Jinna Chir

Jass Bajwa

ਵੇ ਤੇਰੇ ਬਿਨਾਂ ਜੀ ਨਹੀਂ ਸਕਦੀ ,
ਤੇਰੇ ਲਈ ਕਰ ਕੀ ਨਹੀਂ ਸਕਦੀ ,
ਵੇ ਤੇਰੇ ਬਿਨਾਂ ਜੀ ਨਹੀਂ ਸਕਦੀ ,
ਤੇਰੇ ਲਈ ਕਰ ਕੀ ਨਹੀਂ ਸਕਦੀ
ਜਿਹੜੀ ਤੇਰੇ ਨਾਲ ਹੀ ਲੰਘ ਜਾਵੇਂ ,
ਤੇਰੇ ਨਾਲ ਹੀ ਲੰਘ ਜਾਵੇਂ
ਮੈਨੂੰ ਓਨੀ ਉਮਰ ਬਥੇਰੀ ਐ
ਜਿੰਨਾ ਚਿਰ ਏਹ ਦਿਲ ਧੜਕੂਗਾ
ਏਹ ਜ਼ਿੰਦਗੀ ਸੱਜਣਾ ਤੇਰੀ ਐ
ਜਿੰਨਾ ਚਿਰ ਏਹ ਦਿਲ ਧੜਕੂਗਾ
ਏਹ ਜ਼ਿੰਦਗੀ ਸੱਜਣਾ ਤੇਰੀ ਐ
ਜਿੰਨਾ ਚਿਰ ਏਹ ਦਿਲ ਧੜਕੂਗਾ
ਏਹ ਜ਼ਿੰਦਗੀ ਸੱਜਣਾ ਤੇਰੀ ਐ

ਹਰ ਚਾਅ ਤੇਰੇ ਨਾ ਲਾ ਦਿੱਤਾ ,
ਹਰ ਸਾਹ ਤੇਰੇ ਨਾ ਲਾਉਣਾ ਐ ,
ਅੱਜ ਤਈਂ ਨਾ ਕਿਤੇ ਕਮਾ ਹੋਇਆ ,
ਵੇ ਮੈਂ ਐਸਾ ਇਸ਼ਕ ਕਮਾਉਣਾ ਐ
ਹਰ ਚਾਅ ਤੇਰੇ ਨਾ ਲਾ ਦਿੱਤਾ ,
ਹਰ ਸਾਹ ਤੇਰੇ ਨਾ ਲਾਉਣਾ ਐ ,
ਅੱਜ ਤਈਂ ਨਾ ਕਿਤੇ ਕਮਾ ਹੋਇਆ ,
ਵੇ ਮੈਂ ਐਸਾ ਇਸ਼ਕ ਕਮਾਉਣਾ ਐ
ਮੈਂ ਹੋਰ ਕੋਈ ਸੁਪਨਾ ਲੈਂਦੀ ਨਾ
ਐਨੀ ਕੁ ਤਮੰਨਾ ਮੇਰੀ ਐ
ਜਿੰਨਾ ਚਿਰ ਏਹ ਦਿਲ ਧੜਕੂਗਾ
ਏਹ ਜ਼ਿੰਦਗੀ ਸੱਜਣਾ ਤੇਰੀ ਐ
ਜਿੰਨਾ ਚਿਰ ਏਹ ਦਿਲ ਧੜਕੂਗਾ
ਏਹ ਜ਼ਿੰਦਗੀ ਸੱਜਣਾ ਤੇਰੀ ਐ
ਜਿੰਨਾ ਚਿਰ ਏਹ ਦਿਲ ਧੜਕੂਗਾ
ਏਹ ਜ਼ਿੰਦਗੀ ਸੱਜਣਾ ਤੇਰੀ ਐ

ਮੈਨੂੰ ਲੋੜ ਨਾ ਕੋਠੀਆਂ ਕਾਰਾਂ ਦੀ ,
ਜਿੱਥੇ ਤੂੰ ਰੱਖੇ ਉੱਥੇ ਰਹਿ ਲਊਂਗੀ ,
ਜੇ ਹੱਥ ਫੜਕੇ ਮੇਰਾ ਨਾਲ ਖੜੇ
ਦਿਨ ਚੰਗੇ ਮਾੜੇ ਸਹਿ ਲਊਂਗੀ
ਮੈਨੂੰ ਲੋੜ ਨਾ ਕੋਠੀਆਂ ਕਾਰਾਂ ਦੀ ,
ਜਿੱਥੇ ਤੂੰ ਰੱਖੇ ਉੱਥੇ ਰਹਿ ਲਊਂਗੀ ,
ਜੇ ਹੱਥ ਫੜਕੇ ਮੇਰਾ ਨਾਲ ਖੜੇ
ਦਿਨ ਚੰਗੇ ਮਾੜੇ ਸਹਿ ਲਊਂਗੀ
ਜਦੋਂ ਤੇਰੇ ਬਾਰੇ ਸੋਚਾਂ ਨਾ
ਮੈਨੂੰ ਦੱਸ ਘੜੀ ਓ ਕਿਹੜੀ ਐ
ਜਿੰਨਾ ਚਿਰ ਏਹ ਦਿਲ ਧੜਕੂਗਾ
ਏਹ ਜ਼ਿੰਦਗੀ ਸੱਜਣਾ ਤੇਰੀ ਐ
ਜਿੰਨਾ ਚਿਰ ਏਹ ਦਿਲ ਧੜਕੂਗਾ
ਏਹ ਜ਼ਿੰਦਗੀ ਸੱਜਣਾ ਤੇਰੀ ਐ
ਜਿੰਨਾ ਚਿਰ ਏਹ ਦਿਲ ਧੜਕੂਗਾ
ਏਹ ਜ਼ਿੰਦਗੀ ਸੱਜਣਾ ਤੇਰੀ ਐ

ਵੇ ਮੇਰੇ ਸੁਪਨੇ ਵਿਚ ਨਿੱਤ ਆਉਂਦਾ ਐ ,
ਤੇਰੇ ਪਿੰਡ ਹੇਰਾਂ ਦਾ ਰਾਹ ਅੜ੍ਹਿਆ ,
ਨਿੱਤ ਸੋਚਾਂ ਦੇ ਵਿਚ ਲੈਨੀ ਆਂ ,
ਤੇਰੇ ਨਾ ਦਾ ਚੂੜਾ ਪਾ ਅੜ੍ਹਿਆ
ਵੇ ਮੇਰੇ ਸੁਪਨੇ ਵਿਚ ਨਿੱਤ ਆਉਂਦਾ ਐ ,
ਤੇਰੇ ਪਿੰਡ ਹੇਰਾਂ ਦਾ ਰਾਹ ਅੜ੍ਹਿਆ ,
ਨਿੱਤ ਸੋਚਾਂ ਦੇ ਵਿਚ ਲੈਨੀ ਆਂ ,
ਤੇਰੇ ਨਾ ਦਾ ਚੂੜਾ ਪਾ ਅੜ੍ਹਿਆ
ਤੇਰੇ ਬਿਨ ਜ਼ਿੰਦਗੀ ਇੰਜ ਮੇਰੀ
ਜਿਵੇਂ ਬਿਨਾਂ ਮਲਾਹ ਤੋਂ ਬੇੜੀ ਐ
ਜਿੰਨਾ ਚਿਰ ਏਹ ਦਿਲ ਧੜਕੂਗਾ
ਏਹ ਜ਼ਿੰਦਗੀ ਸੱਜਣਾ ਤੇਰੀ ਐ
ਜਿੰਨਾ ਚਿਰ ਏਹ ਦਿਲ ਧੜਕੂਗਾ
ਏਹ ਜ਼ਿੰਦਗੀ ਸੱਜਣਾ ਤੇਰੀ ਐ
ਜਿੰਨਾ ਚਿਰ ਏਹ ਦਿਲ ਧੜਕੂਗਾ
ਏਹ ਜ਼ਿੰਦਗੀ ਸੱਜਣਾ ਤੇਰੀ ਐ

Canzoni più popolari di Jass Bajwa

Altri artisti di Asiatic music