Ravi
Sajjad Ali, Shabi Ali
ਜੇ ਐਥੋਂ ਕਦੀ ਰਾਵੀ ਲੰਘ ਜਾਵੇ
ਹਯਾਤੀ ਪੰਜਾਬੀ ਬਣ ਜਾਵੇ
ਮੈਂ ਬੇੜੀਆਂ ਹਜ਼ਾਰ ਤੋਡ਼ ਲਾਂ
ਮੈਂ ਪਾਣੀ’ਚੋ ਸਾਹ ਨਿਚੋੜ ਲਾਂ
ਜੇ ਐਥੋਂ ਕਦੀ ਰਵੀ ਲੰਘ ਜਾਵੇ
ਹਯਾਤੀ ਪੰਜਾਬੀ ਬਣ ਜਾਵੇ
ਮੈਂ ਬੇੜੀਆਂ ਹਜ਼ਾਰ ਤੋਡ਼ ਲਾਂ
ਮੈਂ ਪਾਣੀ’ਚੋ ਸਾਹ ਨਿਚੋੜ ਲਾਂ
ਜੇ ਐਥੋਂ ਕਦੀ ਰਾਵੀ ਲੰਘ ਜਾਵੇ ਹੋ
ਜੇ ਰਾਵੀ ਵਿਚ ਪਾਣੀ ਕੋਈ ਨਈ
ਤੇ ਆਪਣੀ ਕਹਾਣੀ ਕੋਈ ਨਈ
ਜੇ ਸੰਗ ਬੇਲਿਯਾ ਕੋਈ ਨਈ
ਤੇ ਕਿਸੇ ਨੂੰ ਸੁਣਾਣੀ ਕੋਈ ਨਈ
ਅੱਖਾਂ ਚ ਦਰਿਆਂ ਘੋਲ ਕੇ
ਮੈਂ ਜ਼ਖਮਾ ਦੀ ਤਾ ਤੇ ਰੋੜ ਲਾਂ
ਜੇ ਐਥੋਂ ਕਦੀ ਰਾਵੀ ਲੰਘ ਜਾਵੇ ਹੋ
ਏ ਕੈਸੀ ਮਜਬੂਰੀ ਹੋ ਗਈ
ਕੇ ਸੱਜਣਾ ਤੋਂ ਦੂਰੀ ਹੋ ਗਈ
ਤੇ ਵੇਲਿਆਂ ਦੇ ਨਾਲ ਵਘ ਦੀ
ਏ ਜਿੰਦ ਕਦੋਂ ਪੂਰੀ ਹੋ ਗਈ
ਬੇਗਾਨੀਆਂ ਦੀ ਰਾਹ ਛੇੜ ਕੇ
ਮੈਂ ਆਪਣੀ ਮੋਹਾਰ ਮੋੜ ਲਾਂ
ਜੇ ਐਥੋਂ ਕਦੀ ਰਾਵੀ ਲੰਘ ਜਾਵੇ
ਹਯਾਤੀ ਪੰਜਾਬੀ ਬਣ ਜਾ ਵੇ
ਮੈਂ ਬੇੜੀਆਂ ਹਜ਼ਾਰ ਤੋੜ ਲਾਂ
ਮੈਂ ਪਾਣੀ’ਚੋ ਸਾਹ ਨਿਚੋੜ ਲਾਂ
ਰਾਵੀ ਲੰਘ ਜਾਵੇ ਹੋ