Dil Da Mamla [Jhankar Beats]
ਦਿੱਲ ਦਾ ਮਾਮਲਾ ਹੈ - ਦਿੱਲ ਦਾ ਮਾਮਲਾ ਹੈ
ਕੁਛ ਤੇ ਕਰੋ ਸੱਜਨ
ਤੌਬਾ ਖੁਦਾ ਦੇ ਵਾਸ੍ਤੇ,ਕੁਛ ਤੇ ਕਰੋ ਸੱਜਨ
ਦਿੱਲ ਦਾ ਮਾਮਲਾ ਹੈ - ਦਿੱਲ ਦਾ ਮਾਮਲਾ ਹੈ
ਨਾਜ਼ੁਕ ਜਾ ਦਿੱਲ ਹੈ ਮੇਰਾ ਤਿਲਕੀ ਦਿੱਲ ਹੋਯਾ ਤੇਰਾ
ਰਾਤ ਨੂ ਨੀਂਦ ਨਾ ਆਵੇ ਖਾਣ ਨੂ ਪਵੇ ਹਨੇਰਾ
ਸੋਚਾਂ ਵਿਚ ਗੋਟੇ ਖਾਂਦਾ ਚੜ੍ਹ ਹੈ ਨਵਾ ਸਵੇਰਾ
ਏਦਾਂ ਜੇ ਹੁੰਦੀ ਐਸੀ ਹੋਵੇਗਾ ਕਿਵੇਂ ਬਸੇਰਾ
ਇੱਕੋ ਗੱਲ ਕਿਹੰਦਾ ਤੈਨੁ ਮਰਜੇ ਗਾ ਆਸ਼ਕ ਤੇਰਾ
ਹੋ ਜਿੱਦ ਨਾ ਕਰੋ ਸੱਜਨ
ਦਿੱਲ
ਦਿੱਲ ਦਾ ਮਾਮਲਾ ਹੈ - ਦਿੱਲ ਦਾ ਮਾਮਲਾ ਹੈ
ਮੇਰੀ ਇੱਕ ਗੱਲ ਜੇ ਮਨੋ ਦਿੱਲ ਦੇ ਨਾਲ ਦਿੱਲ ਨਾ ਲਾਣਾ
ਦਿੱਲ ਨੂ ਐਦਾਂ ਸਮਝਾਣਾ ਹਾਏ ਦਿੱਲ ਨੂ ਐਦਾਂ ਸਮਝਾਣਾ
ਇਸ਼੍ਕ਼ ਅੰਨਿਆਂ ਕਰੇ ਸਜਾਖੇਯਾ ਨੁ
ਤੇ ਐਦੇ ਨਾਲ ਦੀ ਕੋਈ ਨਾ ਮਰਜ਼ ਲੋਕੋ
ਜ਼ੇ ਕਰ ਲਾ ਬਹੀਏ ਫਿਰ ਸਾਥ ਦੇਈਏ
ਸਿਰਾਂ ਨਾਲ ਨਿਭਾਈਏ ਫ਼ਰਜ਼ ਲੋਕੋ
ਜੇ ਕਰ ਕਿੱਥੇ ਲਗ ਵੀ ਜਾਵੇ
ਸੱਜਣਾ ਦੀ ਗਲੀ ਨਾ ਜਾਣਾ
ਨਹੀਂ ਤੇ ਪੇਸੀ ਪਛੁਤਾਨਾ
ਸੱਜਨ ਦੀ ਗਲੀ ਚ ਲਰ੍ਕੇ
ਤੇਰੇ ਨਾਲ ਖ਼ਾਰ ਖਾਨ ਗੇ
ਤੈਨੂੰ ਲੈ ਜਾਣ ਗੇ ਫੜਕੇ
ਤੇਰੇ ਤੇ ਵਾਰ ਕਰਨ ਗੇ
ਲੜਕੀ ਦਾ ਪਯੋ ਬੂਲਵਾ ਕੇ
ਐਸੀ ਫਿਰ ਮਾਰ ਕਰਨ ਗੇ
ਹੋ ਕੁਛ ਤੇ ਡਰੋ ਸੱਜਨ
ਦਿੱਲ
ਦਿੱਲ ਦਾ ਮਾਮਲਾ ਹੈ - ਦਿੱਲ ਦਾ ਮਾਮਲਾ ਹੈ
ਦਿੱਲ ਦੀ ਗਲ ਪੁਛੋ ਹੀ ਨ ਬੋਹੋਤਾ ਹੀ ਲਾਪਰਵਾਹ ਹੈ
ਪੱਲ ਵਿਚ ਏ ਕੋਲ ਆ ਹੋਵੇ ਪਲ ਵਿਚ ਏ ਲਾਪਤਾ ਹੈ
ਇਸਦੇ ਨੇ ਦਰਦ ਅਵੱਲੇ ਦਰਦਾਂ ਦੀ ਦਰ੍ਦ ਦਵਾ ਹੈ
ਮਸਤੀ ਵਿਚ ਹੋਵੇ ਜੇ ਦਿੱਲ ਤਾਂ ਫਿਰ ਏ ਬਾਦਸ਼ਾਹ ਹੈ
ਫਿੱਰ ਤਾਂ ਏ ਕੁਛ ਨੀ ਢਹਿੰਦਾ ਚੰਗਾ ਹੈ ਕੀ ਬੁਰਾ ਹੈ
ਮੈਂ ਹਾਂ ਬਸ ਮੈਂ ਹਾਂ ਸਬ ਕੁਛ ਕੇਹੜਾ ਸਾਲਾ ਖੁਦਾ ਹੈ
ਦਿੱਲ ਦੇ ਨੇ ਦਰਦ ਅਵੱਲੇ ਆਸ਼ਕ ਨੇ ਰਿਹਿੰਦੇ ਕੱਲੇ
ਤਾਂਹੀ ਓ ਤੇ ਲੋਕੀ ਕੇਹ੍ਨ੍ਦੇ ਆਸ਼ਕ ਨੇ ਹੁੰਦੇ ਝੱਲੇ
ਸੱਜਣਾ ਦੀ ਯਾਦ ਬਿਨਾ ਕੁਚ ਹੁੰਦਾ ਨੀ ਏਨਾ ਪੱਲੇ
ਦਿੱਲ ਨੂ ਬਚਾ ਕ ਰਖੋ ਸੋਹਣੀਆਂ ਚੀਜਾ ਕੋਲੋ
ਏਹ੍ਨੁ ਛੁਪਾ ਕੇ ਰਖੋ ਨਜ਼ਰਾਂ ਕਿੱਥੇ ਲਾ ਨਾ ਬੈਠੇ
ਚੱਕਰ ਕੋਈ ਪਾ ਨਾ ਬੈਠੇ ਇਹਦੀ ਲਗਾਮ ਕੱਸੋ ਜੀ
ਕੋਠਾ ਕੀਥੇ ਖਾ ਨਾ ਬੈਠੇ ਹੋ ਦਿੱਲ ਤੋਂ ਡਰੋ ਸੱਜਨ
ਦਿੱਲ
ਦਿੱਲ ਦਾ ਮਾਮਲਾ ਹੈ - ਦਿੱਲ ਦਾ ਮਾਮਲਾ ਹੈ
ਮਾਣ ਮਰਜਾਨੇ ਦਾ ਦਿੱਲ ਤੇਰੇ ਦੀਵਾਨੇ ਦਾ ਦਿੱਲ
ਹੁਣੇ ਚੰਗਾ ਭਲਾ ਸੀ ਤੇਰੇ ਪਰਵਾਨੇ ਦਾ ਦਿੱਲ
ਦੋਹਾਂ ਵਿਚ ਫਰਕ ਬੜਾ ਹੈ ਆਪ੍ਨੇ ਬੇਗਾਨੇ ਦਾ ਦਿੱਲ
ਦਿੱਲ ਨਾਲ ਜੇ ਦਿੱਲ ਮਿਲ ਜਾਵੇ ਸੜਦਾ ਜ਼ਮਾਨੇ ਦਾ ਦਿੱਲ
ਹਰਦਮ ਜੋ ਸੜਦਾ ਰਹਿੰਦਾ ਓਹਿ ਇੱਕ ਆਨੇ ਦਾ ਦਿੱਲ
ਦਿੱਲ ਨੂ ਜੇ ਲੌਣਾ ਹੀ ਹੈ ਬੱਸ ਇਕ ਥਾਂ ਲਾ ਹੀ ਛੱਡੋ
ਛੱਡੋ ਜੀ ਛੱਡੋ-ਛੱਡੋ ਮੈਂ ਕਿਹਾ ਜੀ ਛੱਡੋ-ਛੱਡੋ
ਚੰਗਾ ਹੈ ਜਾਗਯਾ ਰਹਿੰਦਾ ਕਰਦਾ ਹੈ ਬੜੀ ਖ਼ਰਾਬੀ
ਜ਼ਿਥੇ ਵ ਵੇਲ਼ਾ ਬਹਿੰਦਾ ਦਿੱਲ ਵੀ ਬੱਸ ਓਸਨੂ ਦੇਵੋ
ਦਿੱਲ ਦੀ ਜੋ ਰਮਜ਼ ਪਹਿਚਾਣੇ ਦੁੱਖ-ਸੁੱਖ ਸਹਾਈ ਹੋ ਕੇ
ਅਪਣਾ ਜੋ ਫ਼ਰਜ਼ ਪਚਾਨੇ ਦਿੱਲ ਹੈ ਸ਼ੀਸ਼ੇ ਦਾ ਖਿਲੌਣਾ
ਟੁੱਟਿਆ ਫਿਰ ਰਾਸ ਨੀ ਔਣਾ ਹੋ ਪੀੜਾ ਹਰੋ ਸੱਜਨ
ਦਿੱਲ
ਦਿੱਲ ਦਾ ਮਾਮਲਾ ਹੈ - ਦਿੱਲ ਦਾ ਮਾਮਲਾ ਹੈ