Lakh Pardesi

Gurdas Maan

ਲੱਖ ਪਰਦੇਸੀ ਹੋਈਏ
ਲੱਖ ਪਰਦੇਸੀ ਹੋਈਏ ਆਪਣਾ ਦੇਸ਼ ਨੀ ਭੰਡੀ ਦਾ
ਲੱਖ ਪਰਦੇਸੀ ਹੋਈਏ ਆਪਣਾ ਦੇਸ਼ ਨੀ ਭੰਡੀ ਦਾ
ਜਿਹੜੇ ਮੁਲਕ ਦਾ ਖਾਈਏ ਉਸਦਾ ਬੁਰਾ ਨਹੀਂ ਮੰਗੀ ਦਾ
ਲੱਖ ਪਰਦੇਸੀ ਹੋਈਏ ਲੱਖ ਪਰਦੇਸੀ ਹੋਈਏ

ਜਿਹੜੇ ਘਰ ਵਿੱਚ ਇੱਕ ਦੂਜੇ ਦੀ ਪੁੱਛ ਪ੍ਰਤੀਤ ਨਹੀ
ਜਿਹੜੇ ਘਰ ਵਿੱਚ ਇੱਕ ਦੂਜੇ ਦੀ ਪੁੱਛ ਪ੍ਰਤੀਤ ਨਹੀ
ਜਿਹੜੇ ਘਰ ਵਿੱਚ ਇੱਕ ਦੂਜੇ ਦੀ ਪੁੱਛ ਪ੍ਰਤੀਤ ਨਹੀ
ਐਸੇ ਘਰ ਤੋਂ ਚੰਗਾ ਲੋਕੋ ਕੋਠਾ ਰੰਡੀ ਦਾ
ਐਸੇ ਘਰ ਤੋਂ ਚੰਗਾ ਲੋਕੋ ਕੋਠਾ ਰੰਡੀ ਦਾ
ਜਿਹੜੇ ਮੂਲਕ ਦਾ ਖਾਈਏ ਉਸਦਾ ਬੁਰਾ ਨੀ ਮੰਗੀ ਦਾ
ਲੱਖ ਪਰਦੇਸੀ ਹੋਈਏ ਲੱਖ ਪਰਦੇਸੀ ਹੋਈਏ

ਮਾੜੇ ਬੰਦੇ ਵਿੱਚ ਵੀ ਕੋਈ ਗੁਣ ਚੰਗਾ ਹੋਵੇਗਾ
ਮਾੜੇ ਬੰਦੇ ਵਿੱਚ ਵੀ ਕੋਈ ਗੁਣ ਚੰਗਾ ਹੋਵੇਗਾ
ਮਾੜੇ ਬੰਦੇ ਵਿੱਚ ਵੀ ਕੋਈ ਗੁਣ ਚੰਗਾ ਹੋਵੇਗਾ
ਜਿਉਂ ਹੁੰਦਾ ਗੁਣਕਾਰੀ ਬਦਬੂ ਲਸਣ ਦੀ ਗੰਡੀ ਦਾ
ਜਿਉਂ ਹੁੰਦਾ ਗੁਣਕਾਰੀ ਬਦਬੂ ਲਸਣ ਦੀ ਗੰਡੀ ਦਾ
ਜਿਹੜੇ ਮੁਲਕ ਦਾ ਖਾਈਏ ਉਸਦਾ ਬੁਰਾ ਨੀ ਮੰਗੀ ਦਾ
ਲੱਖ ਪਰਦੇਸੀ ਹੋਈਏ

ਜਿਹੜਾ ਆਪਣੇ ਪਿਆਰ ਨੂੰ ਢੋਵਣ ਪਰਖਣ ਲੱਗ ਪਵੇ
ਜਿਹੜਾ ਆਪਣੇ ਪਿਆਰ ਨੂੰ ਢੋਵਣ ਪਰਖਣ ਲੱਗ ਪਵੇ
ਜਿਹੜਾ ਆਪਣੇ ਪਿਆਰ ਨੂੰ ਢੋਵਣ ਪਰਖਣ ਲੱਗ ਪਵੇ
ਹੋਣਾ ਕੋਈ ਵਪਾਰੀ ਉਹ ਡੰਗਰਾਂ ਦੀ ਮੰਡੀ ਦਾ
ਹੋਣਾ ਕੋਈ ਵਪਾਰੀ ਉਹ ਡੰਗਰਾਂ ਦੀ ਮੰਡੀ ਦਾ
ਜਿਹੜੇ ਮੁਲਕ ਦਾ ਖਾਈਏ ਉਸਦਾ ਬੁਰਾ ਨੀ ਮੰਗੀ ਦਾ
ਲੱਖ ਪਰਦੇਸੀ ਹੋਈਏ ਲੱਖ ਪਰਦੇਸੀ ਹੋਈਏ

ਸਬਰ ਸ਼ੁਕਰ ਨਾਲ ਖਾ ਲਓ ਜਿਹੜੀ ਮੌਲਾ ਦੇ ਦੇਵੇ
ਸਬਰ ਸ਼ੁਕਰ ਨਾਲ ਖਾ ਲਓ ਜਿਹੜੀ ਮੌਲਾ ਦੇ ਦੇਵੇ
ਸਬਰ ਸ਼ੁਕਰ ਨਾਲ ਖਾ ਲਓ ਜਿਹੜੀ ਮੌਲਾ ਦੇ ਦੇਵੇ
ਕੋਈ ਫਰਕ ਨਹੀਂ ਪੈਂਦਾ ਰੋਟੀ ਤੱਤੀ ਠੰਡੀ ਦਾ
ਕੋਈ ਫਰਕ ਨਹੀਂ ਪੈਂਦਾ ਰੋਟੀ ਤੱਤੀ ਠੰਡੀ ਦਾ
ਜਿਹੜੇ ਮੁਲਕ ਦਾ ਖਾਈਏ ਉਸਦਾ ਬੁਰਾ ਨੀ ਮੰਗੀ ਦਾ
ਲੱਖ ਪਰਦੇਸੀ ਹੋਈਏ ਲੱਖ ਪਰਦੇਸੀ ਹੋਈਏ

ਨੀਤ ਬਿਨਾਂ ਨਾ ਕਦੇ ਮੁਰਾਦਾਂ ਮਿਲੀਆਂ ਮਿਲਣਗੀਆਂ
ਨੀਤ ਬਿਨਾਂ ਨਾ ਕਦੇ ਮੁਰਾਦਾਂ ਮਿਲੀਆਂ ਮਿਲਣਗੀਆਂ
ਨੀਤ ਬਿਨਾਂ ਨਾ ਕਦੇ ਮੁਰਾਦਾਂ ਮਿਲੀਆਂ ਮਿਲਣਗੀਆਂ
ਜਿਨਾਂ ਮਰਜੀ ਪਾਠ ਕਰਾ ਲਓ ਘਰ ਵਿੱਚ ਚੰਡੀ ਦਾ
ਜਿਨਾਂ ਮਰਜੀ ਪਾਠ ਕਰਾ ਲਓ ਘਰ ਵਿੱਚ ਚੰਡੀ ਦਾ
ਜਿਹੜੇ ਮੁਲਕ ਦਾ ਖਾਈਏ ਉਸਦਾ ਬੁਰਾ ਨੀ ਮੰਗੀ ਦਾ
ਲੱਖ ਪਰਦੇਸੀ ਹੋਈਏ ਲੱਖ ਪਰਦੇਸੀ ਹੋਈਏ

ਧਰਮ ਦੇ ਨਾਂ ਤੇ ਜਿਨਾਂ ਮਰਜੀ ਲੁੱਟ ਲੈ ਲੋਕਾਂ ਨੂੰ
ਧਰਮ ਦੇ ਨਾਂ ਤੇ ਜਿਨਾਂ ਮਰਜੀ ਲੁੱਟ ਲੈ ਲੋਕਾਂ ਨੂੰ
ਧਰਮ ਦੇ ਨਾਂ ਤੇ ਜਿਨਾਂ ਮਰਜੀ ਲੁੱਟ ਲੈ ਲੋਕਾਂ ਨੂੰ
ਪਰ ਬਹੁਤੀ ਦੇਰ ਨਹੀਂ ਚੱਲਦਾ ਡੇਰਾ ਸਾਧ ਪਖੰਡੀ ਦਾ
ਬਹੁਤੀ ਦੇਰ ਨਹੀਂ ਚੱਲਦਾ ਡੇਰਾ ਸਾਧ ਪਖੰਡੀ ਦਾ
ਜਿਹੜੇ ਮੁਲਕ ਦਾ ਖਾਈਏ ਉਸਦਾ ਬੁਰਾ ਨੀ ਮੰਗੀ ਦਾ
ਲੱਖ ਪਰਦੇਸੀ ਹੋਈਏ ਲੱਖ ਪਰਦੇਸੀ ਹੋਈਏ

ਆਪਣਾ ਸਿਰ ਦੀ ਪੱਗ ਕਿਸੇ ਤੋਂ ਸਾਂਭੀ ਜਾਂਦੀ ਨਹੀਂ
ਆਪਣਾ ਸਿਰ ਦੀ ਪੱਗ ਕਿਸੇ ਤੋਂ ਸਾਂਭੀ ਜਾਂਦੀ ਨਹੀਂ
ਆਪਣਾ ਸਿਰ ਦੀ ਪੱਗ ਕਿਸੇ ਤੋਂ ਸਾਂਭੀ ਜਾਂਦੀ ਨਹੀਂ
ਬੁਰਾ ਮਨਾਉਂਦੇ ਲੋਕੀ ਬੀਬੀ ਸਿਰ ਤੋਂ ਨੰਗੀ ਦਾ
ਬੁਰਾ ਮਨਾਉਂਦੇ ਲੋਕੀ ਬੀਬੀ ਸਿਰ ਤੋਂ ਨੰਗੀ ਦਾ
ਜਿਹੜੇ ਮੁਲਕ ਦਾ ਖਾਈਏ ਉਸਦਾ ਬੁਰਾ ਨੀ ਮੰਗੀ ਦਾ
ਲੱਖ ਪਰਦੇਸੀ ਹੋਈਏ ਲੱਖ ਪਰਦੇਸੀ ਹੋਈਏ

ਕੋਟ ਕਚਿਹਰੀ ਦੇ ਵਿੱਚ ਮੁੱਕ ਜੂ ਦਿਲ ਚੋਂ ਮੁੱਕਦਾ ਨਹੀਂ
ਕੋਟ ਕਚਿਹਰੀ ਦੇ ਵਿੱਚ ਮੁੱਕ ਜੂ ਦਿਲ ਚੋਂ ਮੁੱਕਦਾ ਨਹੀਂ
ਕੋਟ ਕਚਿਹਰੀ ਦੇ ਵਿੱਚ ਮੁੱਕ ਜੂ ਦਿਲ ਚੋਂ ਮੁੱਕਦਾ ਨਹੀਂ
ਇੱਕ ਵਾਰੀ ਜੇ ਪੈ ਜਾਏ ਰੋਲਾ ਘਰ ਦੀ ਵੰਡੀ ਦਾ
ਇੱਕ ਵਾਰੀ ਜੇ ਪੈ ਜਾਏ ਰੋਲਾ ਘਰ ਦੀ ਵੰਡੀ ਦਾ
ਜਿਹੜੇ ਮੁਲਕ ਦਾ ਖਾਈਏ ਉਸਦਾ ਬੁਰਾ ਨੀ ਮੰਗੀ ਦਾ
ਲੱਖ ਪਰਦੇਸੀ ਹੋਈਏ ਲੱਖ ਪਰਦੇਸੀ ਹੋਈਏ

ਮਰਜਾਣੇ ਦਾ ਮਾਣ ਤਾਣ ਸਭ ਤੇਰੇ ਹੱਥ ਵਿੱਚ
ਮਰਜਾਣੇ ਦਾ ਮਾਣ ਤਾਣ ਸਭ ਤੇਰੇ ਹੱਥ ਵਿੱਚ
ਮਰਜਾਣੇ ਦਾ ਮਾਣ ਤਾਣ ਸਭ ਤੇਰੇ ਹੱਥ ਵਿੱਚ
ਪਰਦਾ ਕੱਜ ਲਈ ਸਾਂਈਆਂ ਮੇਰੀ ਚੰਗੀ ਮੰਦੀ ਦਾ
ਪਰਦਾ ਕੱਜ ਲਈ ਸਾਂਈਆਂ ਮੇਰੀ ਚੰਗੀ ਮੰਦੀ ਦਾ
ਪਰਦਾ ਕੱਜ ਲਈ ਸਾਂਈਆਂ ਮੇਰੀ ਚੰਗੀ ਮੰਦੀ ਦਾ
ਪਰਦਾ ਕੱਜ ਲਈ ਸਾਂਈਆਂ ਮੇਰੀ ਚੰਗੀ ਮੰਦੀ ਦਾ
ਪਰਦਾ ਕੱਜ ਲਈ ਸਾਂਈਆਂ ਮੇਰੀ ਚੰਗੀ ਮੰਦੀ ਦਾ
ਪਰਦਾ ਕੱਜ ਲਈ ਸਾਂਈਆਂ ਮੇਰੀ ਚੰਗੀ ਮੰਦੀ ਦਾ

Canzoni più popolari di Gurdas Maan

Altri artisti di Film score