Gurl

Jassa Dhillon

ਰੂਪ ਤੇਰਾ ਜਿਵੇੰ ਤੌਬਾ ਐ ਖੁਦਾ ਨੀ
ਓ ਤੇਰਾ ਫੁੱਲਾਂ ਵਾਂਗੂ ਨਰਮ ਸੁਬਾਹ ਨੀ
ਨੂਰ ਆਗਿਆ ਹੁਣ ਕਹਿੰਦੇ ਹੂਰ ਤੇ
ਹੋ ਮੁੰਡੇ ਲੱਗ ਪਏ ਨੇ ਰਹਿਣ ਖ਼ਫ਼ਾ ਨੀ
ਕਾਹਤੋਂ ਹੌਲੇ ਹੌਲੇ ਕੱਢ ਨੀ ਏ ਜਾਨ
ਕਾਹਤੋਂ ਹੌਲੇ ਹੌਲੇ ਕੱਢ ਨੀ ਏ ਜਾਨ
ਹਾਏ ਨੀ ਮੈਨੂੰ ਜਾਨ ਆਖ ਕੇ
ਸਾਨੂੰ ਦਿਲ ਵਿਚ ਦਿੱਤੀ ਐ ਤੂੰ ਥਾਂ
ਕਾਹਤੋਂ ਮਹਿਮਾਨ ਆਖ ਕੇ

ਹੋ ਨਾਜ਼ੁਕ ਜਹੇ ਦਿਲ ਦੀ ਐ ਲੱਗਦੀ
ਬੋਲਾਂ ਤੋਂ ਪੰਜਾਬ ਦੀ ਕੁੜੇ
ਸਾਡੇ ਸਾਹਾਂ ਵਿਚ ਜਾਵੇ ਮਹਿਕ ਰਚਦੀ
ਫੁੱਲ ਜਿਓਂ ਗੁਲਾਬ ਦੀ ਕੁੜੇ
ਹੋ ਤੇਰੇ ਉੱਤੇ ਡੁੱਲ ਗਿਆ ਕੀਤਾ ਕੋਈ ਗੁਨਾਹ ਨੀ
ਕਿਥੋਂ ਤੈਨੂੰ ਲੱਭੀਏ ਨੀ ਲੱਭਦੀ ਵਜਾਹ ਨੀ

ਕੋਈ ਸਾਡੇ ਉੱਤੇ ਕਰ ਅਹਿਸਾਨ
ਐਨਾ ਨਜ਼ਰਾਂ ਦਾ ਕਰ ਲੈ ਗ਼ੁਲਾਮ
ਮਿੱਠਾ ਜੇਹਾ ਸਾਨੂੰ ਝਾਕ ਕੇ
ਕਾਹਤੋਂ ਹੌਲੇ ਹੌਲੇ ਕੱਢ ਨੀ ਐ ਜਾਨ
ਹਾਏ ਨੀ ਮੈਨੂੰ ਜਾਨ ਆਖ ਕੇ
ਸਾਨੂੰ ਦਿਲ ਵਿਚ ਦਿੱਤੀ ਐ ਤੂੰ ਥਾਂ
ਕਾਹਤੋਂ ਮਹਿਮਾਨ ਆਖ ਕੇ

ਸਾਨੂੰ ਦੇਖ ਕੇ ਗੁਲਾਬੀ ਰੰਗ ਹੋ ਗਿਆ
ਦੁੱਧ ਨਾਲੋਂ ਚਿੱਟੀ ਨਾਰ ਦਾ
ਅਸਾਂ ਆਪਣਾ ਬਣਾ ਕੇ ਤੈਨੂੰ ਛੱਡਣਾ
ਮਸਲਾ ਐ ਆਰ ਪਾਰ ਦਾ
ਤੂੰ ਸਾਨੂੰ ਸੋਹਣੀਏ ਨੀ ਬਾਹਲੀ ਗਈ ਐ ਜਚ ਨੀ
ਇਹੀ ਸਾਡੀ ਜ਼ਿੰਦਗੀ ਦਾ ਝੂਠ ਨਾਲੇ ਸੱਚ ਨੀ

ਅਸੀਂ ਜੋ ਵੀ ਕੀਤਾ ਕੀਤਾ ਸ਼ਰੇਆਮ
ਅਸੀਂ ਜੋ ਵੀ ਕੀਤਾ ਕੀਤਾ ਸ਼ਰੇਆਮ
ਬਿੱਲੋ ਸ਼ਰੇਆਮ ਆਖ ਕੇ

ਕਾਹਤੋਂ ਹੌਲੇ ਹੌਲੇ ਕੱਢ ਨੀ ਐ ਜਾਨ
ਕਾਹਤੋਂ ਹੌਲੇ ਹੌਲੇ ਕੱਢ ਨੀ ਐ ਜਾਨ
ਹਾਏ ਨੀ ਮੈਨੂੰ ਜਾਨ ਆਖ ਕੇ
ਸਾਨੂੰ ਦਿਲ ਵਿਚ ਦਿੱਤੀ ਐ ਤੂੰ ਥਾਂ
ਕਾਹਤੋਂ ਮਹਿਮਾਨ ਆਖ ਕੇ

Canzoni più popolari di Jassa Dhillon

Altri artisti di Indian music