Bahuta Sochi'N Na
ਓਹਨੂੰ ਫਿਕਰ ਹੈ ਤੇਰੀਆਂ ਹਾਨੀਆ ਦਾ
ਜਦੋਂ ਵਕਤ ਆਇਆ ਓਹਨੇ ਬਕਸ਼ ਦੇਣਾ
ਓ ਤਾ ਬਾਦਸ਼ਾਹ ਦੀਨ ਦੇ ਦਾਨੀਆਂ ਦਾ
ਸਰਤਾਜ ਜੇ ਏ ਰਮਜਾ ਸਮਝੀਯਾ ਨਾ
ਅੰਤ ਨੀ ਰਹਿਣਾ ਹਾਨੀਆ ਦਾ
ਛਡ ਮਾਲਕ ਤੇ ਡੋਰਾ ਬਹੁਤਾ ਸੋਚੀ ਨਾ
ਲੋੜ ਜਿਨਾ ਏ ਮੰਗ ਲੀ ਵਾਧੂ ਲੋਚੀ ਨਾ
ਛਡ ਮਾਲਕ ਤੇ ਡੋਰਾ ਬਹੁਤਾ ਸੋਚੀ ਨਾ
ਲੋੜ ਜਿਨਾ ਏ ਮੰਗ ਲੀ ਵਾਧੂ ਲੋਚੀ ਨਾ
ਛਡ ਮਾਲਕ ਤੇ ਡੋਰਾਂ
ਔਖਾ ਸੌਖਾ ਵਕਤ ਗੁਜ਼ਾਰ ਹੀ ਜਾਂਦਾ ਏ
ਦੋ ਵੇਲੇ ਤਾ ਰੋਟੀ ਹਰ ਕੋਈ ਖਾਂਦਾ ਏ
ਔਖਾ ਸੌਖਾ ਵਕਤ ਗੁਜ਼ਾਰ ਹੀ ਜਾਂਦਾ ਏ
ਦੋ ਵੇਲੇ ਤਾ ਰੋਟੀ ਹਰ ਕੋਈ ਖਾਂਦਾ ਏ
ਅਰਜ਼ ਕਰੀ ਕੇ ਬਿਲਕੁਲ ਫੱਟੀ ਪੋਚੀ ਨਾ
ਲੋੜ ਜਿਨਾ ਏ ਮੰਗ ਲੀ ਵਾਧੂ ਲੋਚੀ ਨਾ
ਛਡ ਮਾਲਕ ਤੇ ਡੋਰਾ ਬਹੁਤਾ ਸੋਚੀ ਨਾ
ਲੋੜ ਜਿਨਾ ਏ ਮੰਗ ਲੀ ਵਾਧੂ ਲੋਚੀ ਨਾ
ਛਡ ਮਾਲਕ ਤੇ ਡੋਰਾਂ
ਰੱਬ ਜੇਕਰ ਖੁਸ਼ ਹੋਕੇ ਝੋਲੀ ਭਰ ਦੇਵੇ
ਤੈਨੂੰ ਜੇਕਰ ਸ਼ੀਸ਼ੇ ਵਾਲਾ ਘਰ ਦੇਵੇ
ਰੱਬ ਜੇਕਰ ਖੁਸ਼ ਹੋਕੇ ਝੋਲੀ ਭਰ ਦੇਵੇ
ਤੈਨੂੰ ਜੇਕਰ ਸ਼ੀਸ਼ੇ ਵਾਲਾ ਘਰ ਦੇਵੇ
ਉੱਪਰ ਨੂੰ ਸੂਟ ਸੂਟ ਕੇ ਪੱਥਰ ਬੋਚੀ ਨਾ
ਲੋੜ ਜਿਨਾ ਏ ਮੰਗ ਲੀ ਵਾਧੂ ਲੋਚੀ ਨਾ
ਛਡ ਮਾਲਕ ਤੇ ਡੋਰਾ ਬਹੁਤਾ ਸੋਚੀ ਨਾ
ਲੋੜ ਜਿਨਾ ਏ ਮੰਗ ਲੀ ਵਾਧੂ ਲੋਚੀ ਨਾ
ਛਡ ਮਾਲਕ ਤੇ ਡੋਰਾਂ
ਕੁਝ ਨੀ ਘਟਦਾ ਸਭਨੂੰ ਹਸਕੇ ਮਿਲ ਮਿੱਤਰਾ
ਇਸ ਦੁਨੀਆ ਵਿਚ ਸਭ ਤੋਂ ਨਾਜੁਕ ਦਿਲ ਮਿੱਤਰਾ
ਕੁਝ ਨੀ ਘਟਦਾ ਸਭਨੂੰ ਹਸਕੇ ਮਿਲ ਮਿੱਤਰਾ
ਇਸ ਦੁਨੀਆ ਵਿਚ ਸਭ ਤੋਂ ਨਾਜੁਕ ਦਿਲ ਮਿੱਤਰਾ
ਦੇਖੀ ਤੂੰ ਜਜ਼ਬਾਤ ਕਿਸੇ ਦੇ ਨੋਚੀ ਨਾ
ਲੋੜ ਜਿਨਾ ਏ ਮੰਗ ਲੀ ਵਾਧੂ ਲੋਚੀ ਨਾ
ਛਡ ਮਾਲਕ ਤੇ ਡੋਰਾ ਬਹੁਤਾ ਸੋਚੀ ਨਾ
ਲੋੜ ਜਿਨਾ ਏ ਮੰਗ ਲੀ ਵਾਧੂ ਲੋਚੀ ਨਾ
ਛਡ ਮਾਲਕ ਤੇ ਡੋਰਾਂ
ਜੰਮ ਜੰਮ ਲਿਖ Sartaaj ਕੋਈ ਨਹੀ ਟੋਕ ਰਿਹਾ
ਸੱਤ ਅਸਮਾਨੇ ਚੜਨੋ ਕਿਹੜਾ ਰੋਕ ਰਿਹਾ
ਜੰਮ ਜੰਮ ਲਿਖ Sartaaj ਕੋਈ ਨਹੀ ਟੋਕ ਰਿਹਾ
ਸੱਤ ਅਸਮਾਨੇ ਚੜਨੋ ਕਿਹੜਾ ਰੋਕ ਰਿਹਾ
ਕਲਾਮ ਨਾਲ ਪਰ ਅਲੇ ਜ਼ਖ਼ਮ ਖਰੋਚੀ ਨਾ
ਲੋੜ ਜਿਨਾ ਏ ਮੰਗ ਲੀ ਵਾਧੂ ਲੋਚੀ ਨਾ
ਛਡ ਮਾਲਕ ਤੇ ਡੋਰਾ ਬਹੁਤਾ ਸੋਚੀ ਨਾ
ਲੋੜ ਜਿਨਾ ਏ ਮੰਗ ਲੀ ਵਾਧੂ ਲੋਚੀ ਨਾ
ਲੋੜ ਜਿਨਾ ਏ ਮੰਗ ਲੀ ਵਾਧੂ ਲੋਚੀ ਨਾ
ਲੋੜ ਜਿਨਾ ਏ ਮੰਗ ਲੀ ਵਾਧੂ ਲੋਚੀ ਨਾ