Same Town [Lofi]

Dean Warring

ਟਾਹਣੀ ਨਾਲੋਂ ਟੁੱਟੇ ਆਂ ਤੇ ਖਿਲਦੇ ਨਹੀਂ
ਇੱਕੋ ਸ਼ਹਿਰ ਚ ਰਹਿਣੇ ਆ ਪਰ ਮਿਲਦੇ ਨਹੀਂ
ਸੂਲਾਂ ਨਾਲੋਂ ਤਿੱਖੇ ਹੋ ਗਏ ਫੁੱਲ ਵੇਲੇ ਨਾਲ ਖੇਹ ਖੇਹ ਕੇ
ਕੱਠੇ ਬਹਿ ਕੇ ਕਰੀਆਂ ਸੈਲਫੀਆਂ
ਵੇਖੀਏ ਕੱਲੇ ਬਹਿ ਬਹਿ ਕੇ
ਹੁਣ ਮੇਰੀ ਆਵਾਜ਼ ਨੀ ਖਿੱਚਦੀ ਦਿਲ ਓਹਦਾ
ਮੈਨੂੰ ਵੀ ਉਹ ਨੈਣ ਉਸ ਤਰ੍ਹਾਂ ਚਿਲਦੇ ਨਹੀਂ

ਟਾਹਣੀ ਨਾਲੋਂ ਟੁੱਟੇ ਆਂ ਤੇ ਖਿਲਦੇ ਨਹੀਂ
ਇੱਕੋ ਸ਼ਹਿਰ ਚ ਰਹਿਣੇ ਆ ਪਰ ਮਿਲਦੇ ਨਹੀਂ
ਟਾਹਣੀ ਨਾਲੋਂ ਟੁੱਟੇ ਆਂ ਤੇ ਗਿਆ ਮੁਰਜਾ ਨੀ
ਫੁੱਲਾਂ ਨੂੰ ਸੀ ਕਿੰਨਾ ਹਜ਼ੇ ਖਿਲਣੇ ਦਾ ਚਾਹ ਨੀ
ਇਹ ਤੋਂ ਪਹਿਲਾਂ ਛੱਡ ਦਈਏ ਸ਼ਹਿਰ ਬਿਨਾ ਦਸਿਆ
ਮਿਲਣੇ ਦੀ ਛੇਤੀ ਕੋਈ ਲੱਭ ਲੈ ਵਜ੍ਹਾ ਨੀ
ਮਿਲਣੇ ਦੀ ਛੇਤੀ ਕੋਈ ਲੱਭ ਲੈ ਵਜ੍ਹਾ ਨੀ

ਬਦਲੇ ਚਾਰ ਕਲੰਡਰ ਬਦਲੇ ਦੋ ਨੈਣਾ ਦੇ ਜੋੜ ਨੂੰ
ਟਲਦਾ ਜਾਵੇ ਰੂਪ ਜਵਾਨੀ ਚੜ੍ਹਦੀ ਜਾਵੇ ਬਿਛੋੜੇ ਨੂੰ
ਪੰਦਰਾਂ ਵਾਂਗੂ ਉੜੇ ਹਵਾਵਾਂ ਵਗੀਆਂ ਤੌ
ਵਾਧਾ ਸੀ ਕੇ ਕਦੇ ਜਵਾਨੋ ਹਿੱਲ ਦੇ ਨਹੀਂ

ਟਾਹਣੀ ਨਾਲੋਂ ਟੁੱਟੇ ਆਂ ਤੇ ਖਿਲਦੇ ਨਹੀਂ
ਇੱਕੋ ਸ਼ਹਿਰ ਚ ਰਹਿਣੇ ਆ ਪਰ ਮਿਲਦੇ ਨਹੀਂ
ਇੱਕੋ ਸ਼ਹਿਰ ਚ ਰਹਿਣੇ ਆ ਪਰ ਮਿਲਦੇ ਨਹੀਂ

ਮਿੱਤਰਾਂ ਨੇ ਸਮਝਿਆਂ ਸੀ ਕੇ ਵੇਲਾ ਏ ਕੁਝ ਕਰਨੇ ਦਾ
ਓਹਨਾ ਦਿਨਾਂ ਵਿਚ ਚਾਅ ਈ ਹੁੰਦਾ
ਡੀਨ ਕਿਸੇ ਤੇ ਮਾਰਨੇ ਦਾ
ਭੁੱਲੇ ਏਦਾਂ ਜਿਵੇ ਪਹਾੜਾ ਉੱਨੀ ਦਾ
ਇਸ਼ਕ ਵਿਸ਼ਕ਼ ਹੁਣ ਨੇੜੇ ਤੇੜੇ ਦਿਲ ਦੇ ਨਹੀਂ

ਟਾਹਣੀ ਨਾਲੋਂ ਟੁੱਟੇ ਆਂ ਤੇ ਖਿਲਦੇ ਨਹੀਂ
ਇੱਕੋ ਸ਼ਹਿਰ ਚ ਰਹਿਣੇ ਆ ਪਰ ਮਿਲਦੇ ਨਹੀਂ

Curiosità sulla canzone Same Town [Lofi] di Gurshabad

Chi ha composto la canzone “Same Town [Lofi]” di di Gurshabad?
La canzone “Same Town [Lofi]” di di Gurshabad è stata composta da Dean Warring.

Canzoni più popolari di Gurshabad

Altri artisti di Film score