Vela Ay Uthan Da [Live]

Sant Ram Udasi

ਉੱਠ ਕਿਰਤੀਆ ਉੱਠ ਵੇ ਉੱਠਣ ਦਾ ਵੇਲਾ
ਜੜ੍ਹ ਵੈਰੀ ਦੀ ਪੁੱਟ ਵੇ ਪੁੱਟਣ ਦਾ ਵੇਲਾ

ਤੇਰੇ ਸਿਰ ਤੇ ਚੋਅ ਚੋਅ ਚਾਨਣ
ਗਏ ਨੇ ਤੇਰੇ ਜੁੱਟ ਵੇ ਉੱਠਣ ਦਾ ਵੇਲਾ
ਉੱਠ ਕਿਸਾਨਾਂ ਉੱਠ ਵੇ ਉੱਠਣ ਦਾ ਵੇਲਾ
ਜੜ੍ਹ ਵੈਰੀ ਦੀ ਪੁੱਟ ਵੇ ਉੱਠਣ ਦਾ ਵੇਲਾ

ਕਿਉਂ ਪਾਂਢੇ ਨੂੰ ਹੱਥ ਵਖਾਵੇਂ
ਕੀ ਤੇਰੀ ਤਕਦੀਰ ਮੜ੍ਹੀ ਐ

ਤੇਰੀ ਗ਼ੈਰਤ ਟੋਢੀ ਬੱਚਿਆਂ
ਵੀਰਾ ਲੀਰੋ ਲੀਰ ਕਰੀ ਐ

ਜੋ ਤੇਰੀ ਦਸਤਾਰ ਨੂੰ ਪੈਂਦੇ
ਤੋੜ ਦੇਵੀਂ ਉਹ ਗੁੱਟ ਵੇ ਉੱਠਣ ਦਾ ਵੇਲਾ

ਉੱਠ ਕਿਸਾਨਾਂ ਉੱਠ ਵੇ ਉੱਠਣ ਦਾ ਵੇਲਾ
ਉੱਠ ਕਿਸਾਨਾਂ ਉੱਠ ਵੇ ਉੱਠਣ ਦਾ ਵੇਲਾ

ਸੁੱਤਿਆ ਵੇ ਇਹ ਧਰਤੀ ਕੇਹੀ
ਜਿਥੇ ਮਾਂ ਤੇ ਪੁੱਤ ਦਾ ਰਿਸ਼ਤਾ
ਕੁਝ ਟੁਕੜੇ ਕੁਝ ਟਕਿਆਂ ਬਦਲੇ
ਮਾਸ ਦੇ ਵਾਂਗੂੰ ਹੱਟੀਏਂ ਵਿਕਦਾ
ਲੂਸ ਗਿਆ ਮਜ਼ਦੂਰ ਦਾ ਪਿੰਡਾ
ਜੇਠ ਹਾੜ੍ਹ ਦਾ ਹੁੱਟ ਵੇ ਉੱਠਣ ਦਾ ਵੇਲਾ

ਉੱਠ ਕਿਸਾਨਾਂ ਉੱਠ ਵੇ ਉੱਠਣ ਦਾ ਵੇਲਾ
ਜੜ੍ਹ ਵੈਰੀ ਦੀ ਪੁੱਟ ਵੇ ਉੱਠਣ ਦਾ ਵੇਲਾ

Curiosità sulla canzone Vela Ay Uthan Da [Live] di Nusrat Fateh Ali Khan

Chi ha composto la canzone “Vela Ay Uthan Da [Live]” di di Nusrat Fateh Ali Khan?
La canzone “Vela Ay Uthan Da [Live]” di di Nusrat Fateh Ali Khan è stata composta da Sant Ram Udasi.

Canzoni più popolari di Nusrat Fateh Ali Khan

Altri artisti di World music