Ghum Suhm Ghum Suhm

Sukshinder Shinda

ਬੇਪਰਵਾਹ ਦਿਲਬਰ ਦੇ ਦਿਲ ਵਿੱਚੋਂ
ਬੇਪਰਵਾਹ ਦਿਲਬਰ ਦੇ ਦਿਲ ਵਿੱਚੋਂ
ਤਰਸ ਜ਼ਰਾ ਨਾ ਆਇਆ
ਇੱਕੋ ਦਿਲ ਸੀ ਓਹ ਤੱਕੜੀ ਦਾ
ਇੱਕੋ ਦਿਲ ਸੀ ਓਹ ਤੱਕੜੀ ਦਾ
ਓਹ ਵੀ ਚੱਕ ਗੱਠੜੀ ਵਿੱਚ ਪਾਇਆ

ਗੁੰਮ-ਸੁੰਮ ਗੁੰਮ-ਸੁੰਮ ਪਿਆਰ ਦਾ ਮੋਸਮ
ਅੱਜ ਨਾ ਦਰਦ ਜਗਾਵੀਂ
ਹਲਕੀ-ਹਲਕੀ ਬਰਸੇ ਬੱਦਲੀ
ਸੱਜਣਾ ਦੂਰ ਨਾ ਜਾਵੀਂ
ਗੁੰਮ-ਸੁੰਮ ਗੁੰਮ-ਸੁੰਮ ਪਿਆਰ ਦਾ ਮੋਸਮ
ਅੱਜ ਨਾਂ ਦਰਦ ਜਗਾਵੀਂ
ਗੁੰਮ-ਸੁੰਮ ਗੁੰਮ-ਸੁੰਮ

ਬੂਹੇ ਬਾਰੀਆਂ ਮੈਂ ਢੋਹ-ਢੋਹ ਬਹਿੰਨੀਆਂ
ਤੂੰ ਹੋ ਨਾ ਖਫ਼ਾ ਸੱਜਣਾ

ਵੇ, ਮੈਂ ਤੇਰੀਆਂ, ਮੈਂ ਤੈਨੂੰ ਕਹਿੰਨੀਆਂ
ਤੂੰ ਪੁਗਾ ਵਫ਼ਾ ਸੱਜਣਾ
ਸਾਰਾ ਜ਼ਮਾਨਾ, ਹਾਏ, ਕਰ ਕਿ ਬੇਗ਼ਾਨਾ
ਹਾਏ, ਦੀਵਾਨਾ ਤੇਰਾ ਤੇਰੇ ਤੇ ਮਰਾਂ
ਇਸ਼ਕ ਜਗਾਕੇ, ਗਲ ਨਾਲ ਲਾ ਕੇ
ਹੁਣ ਨਾ ਨਜ਼ਰ ਚੁਰਾਵੀਂ
ਗੁੰਮ-ਸੁੰਮ ਗੁੰਮ-ਸੁੰਮ ਪਿਆਰ ਦਾ ਮੋਸਮ
ਅੱਜ ਨਾਂ ਦਰਦ ਜਗਾਵੀਂ
ਗੁੰਮ-ਸੁੰਮ ਗੁੰਮ-ਸੁੰਮ

ਸੋਹਣੇ ਦਿਲ ਜਾਨੀਆਂ ਛੱਡ ਮਨਮਾਨੀਆਂ
ਸੱਜਣਾਂ
ਛਾਪਾਂ ਛੱਲੇ ਗਾਨੀਆਂ ਤੇਰੀਆਂ ਨਿਸ਼ਾਨੀਆਂ
ਸੱਜਣਾਂ

ਮੌਸਮ ਬਹਾਰ ਦਾ ਨੀ ਕੀਤੇ ਇਕਰਾਰ ਦਾ ਨੀ
ਸੱਚੇ-ਮੁੱਚੇ ਪਿਆਰ ਦਾ ਨੀ, ਤੈਨੂੰ ਵਾਜਾਂ ਮਾਰਦਾ ਨੀ
ਮੌਸਮ ਬਹਾਰ ਦਾ ਨੀ ਕੀਤੇ ਇਕਰਾਰ ਦਾ ਨੀ
ਸੱਚੇ-ਮੁੱਚੇ ਪਿਆਰ ਦਾ ਨੀ, ਤੈਨੂੰ ਵਾਜਾਂ ਮਾਰਦਾ
ਰਫਤਾ-ਰਫਤਾ ਜੋਬਨ ਢੱਲ ਜੇ ਇਹ ਨਾ ਗੱਲ ਤੂੰ ਭੁਲਾਵੀਂ
ਗੁੰਮ-ਸੁੰਮ ਗੁੰਮ-ਸੁੰਮ ਪਿਆਰ ਦਾ ਮੋਸਮ
ਅੱਜ ਨਾਂ ਦਰਦ ਜਗਾਵੀਂ
ਗੁੰਮ-ਸੁੰਮ ਗੁੰਮ-ਸੁੰਮ

ਸਾਵੇ ਅੱਖੀਆਂ ਦੇ ਬਹਿਜਾ ਸੱਜਣਾ ਵੇ
ਤੱਕ ਲੈਣ ਦੇ ਨੀ ਜੀਅ ਭਰ ਕੇ

ਧੜਕਣ ਦਿਲ ਦੀ ਨੂੰ ਸੁਣਦਾ ਜਾਵੀਂ ਵੇ
ਛੱਡਿਆ ਤੂੰ ਕੀ ਕਰਕੇ?
ਪਿਆਰ ਇਹ ਦੀਵਾਨੀ ਹੈ
ਇਹ ਜ਼ਿੰਦਗਾਨੀ ਹੈ, ਮਸਤਾਨੀ ਨੂੰ ਕੀ ਕਰਾਂ?
ਕੰਙਣਾ ਖਣਕੇ, ਜਾਂਝਰ ਛਣਕੇ
ਮੁਖ ਤੋਂ ਘੁੰਗਟ ਹਟਾਵੀਂ
ਗੁੰਮ-ਸੁੰਮ ਗੁੰਮ-ਸੁੰਮ ਪਿਆਰ ਦਾ ਮੋਸਮ
ਅੱਜ ਨਾਂ ਦਰਦ ਜਗਾਵੀਂ
ਹਲਕੀ-ਹਲਕੀ ਬਰਸੇ ਬੱਦਲੀ
ਸੱਜਣਾ ਦੂਰ ਨਾ ਤੂੰ ਜਾਵੀਂ
ਗੁੰਮ-ਸੁੰਮ ਗੁੰਮ-ਸੁੰਮ ਪਿਆਰ ਦਾ ਮੋਸਮ
ਅੱਜ ਨਾਂ ਦਰਦ ਜਗਾਵੀਂ
ਗੁੰਮ-ਸੁੰਮ ਗੁੰਮ-ਸੁੰਮ

Curiosità sulla canzone Ghum Suhm Ghum Suhm di Rahat Fateh Ali Khan

Chi ha composto la canzone “Ghum Suhm Ghum Suhm” di di Rahat Fateh Ali Khan?
La canzone “Ghum Suhm Ghum Suhm” di di Rahat Fateh Ali Khan è stata composta da Sukshinder Shinda.

Canzoni più popolari di Rahat Fateh Ali Khan

Altri artisti di Film score