Jind
ਇਕੋ ਕਾਲੇਜ ਸਾਡਾ ਰਾਹ ਵੀ ਇਕੋ ਸੀ
ਦੋ ਜਾਣੇ ਅਸੀ ਲੈਂਦੇ ਚਾਹ ਵੀ ਇਕੋ ਸੀ
ਪੀ ਲੈਂਦੀ ਜਦ ਚਾਹ ਤੇ ਕੱਪੀ ਖਾਲੀ ਲੱਗਦੀ ਸੀ
ਓਥੇ ਈ ਬੁੱਲ ਮੈ ਰਖੇ ਜਿਥੇ ਲਾਲੀ ਲੱਗਦੀ ਸੀ
ਓਥੇ ਈ ਬੁੱਲ ਮੈ ਰਖੇ ਜਿਥੇ ਲਾਲੀ ਲਗਦੀ ਸੀ
ਹਾ ਲੱਗਦੀ ਸੀ ਮੈਨੂੰ ਚੰਦਰੀ ਹਾਏ ਵੇ ਵਾਂਗ ਜਵਾਕਾ ਦੇ
ਮੇਰੇ ਰਖੇ ਈ ਰਖੇ ਆਏ ਓਹਨੇ ਨਾ ਜਵਾਕਾ ਦੇ
ਮੇਰੇ ਰਖੇ ਈ ਰਖੇ ਆਏ ਓਹਨੇ ਨਾ ਜਵਾਕਾ ਦੇ
ਨਾ ਜਵਾਕਾ ਦੇ
ਦੁੱਧ ਚਿੱਟੀ ਓਏ ਸੂਟਾ ਦੇ ਰੰਗ ਗੂੜੇ ਦੇਖਦੀ ਸੀ
ਸੁਪਨੇ ਵਿਚ ਵੀ ਨਾ ਮੇਰੇ ਦੇ ਛੂਧੇ ਦੇਖਦੀ ਸੀ
ਸੋਹਣਾ ਬੁਣ ਕੇ ਖਾਬ ਖੌਰੇ ਕਾਹਤੋ ਢੇਡ ਗਯੀ ਸੀ
ਵੱਸ ਨਈ ਚੱਲੇਯਾ ਇਸ਼ਕ ਮੇਰੇ ਦਾ ਬੂਹਾ ਭੇਡ ਗਯੀ ਸੀ
ਵੱਸ ਨਈ ਚੱਲੇਯਾ ਇਸ਼ਕ ਮੇਰੇ ਦਾ ਬੂਹਾ ਭੇਡ ਗਯੀ ਸੀ
ਖਾਬ ਇਸ਼ਕ ਦੇ ਚੰਦਰੀ ਨੇ ਹਾਏ ਮਾਰੇ ਅੰਦਰ ਨੇ
ਸਰੀਂ ਲੈਜਾ ਕੇ ਛੱਡੀ ਆਏ ਮੇਰੀ ਹੀਰ ਪਤੰਦਰ ਨੇ
ਸਰੀਂ ਲੈਜਾ ਕੇ ਛੱਡੀ ਆਏ ਮੇਰੀ ਹੀਰ ਪਤੰਦਰ ਨੇ
ਹੋ ਕਦੇ ਕਦਾਈਂ ਹੀ ਯਾਦ ਤੇਰੀ ਜੀਓੰਦੇ ਨੂੰ ਖਾ ਜੇ ਨੀ
ਅੱਜ ਵੀ ਦੇਖਨ ਫੋਨ ਤੇਰੀ ਮਿਸ ਕਾਲ ਹੀ ਆਜੇ ਨੀ
ਹੋ ਜਿਹੜੇ ਸਿਨਮੇ ਮਿਲਦੇ ਸੀਟਾਂ ਅੱਜ ਵੀ ਪੱਕੀਆਂ ਨੇ
ਤੇਰੀਆਂ ਮੇਰੀਆਂ ਟਿਕਟਾਂ ਵੇ ਮੈਂ ਸਾਂਭ ਕੇ ਰੱਖਿਆ ਨੇ
ਤੇਰੀਆਂ ਮੇਰੀਆਂ ਟਿਕਟਾਂ ਵੇ ਮੈਂ ਸਾਂਭ ਕੇ ਰੱਖਿਆ ਨੇ
ਹੋ ਚੰਨ ਦੀ ਚਾਨਣੀ ਮਰਗੀ ਤੋੜ ਗੀ ਤਾਰੇ ਅੰਬਰ ਦੇ
ਇਸ਼ਕ ਮੇਰੇ ਤੇ ਭਾਰੂ ਪੈ ਗਏ ਦਿਨ December ਦੇ
ਇਸ਼ਕ ਮੇਰੇ ਤੇ ਭਾਰੂ ਪੈ ਗਏ ਦਿਨ December ਦੇ
ਹੋ Korala ਦੇ ਰਾਹਾਂ ਨੂੰ ਜਦ ਚੇਤੇ ਕਰਦੀ ਹੋਊ
ਪਈ ਰਜਾਈ ਵਿੱਚ ਵੀ ਮਾਨਾ ਅਖਾਂ ਭਰਦੀ ਹੋਊ
ਹੋ ਪਿਹਲੇ ਇਸ਼ਕ ਤੇ ਪਿਹਲੀ ਉਮਰ ਦੀ ਪਿਹਲੀ ਯਾਰੀ ਸੀ
ਪਹਿਲੀ ਲਇਨ ਮੈਂ ਕਮਲੀ ਤੇ ਚੇਤਕ ਤੇ ਮਾਰੀ ਸੀ
ਪਹਿਲੀ ਲਇਨ ਮੈਂ ਕਮਲੀ ਤੇ ਚੇਤਕ ਤੇ ਮਾਰੀ ਸੀ
ਆਪੇ ਈ ਪੜ੍ਹ ਲੀ ਮੈਨੂ ਮੈਂ ਮੂਹੋਂ ਤਾ ਕਿਹੰਦਾ ਨੀ
ਤੂੰ ਹੀ ਬਾਦਲ ਗਈ ਸ਼ਹਿਰ ਮਾਨ ਤਾਂ ਓਥੇ ਰਿਹੰਦਾ ਨੀ
ਤੂੰ ਹੀ ਬਾਦਲ ਗਈ ਸ਼ਹਿਰ ਮਾਨ ਤਾਂ ਓਥੇ ਰਿਹੰਦਾ ਨੀ
ਤੂੰ ਹੀ ਬਾਦਲ ਗਈ ਸ਼ਹਿਰ ਮਾਨ ਤਾਂ ਓਥੇ ਰਿਹੰਦਾ ਨੀ
ਤੂੰ ਹੀ ਬਾਦਲ ਗਈ ਸ਼ਹਿਰ ਮਾਨ ਤਾਂ ਓਥੇ ਰਿਹੰਦਾ ਨੀ