Kaala Doriya [Once Again]
ਕਾਲਾ ਡੋਰੀਆ ਕੂੰਡੇ ਨਾਲ ਅੜ ਆਈ ਓਏ
ਕੇ ਛੋਟਾ ਦੇਵਰਾ ਭਾਬੀ ਨਾ ਲੜ ਆਈ ਓਏ
ਛੋਟੇ ਦੇਵਰਾ ਤੇਰੀ ਦੂਰ ਪਲਾਯੀ ਵੇ
ਨਾ ਲੱੜ ਸੋਹਣੇਯਾ ਤੇਰੀ ਈਕ ਪਰਝਾਯੀ ਵੇ
ਛੰਨਾ ਚੂਰੀ ਦਾ ਨਾ ਮਖਨ ਆਂਦਾ ਨੀ
ਕੇ ਲੇਜਾ ਪੱਤਾ ਆਇ ਮੇਰਾ ਪੋਹਿਲੈ ਖਾਂਦਾ ਨਈ
ਓ ਕਾਲਾ ਡੋਰੀਆ ਕੂੰਡੇ ਨਾਲ ਅੜ ਆਈ ਓਏ
ਕੇ ਛੋਟਾ ਦੇਵਰਾ ਭਾਬੀ ਨਾ ਲੜ ਆਈ ਓਏ
ਓ ਕਾਲਾ ਡੋਰੀਆ ਕੂੰਡੇ ਨਾਲ ਅੜ ਆਈ ਓਏ
ਕੇ ਛੋਟਾ ਦੇਵਰਾ ਭਾਬੀ ਨਾ ਲੜ ਆਈ ਓਏ
ਓ ਸੁਨ ਭਰਜਾਈਏ ਨੀ
ਹਾਂ ਦਸ
ਓ ਸੁਨ ਭਰਜਾਈਏ ਨੀ ਤੇਰੀ ਭੈਣ ਪਸੰਦ ਮੈਨੂੰ
ਅੱਛਾ
ਕਰਦੇ ਸਾਕ ਮੇਰਾ ਨਾ ਕਰ ਐਵੇ ਨਾ ਤੰਗ ਮੈਨੂੰ
ਕਰਦੀ ਪਿਆਰ ਮੈਨੂੰ ਤੇਰੀ ਭੈਣ ਕ ਛੋਟੀ ਨੀ
ਐਵੇ ਸਮਝੀ ਨਾ ਮੇਰੀ ਨੀਯਤ ਖੋਟੀ ਨੀ
ਜੇ ਬਣੇ ਬਚੋਲਣ ਮਹਿੰਗਾ ਸੁੱਟ ਬਣਾ ਦੇਵਾ
ਤੇਰੇ ਛੱਲੇ ਚ ਹੀਰਾ ਜੜਾਂ ਦੇਵਾਂ
ਛੇਤੀ ਕਰ
ਓ ਸੁਨ ਭਰਜਾਈਏ ਨੀ
ਓ ਸੁਨ ਭਰਜਾਈਏ ਨੀ ਤੇਰੀ ਭੈਣ ਪਸੰਦ ਮੈਨੂੰ
ਕਰਦੇ ਸਾਕ ਮੇਰਾ ਨਾ ਕਰ ਐਵੇ ਨਾ ਤੰਗ ਮੈਨੂੰ
ਓ ਸੁਨ ਭਰਜਾਈਏ ਨੀ ਤੇਰੀ ਭੈਣ ਪਸੰਦ ਮੈਨੂੰ
ਕਰਦੇ ਸਾਕ ਮੇਰਾ ਨਾ ਕਰ ਐਵੇ ਨਾ ਤੰਗ ਮੈਨੂੰ
ਨਿਤ ਖਿਲਰਿਆ ਰਹਿੰਦਾ ਵੇਹੜਾ ਦਸ ਮੈਨੂੰ ਸੰਬੜੇ ਕਿਹੜਾ
ਮਾਂ ਦੇ ਗੋਡੇ ਘਸਦੇ ਜਾਂਦੇ ਤੂੰ ਹੀ ਕਰਲੇ ਕੋਈ ਨਬੇੜਾ
ਆ ਬਹਿਕੇ ਗੱਲ ਮੁਕਾਈਏ ਸੁਣ ਭਰਜਾਈਏ ਨੀ
ਓ ਛੋਟੀ ਭੈਣ ਮੇਰੀ ਹੀ ਬਣੂ ਦਰਾਣੀ ਵੇ
ਜਿਗਰਾ ਰੱਖ ਥੋੜਾ ਤੇਰੀ ਉਮਰ ਨਿਆਣੀ ਵੇ
ਚਾਰ ਜਮਾਤਾਂ ਜ਼ਰਾ ਪੜ ਤਾਂ ਲੈ ਮੁੰਡਿਆਂ
ਆਪਣੇ ਪੈਰਾਂ ਤੇ ਜ਼ਰਾ ਖੜ ਤਾਂ ਲੈ ਮੁੰਡਿਆਂ
ਗੱਲਾਂ ਮਿਠੀਆਂ ਦੇ ਨਾਲ ਘਰ ਨਾ ਚਲਦੇ ਵੇ
ਬੇਰੋਜ਼ਗਾਰਾਂ ਦੇ ਘਰ ਦੀਵੇ ਨਾ ਬਲਦੇ ਵੇ
ਓ ਛੋਟੀ ਭੈਣ ਮੇਰੀ ਹੀ ਬਣੂ ਦਰਾਣੀ ਵੇ
ਜਿਗਰਾ ਰੱਖ ਥੋੜਾ ਤੇਰੀ ਉਮਰ ਨਿਆਣੀ ਵੇ
ਓ ਕਾਲਾ ਡੋਰੀਆ ਕੂੰਡੇ ਨਾਲ ਅੜ ਆਈ ਓਏ
ਕੇ ਛੋਟਾ ਦੇਵਰਾ ਭਾਬੀ ਨਾ ਲੜ ਆਈ ਓਏ
ਓ ਕਾਲਾ ਡੋਰੀਆ ਕੂੰਡੇ ਨਾਲ ਅੜ ਆਈ ਓਏ
ਕੇ ਛੋਟਾ ਦੇਵਰਾ ਭਾਬੀ ਨਾ ਲੜ ਆਈ ਓਏ
ਕਾਲਾ ਡੋਰੀਆ
ਛੋਟਾ ਦੇਵਰਾ
ਓ ਕਾਲਾ ਡੋਰੀਆ ਕੂੰਡੇ ਨਾਲ ਅੜ ਆਈ ਓਏ
ਕੇ ਛੋਟਾ ਦੇਵਰਾ ਭਾਬੀ ਨਾ ਲੜ ਆਈ ਓਏ
ਓ ਕਾਲਾ ਡੋਰੀਆ
ਓ ਕਾਲਾ ਡੋਰੀਆ