ਉਧੇੜਦੇ ਰਹਿੰਦੇ ਨੇ
ਤੇਰੇ ਬੋਲ ਰਹਿੰਦੇ ਹਰ ਵੇਲੇ ਗੂੰਜਦੇ
ਤੇ ਭੋਰੇ ਐਵੇਂ ਛੇੜਦੇ ਰਹਿੰਦੇ ਨੇ
ਜੇ ਉਮੀਦਾਂ ਦੇ ਰੁਮਾਲ ਉੱਤੇ ਨਾਮ
ਕਢੀਏ ਤਾਂ ਇਹ ਉਧੇੜਦੇ ਰਹਿੰਦੇ ਨੇ
ਜਾ ਤਾ ਸਾਡੇ ਕੋਲ ਆਜਾ ਮੇਰੇ ਮੇਹਰਮਾ
ਜਾ ਸੱਦ ਸਾਨੂ ਕੋਲ ਵੇ ਚੰਨਾ
ਉ ਚੀਰੇ ਵਾਲਿਆ
ਚੀਰੇ ਵਾਲਿਆ ਵੇ ਲੋਕਾਂ ਨੇ ਉਛਾਲਿਆਂ,
ਇਹ ਕਿੱਸਾ ਅਨਮੋਲ ਵੇ ਚੰਨਾ,
ਉ ਚੀਰੇ ਵਾਲਿਆ

ਸ਼ਾਲਾ ਰੱਬ ਸਚਾ ਭਾਗਾਂ ਵਾਲਾ ਦਿਨ ਦੇਵੇ,
ਸ਼ਗਨਾ ਦੀ ਰਾਤ ਲੈ ਕੇ ਆਏ,
ਮੈਂ ਉਡੀਕਾਂ 'ਸਰਤਾਜ' ਸਾਡੇ ਵੇਹੜੇ,
ਕਦੋਂ ਸੱਜ ਕੇ ਬਰਾਤ ਲੈ ਕੇ ਆਏ,
ਸ਼ਾਲਾ ਰੱਬ ਸਚਾ ਭਾਗਾਂ ਵਾਲਾ ਦਿਨ ਦੇਵੇ,
ਸ਼ਗਨਾ ਦੀ ਰਾਤ ਲੈ ਕੇ ਆਏ,
ਮੈਂ ਉਡੀਕਾਂ 'ਸਰਤਾਜ' ਸਾਡੇ ਵੇਹੜੇ,
ਕਦੋਂ ਸੱਜ ਕੇ ਬਰਾਤ ਲੈ ਕੇ ਆਏ,
ਤੱਕਾਂ ਕਲਗੀ ਲਗਾ ਕੇ ਘੋੜੀ ਚੜਿਆ,
ਖਾਬਾਂ ਚ ਵੱਜੇ ਢੋਲ ਵੇ ਚੰਨਾ,
ਉ ਚੀਰੇ ਵਾਲਿਆ,
ਚੀਰੇ ਵਾਲਿਆ ਹਾੜਾ ਕਮਾਉ ਬਾਹਲੀਆ,
ਇਸ਼ਕ਼ ਸਾਵਾ ਤੋਲ ਵੇ ਚੰਨਾ,
ਉ ਚੀਰੇ ਵਾਲਿਆ,
ਉ ਚੀਰੇ ਵਾਲਿਆ
ਮੇਰੇਆ ਚੰਨਣਾ ਚੰਨਣਾ ਵੇ
ਦਸ ਤੂੰ ਕੀਕਣ ਮੰਨਣਾ ਵੇ
ਕਾਹਤੋ ਲਾਈਆਂ ਨੇ ਦੇਰਾਂ
ਵੇ ਮੈਂ ਅਥਰੂ ਪਈ ਕੇਰਾਂ
ਤੈਨੂ ਵਾਜਾਂ ਪਈ ਮਾਰਾਂ
ਮੇਰਿਆਂ ਮਿੰਨਤਾਂ ਹਜਾਰਾਂ
ਪਾਣੀ ਰਾਵੀ ਦਾ ਵਗਦੈ
ਤੇਰਾ ਚੇਤਾ ਵੀ ਠਗਦੈ
ਤੇਰਾ ਚੀਰਾ ਰੰਗਵਾਵਾਂ
ਬਣਕੇ ਸ਼ੀਸ਼ਾ ਬਹਿ ਜਾਵਾਂ
ਤੇਰੇ ਸਾਹ੍ਨਵੇ ਓ ਚੰਨਣਾ
ਜੇ ਤੂ ਆਵੇਂ ਓ ਚੰਨਣਾ
ਵੇ ਗਲ ਸੁਨ ਛੱਲਿਆ
ਛੱਲਿਆ ਵੇ
ਕਿਹੜਾ ਵਤਨਾ ਮੱਲਿਆ ਵੇ
ਛੱਲਾ ਬੇੜੀ ਦਾ ਪੂਰ ਏ
ਵਤਨ ਮਾਹਿਯੇ ਦਾ ਦੂਰ ਏ
ਜਾਨਾ ਪੈਲੇ ਈ ਪੂਰੇ
ਓ ਚੀਰੇ ਵਾਲਿਆ
ਅੱਸੀ ਪੁਛਦੇ ਰਹਨੇ ਆ ਸੱਚੇ ਰੱਬ ਤੋਂ
ਤੂ ਵੀ ਤਾਂ ਕਿਤੋਂ ਬੋਲ ਵੇ ਚੰਨਾ
ਉ ਚੀਰੇ ਵਾਲਿਆ
ਉ ਚੀਰੇ ਵਾਲਿਆ

Curiosità sulla canzone Cheerey Walea di Satinder Sartaaj

Chi ha composto la canzone “Cheerey Walea” di di Satinder Sartaaj?
La canzone “Cheerey Walea” di di Satinder Sartaaj è stata composta da SATINDER SARTAAJ.

Canzoni più popolari di Satinder Sartaaj

Altri artisti di Folk pop