Apna Punjab Hove
ਬ੍ਰਆਹ
ਅਪਣਾ ਪੰਜਾਬ ਹੋਵੇ, ਘਰ ਦੀ ਸ਼ਰਾਬ ਹੋਵੇ
ਮੂਲੀ ਨਾਲ ਗੰਢਾ ਹੋਵੇ, ਬਾਨ ਵਾਲਾ ਮੰਜਾ ਹੋਵੇ
ਹੋ ਮੰਜੇ ਉਤੇ ਬੈਠਾ ਜੱਟ ਓਏ ਬਣੇਆ ਨਵਾਬ ਹੋਵੇ
ਅਪਣਾ ਪੰਜਾਬ ਹੋਵੇ, ਘਰ ਦੀ ਸ਼ਰਾਬ ਹੋਵੇ
ਅਪਣਾ ਪੰਜਾਬ , ਅਪਣਾ ਪੰਜਾਬ
ਹੋ ਪਿਹਲੇ ਤੋੜ ਵਾਲੀ ਵਿਚੋਂ ਦੂਜਾ ਪੇਗ ਲਾਯਾ ਹੋਵੇ
ਗੰਧਲਾਂ ਦਾ ਸਾਗ ਵੱਟੀ ਬੇਬੇ ਨੇ ਬਣਾਯਾ ਹੋਵੇ
ਹੋਏ ਪਿਹਲੇ ਤੋੜ ਵਾਲੀ ਵਿਚੋਂ ਦੂਜਾ ਪੇਗ ਲਾਯਾ ਹੋਵੇ
ਗੰਧਲਾਂ ਦਾ ਸਾਗ ਵੱਟੀ ਬੇਬੇ ਨੇ ਬਣਾਯਾ ਹੋਵੇ
ਕੂੰਡੇ ਵਿਚ ਰਗੜੇ
ਕੂੰਡੇ ਵਿਚ ਰਗੜੇ ਮਸਾਲੇ ਦਾ ਸਵਾਦ ਹੋਵੇ
ਅਪਣਾ ਪੰਜਾਬ ਹੋਵੇ, ਘਰ ਦੀ ਸ਼ਰਾਬ ਹੋਵੇ
ਅਪਣਾ ਪੰਜਾਬ , ਅਪਣਾ ਪੰਜਾਬ
ਸਰੋਂ ਦੇ ਸਾਗ ਵਿਚ ਮੈਂ ਘੇਓ ਹੀ ਘੇਓ ਪਾਈ ਜਾਵਾਂ
ਮੱਕੀ ਦੀਆਂ ਰੋਟੀਆਂ ਨੂ ਬਿਨਾ ਗਿਣੇ ਖਾਈ ਜਾਵਾਂ
ਸਰੋਂ ਦੇ ਸਾਗ ਵਿਚ ਮੈਂ ਘੇਓ ਹੀ ਘੇਓ ਪਾਈ ਜਾਵਾਂ
ਮੱਕੀ ਦੀਆਂ ਰੋਟੀਆਂ ਨੂ ਬਿਨਾ ਗਿਣੇ ਖਾਈ ਜਾਵਾਂ
ਖੂ ਤੇ ਜਾ ਕ ਗੰਨੇ ਚੂਪਾਂ
ਖੂ ਤੇ ਜਾ ਕ ਗੰਨੇ ਚੂਪਾਂ ,ਓਏ ਘਰ ਦਾ ਕਬਾਬ ਹੋਵੇ
ਅਪਣਾ ਪੰਜਾਬ ਹੋਵੇ, ਘਰ ਦੀ ਸ਼ਰਾਬ ਹੋਵੇ
ਅਪਣਾ ਪੰਜਾਬ , ਅਪਣਾ ਪੰਜਾਬ
ਸੱਥ ਵਿਚ ਸੀਪ ਖੇਡਾਂ ਬਾਬੇਆਂ ਦੀ ਢਾਣੀ ਨਾਲ
ਆਰੀ ਨੇ ਬਣਾ ਤੇ ਤੇਰਾਂ ਯੱਕਾ ਪਾਕੇ ਰਾਣੀ ਨਾਲ
ਸੱਥ ਵਿਚ ਸੀਪ ਖੇਡਾਂ ਬਾਬੇਆਂ ਦੀ ਢਾਣੀ ਨਾਲ
ਆਰੀ ਨੇ ਬਣਾ ਤੇ ਤੇਰਾਂ ਯੱਕਾ ਪਾਕੇ ਰਾਣੀ ਨਾਲ
ਬੋਲ ਕੇ ਨਾ ਖੇਡ ਕਾਕਾ
ਬੋਲ ਕੇ ਨਾ ਖੇਡ ਕਾਕਾ ਓਏ ਕਮ ਨਾ ਖਰਾਬ ਹੋਵੇ
ਅਪਣਾ ਪੰਜਾਬ ਹੋਵੇ, ਘਰ ਦੀ ਸ਼ਰਾਬ ਹੋਵੇ
ਅਪਣਾ ਪੰਜਾਬ , ਅਪਣਾ ਪੰਜਾਬ
ਤਾਰੇਆਂ ਦੀ ਰਾਤ ਵਿਚ ਚੰਦ ਮਾਮਾ ਹੱਸੀ ਜਾਵੇ
ਅੱਧ ਸੁੱਤੇ ਦੀਆਂ ਲੱਤਾਂ ਚੂੜੇ ਵਾਲੀ ਨੱਪੀ ਜਾਵੇ
ਤਾਰੇਆਂ ਦੀ ਰਾਤ ਵਿਚ ਚੰਦ ਮਾਮਾ ਹੱਸੀ ਜਾਵੇ
ਅੱਧ ਸੁੱਤੇ ਦੀਆਂ ਲੱਤਾਂ ਚੂੜੇ ਵਾਲੀ ਨੱਪੀ ਜਾਵੇ
ਮੱਖਣ ਬ੍ਰਾੜਾ ਖੁਲੀ
ਮੱਖਣ ਬ੍ਰਾੜਾ ਖੁਲੀ ਓਏ ਪ੍ਯਾਰ ਦੀ ਕਿੱਤਾਬ ਹੋਵੇ
ਅਪਣਾ ਪੰਜਾਬ ਹੋਵੇ, ਘਰ ਦੀ ਸ਼ਰਾਬ ਹੋਵੇ
ਅਪਣਾ ਪੰਜਾਬ , ਅਪਣਾ ਪੰਜਾਬ
ਅਪਣੇ ਗਰਾਈਂ ਕੋਲੋਂ ਹਾਲ ਪੁੱਛਾਂ ਪਿੰਡ ਦਾ
ਮਰਜਾਣੇ ਮਾਨਾ ਕ੍ਯੋਂ ਪੰਜਾਬ ਜਾਂਦਾ ਖਿੰਡ ਦਾ
ਅਪਣੇ ਗਰਾਈਂ ਕੋਲੋਂ ਹਾਲ ਪੁੱਛਾਂ ਪਿੰਡ ਦਾ
ਮਰਜਾਣੇ ਮਾਨਾ ਕ੍ਯੋਂ ਪੰਜਾਬ ਜਾਂਦਾ ਖਿੰਡ ਦਾ
ਕਦੇ ਕਿਸੇ ਰਾਵੀ ਕੋਲੋਂ
ਕਦੇ ਕਿਸੇ ਰਾਵੀ ਕੋਲੋਂ ਓਏ ਵਖ ਨਾ ਚੇਨਾਬ ਹੋਵੇ
ਅਪਣਾ ਪੰਜਾਬ ਹੋਵੇ, ਘਰ ਦੀ ਸ਼ਰਾਬ ਹੋਵੇ
ਅਪਣਾ ਪੰਜਾਬ , ਅਪਣਾ ਪੰਜਾਬ