Parle Ji

Mone Wala

ਮਾੜਾ ਹੁੰਦਾ ਘਰ ਚ ਕਲੇਸ਼ daily ਦਾ
Speaker ਤੇ ਫੋਨ ਲਾਈ ਨੀ ਸਹੇਲੀ ਦਾ
ਓ ਡਰੀਏ ਖੁਦਾ ਤੋਂ ਉੱਤੇ ਨੂੰ ਨਾ ਥੁੱਕੀਏ
ਲੱਭ ਲੈਂਦੀ ਮੌਤ ਭਾਵੇਂ ਕਿਤੇ ਲੁਕੀਏ
ਸੌਂਹ ਲੱਗੇ ਰਾਤਾਂ ਨੂੰ ਨੀ ਸੌਂਦੇ ਬੱਲਿਆ
ਸੌਂਹ ਲੱਗੇ ਰਾਤਾਂ ਨੂੰ ਨੀ ਸੌਂਦੇ ਬੱਲਿਆ ..
ਜਿਨ੍ਹਾਂ ਹੁੰਦਾ ਬਣਨਾ star ਕੱਲ ਦੇ
Tide ਨਾਲ ਇੱਜ਼ਤਾਂ ਦੇ ਦਾਗ ਲਹਿੰਦੇ ਨਾ
Parle ਜੀ ਖਾਕੇ ਨੀ ਦਿਮਾਗ ਚੱਲਦੇ
Tide ਨਾਲ ਇੱਜ਼ਤਾਂ ਦੇ ਦਾਗ ਲਹਿੰਦੇ ਨਾ
Parle ਜੀ ਖਾਕੇ ਨੀ ਦਿਮਾਗ ਚੱਲਦੇ

ਚੁੰਨੀਆਂ ਗਲਾਂ ਚ ਨੀ ਸਿਰਾਂ ਤੇ ਸੌਂਦੀਆਂ
ਅਕਲਾਂ ਬਦਾਮ ਖਾਣ ਨਾਲ ਨੀ ਆਉਂਦੀਆਂ
Cello tape ਨਾਲ ਰਿਸ਼ਤੇ ਨੀ ਜੁੜ ਦੇ
ਸੈਂਟਾ ਨਾਲ ਮਹਿਕਾਂ ਨੀ ਰੂਹਾਂ ਚੋਂ ਆਉਂਦੀਆਂ
ਨਿੱਤ ਨੇਮ ਚਾਬੀ ਖੁਸ਼ੀਆਂ ਦੇ ਜਿੰਦੇ ਦੀ
ਨਿੱਤ ਨੇਮ ਚਾਬੀ ਖੁਸ਼ੀਆਂ ਦੇ ਜਿੰਦੇ ਦੀ ..
Leo ਦੀਆਂ ਧੂਪਾਂ ਨਾ ਨੀ ਰੱਬ ਮੰਨ ਦੇ
Tide ਨਾਲ ਇੱਜ਼ਤਾਂ ਦੇ ਦਾਗ ਲਹਿੰਦੇ ਨਾ
Parle ਜੀ ਖਾਕੇ ਨੀ ਦਿਮਾਗ ਚੱਲਦੇ
Tide ਨਾਲ ਇੱਜ਼ਤਾਂ ਦੇ ਦਾਗ ਲਹਿੰਦੇ ਨਾ
Parle ਜੀ ਖਾਕੇ ਨੀ ਦਿਮਾਗ ਚੱਲਦੇ

ਬੇਬੇ ਦੀਆਂ ਵਾਲੀਆਂ ਨੂੰ ਹੱਥ ਪਾ ਲੇ ਜੋ
ਮਾਪਿਆ ਨੂੰ ਫਾਇਦਾ ਕੀ ਇਹੋ ਜੇ ਪੁੱਤ ਦਾ
ਚਿੱਟਿਆ ਵਾਲਾਂ ਦਾ ਦੱਸਦਾ ਤਜ਼ਰਬਾ
ਸੈਂਟਰਾਂ ਚ ਜਾ ਕੇ ਚਿੱਟਾ ਨਈਓਂ ਛੁੱਟ ਦਾ
ਮਿਹਨਤਾਂ ਨਾ ਤਖਤੇ ਪਲਟ ਹੁੰਦੇ ਨੇ ..
ਮਿਹਨਤਾਂ ਨਾ ਤਖਤੇ ਪਲਟ ਹੁੰਦੇ ਨੇ ..
ਨਗਾ ਨਾਲ ਕਦੇ ਨੀ ਗ੍ਰਹਿ ਟਲਦੇ
Tide ਨਾਲ ਇੱਜ਼ਤਾਂ ਦੇ ਦਾਗ ਲਹਿੰਦੇ ਨਾ
Parle ਜੀ ਖਾਕੇ ਨੀ ਦਿਮਾਗ ਚੱਲਦੇ
Tide ਨਾਲ ਇੱਜ਼ਤਾਂ ਦੇ ਦਾਗ ਲਹਿੰਦੇ ਨਾ
Parle ਜੀ ਖਾਕੇ ਨੀ ਦਿਮਾਗ ਚੱਲਦੇ

ਵਿਦਿਆ ਪੜਾਈ ਨੂੰ ਨੀ ਚੋਰ ਚੱਕਦੇ
ਅਣਖਾਂ ਥੀਓੰਦੀਆਂ ਨੀ ਕਦੇ lease ਤੇ
ਗੁਰੂ ਘਰੇ ਪੱਖੇ ਲਗਵਾ ਕੇ ਪੱਲਿਓਂ
ਨਾਮ ਨੀ ਲਿਖੀਦਾ ਖਾਣ ਵਾਲੀ ਚੀਜ ਤੇ
ਮੋਂਨੇ ਵਾਲੇ ਸੰਨੀ ਸੂਚਨਾ ਉਜਾੜ ਦੀ ..
ਮੋਂਨੇ ਵਾਲੇ ਸੰਨੀ ਸੂਚਨਾ ਉਜਾੜ ਦੀ ..
ਸਾਂਝੇਆ ਘਰਾਂ ਚ ਚੁੱਲ੍ਹੇ ਦੋ ਬਲਦੇ
ਸਾਂਝੇਆ ਘਰਾਂ ਚ ਚੁੱਲ੍ਹੇ ਦੋ ਬਲਦੇ
Tide ਨਾਲ ਇੱਜ਼ਤਾਂ ਦੇ ਦਾਗ ਲਹਿੰਦੇ ਨਾ
Parle ਜੀ ਖਾਕੇ ਨੀ ਦਿਮਾਗ ਚੱਲਦੇ
Tide ਨਾਲ ਇੱਜ਼ਤਾਂ ਦੇ ਦਾਗ ਲਹਿੰਦੇ ਨਾ
Parle ਜੀ ਖਾਕੇ ਨੀ ਦਿਮਾਗ ਚੱਲਦੇ
Tide ਨਾਲ ਇੱਜ਼ਤਾਂ ਦੇ ਦਾਗ ਲਹਿੰਦੇ ਨਾ
Parle ਜੀ ਖਾਕੇ ਨੀ ਦਿਮਾਗ ਚੱਲਦੇ
Tide ਨਾਲ ਇੱਜ਼ਤਾਂ ਦੇ ਦਾਗ ਲਹਿੰਦੇ ਨਾ
Parle ਜੀ ਖਾਕੇ ਨੀ ਦਿਮਾਗ ਚੱਲਦੇ

Curiosità sulla canzone Parle Ji di Gulab Sidhu

Chi ha composto la canzone “Parle Ji” di di Gulab Sidhu?
La canzone “Parle Ji” di di Gulab Sidhu è stata composta da Mone Wala.

Canzoni più popolari di Gulab Sidhu

Altri artisti di Asiatic music