Ik Sufna
ਜੀ ਕਰਦਾ ਤੇਰੇ ਨੈਨਾ ਦਾ
ਜੀ ਕਰਦਾ ਤੇਰੇ ਨੈਨਾ ਦਾ
ਇਕ ਸੁਫਨਾ ਬਣਾ ਤੇ ਮੈ ਟੁੱਟ ਜਾਵਾ
ਜੀ ਕਰਦਾ ਤੇਰੇ ਨੈਨਾ ਦਾ
ਇਕ ਸੁਫਨਾ ਬਣਾ ਤੇ ਮੈ ਟੁੱਟ ਜਾਵਾ
ਪਲ ਦੋ ਪਲ ਪਲਕਾ ਦੀ ਦਹਿਲੀਜ ਤੇ
ਇਕ ਅਥਰੂ ਬਣਾ ਤੇ ਮੈ ਸੁਕ ਜਾਵਾ
ਜੀ ਕਰਦਾ ਤੇਰੇ ਨੈਨਾ ਦਾ
ਇਕ ਸੁਫਨਾ ਬਣਾ ਤੇ ਮੈ ਟੁੱਟ ਜਾਵਾ
ਜੀ ਕਰਦਾ ਤੇਰੇ
ਮੈ ਤਾ ਰਾਹੀਆਂ ਦੇ ਹੋਠਾਂ ਦਾ ਕੋਈ ਗੀਤ ਹਾ
ਮੈ ਪਾਣੀ ਤੇ ਲਿਖਿਆ ਤਰਾਨਾ ਕੋਈ
ਮੈ ਤਾ ਰਾਹੀਆਂ ਦੇ ਹੋਠਾਂ ਦਾ ਕੋਈ ਗੀਤ ਹਾ
ਮੈ ਪਾਣੀ ਤੇ ਲਿਖਿਆ ਤਰਾਨਾ ਕੋਈ
ਮੈਨੂੰ ਬਿਖੜੇ ਝੇ ਰਾਹਾਂ ਚ ਗੌਂਦੇ ਰਹੋ
ਬਿਖੜੇ ਝੇ ਰਾਹਾਂ ਚ ਗੌਂਦੇ ਰਹੋ
ਕੇ ਮੰਜ਼ਿਲ ਮਿਲੇ ਤੇ ਮੈ ਮੁੱਕ ਜਾਵਾ
ਜੀ ਕਰਦਾ ਤੇਰੇ ਨੈਨਾ ਦਾ
ਇਕ ਸੁਫਨਾ ਬਣਾ ਤੇ ਮੈ ਟੁੱਟ ਜਾਵਾ
ਜੀ ਕਰਦਾ ਤੇਰੇ
ਮੈ ਤਾ ਕੋਮਲ ਜੇ ਦਿਲ ਦਾ ਇਹਸਾਸ ਹਾ
ਮੈ ਮੁੰਦਰੀ ਚ ਜੜ੍ਹਿਆ ਨਗੀਨਾ ਨਹੀ
ਮੈ ਤਾ ਕੋਮਲ ਜੇ ਦਿਲ ਦਾ ਇਹਸਾਸ ਹਾ
ਮੈ ਮੁੰਦਰੀ ਚ ਜੜ੍ਹਿਆ ਨਗੀਨਾ ਨਹੀ
ਮੈ ਤਾ ਫੁਲਾ ਜਹੀ ਉਮਰ ਲਭਦਾ ਹਾ ਯਾਰ
ਫੁਲਾ ਜਹੀ ਉਮਰ ਲਭਦਾ ਹਾ ਯਾਰ
ਕੇ ਮੇਹਕਾ ਖੀਂਢਾਵਾ ਕੇ ਸੁੱਕ ਜਾਵਾ
ਜੀ ਕਰਦਾ ਤੇਰੇ ਨੈਨਾ ਦਾ
ਇਕ ਸੁਫਨਾ ਬਣਾ ਤੇ ਮੈ ਟੁੱਟ ਜਾਵਾ
ਜੀ ਕਰਦਾ ਤੇਰੇ ਨੈਨਾ ਦਾ
ਮੇਰੀ ਤਕਦੀਰ ਐਨੀ ਬੁਰੀ ਵੀ ਨਹੀ
ਕੇ ਮੈਨੂੰ ਜੁਲਫਾ ਦੇ ਬੱਦਲਾ ਦੀ ਛਾਂ ਨਾ ਮਿਲੇ
ਮੇਰੀ ਤਕਦੀਰ ਐਨੀ ਬੁਰੀ ਵੀ ਨਹੀ
ਕੇ ਮੈਨੂੰ ਜੁਲਫਾ ਦੇ ਬੱਦਲਾ ਦੀ ਛਾਂ ਨਾ ਮਿਲੇ
ਖੌਰੇ ਫਿਰ ਵੀ ਕਯੋਂ ਕਰਦਾ ਚਿਤ ਦੋਸਤੋ
ਫਿਰ ਵੀ ਕਯੋਂ ਕਰਦਾ ਚਿਤ ਦੋਸਤੋ
ਕੇ ਮੈ ਰੁੱਸੇ ਮਨਾਵਾ ਤੇ ਰੁੱਸ ਜਾਵਾ
ਜੀ ਕਰਦਾ ਤੇਰੇ ਨੈਨਾ ਦਾ
ਇਕ ਸੁਫਨਾ ਬਣਾ ਤੇ ਮੈ ਟੁੱਟ ਜਾਵਾ
ਪਲ ਦੋ ਪਲ ਪਲਕਾ ਦੀ ਦਹਿਲੀਜ ਤੇ
ਇਕ ਅਥਰੂ ਬਣਾ ਤੇ ਮੈ ਸੁਕ ਜਾਵਾ
ਜੀ ਕਰਦਾ ਤੇਰੇ