Mandian Ch Jatt

Babbu Maan

ਮੰਡੀਆ ਚ ਜੱਟ ਰੁੱਲਦਾ
ਚੁੱਲੇ ਮੁਹਰੇ ਰੁੱਲਦੀ ਰਕਾਨ
ਮੰਡੀਆ ਚ ਜੱਟ ਰੁੱਲਦਾ
ਚੁੱਲੇ ਮੁਹਰੇ ਰੁੱਲਦੀ ਰਕਾਨ
ਆਟੇ ਨਾਲ ਬੀਬਾ ਘੁੱਲਦੀ
ਆਟੇ ਨਾਲ ਬੀਬਾ ਘੁੱਲਦੀ
ਮਿੱਟੀ ਨਾਲ ਘੁੱਲਦਾ ਜਵਾਨ
ਮੰਡੀਆ ਚ ਜੱਟ ਰੁੱਲਦਾ
ਚੁੱਲੇ ਮੁਹਰੇ ਰੁੱਲਦੀ ਰਕਾਨ
ਮੰਡੀਆ ਚ ਜੱਟ ਰੁੱਲਦਾ
ਚੁੱਲੇ ਮੁਹਰੇ ਰੁੱਲਦੀ ਰਕਾਨ

ਮਾਵਾਂ ਦੀ ਜਵਾਨੀ ਖਾ ਗਈ
ਬਾਪੂਆ ਦੀ ਚੰਦਰੀ ਸ਼ਰਾਬ
ਬਾਪੂ ਵੀ ਵਿਚਾਰੇ ਕਿਥੇ ਜਾਣ
ਕਰਜੇ ਨੇ ਖਾ ਲਏ ਖਾਅਬ
ਮਾਵਾਂ ਦੀ ਜਵਾਨੀ ਖਾ ਗਈ
ਬਾਪੂਆ ਦੀ ਚੰਦਰੀ ਸ਼ਰਾਬ
ਬਾਪੂ ਵੀ ਵਿਚਾਰੇ ਕਿਥੇ ਜਾਣ
ਕਰਜੇ ਨੇ ਖਾ ਲਏ ਖਾਅਬ
ਨੱਥ ਪਾਈ ਦੇਖੋ ਜੱਟਾ ਨੂੰ
ਬਾਣੀਏ ਦੇ ਹੱਥ ਚ ਕਮਾਨ
ਮੰਡੀਆ ਚ ਜੱਟ ਰੁੱਲਦਾ
ਚੁੱਲੇ ਮੁਹਰੇ ਰੁੱਲਦੀ ਰਕਾਨ

ਭੇਣਾ ਨੂੰ ਦਹਾਜੂ ਟੱਕਰੇ
ਸਾਲ ਪਿੱਛੋ ਅੱਗ ਦਿੰਦੇ ਲ਼ਾ
ਗੁਰਬਤ ਦੀਆ ਮਹਿੰਦੀਆ
ਗਈਆ ਨੇ ਹਥੇਲੀਆ ਨੂੰ ਖਾ
ਭੇਣਾ ਨੂੰ ਦਹਾਜੂ ਟੱਕਰੇ
ਸਾਲ ਪਿੱਛੋ ਅੱਗ ਦਿੰਦੇ ਲ਼ਾ
ਗੁਰਬਤ ਦੀਆ ਮਹਿੰਦੀਆ
ਗਈਆ ਨੇ ਹਥੇਲੀਆ ਨੂੰ ਖਾ
ਬੂਹੇ ਤੇ ਬਰਾ ਢੁੱਲਦੀ
ਆ ਗਿਆ ਏ ਮੋਤ ਦਾ ਸਮਾਨ
ਮੰਡੀਆ ਚ ਜੱਟ ਰੁੱਲਦਾ
ਚੁੱਲੇ ਮੁਹਰੇ ਰੁੱਲਦੀ ਰਕਾਨ

ਦੇਵਤਾ ਸੀ ਪਾਣੀ ਜੋ ਕਦੇ
ਅੱਜ ਕੱਲ ਬੰਦੇ ਮਾਰਦਾ
ਛੱਕ ਗਿਆ ਪੁਰਾ ਮਾਲਵਾ
ਅੱਜ ਕੱਲ ਮਾਝਾ ਠਾਰਦਾ
ਦੇਵਤਾ ਸੀ ਪਾਣੀ ਜੋ ਕਦੇ
ਅੱਜ ਕੱਲ ਬੰਦੇ ਮਾਰਦਾ
ਛੱਕ ਗਿਆ ਪੁਰਾ ਮਾਲਵਾ
ਅੱਜ ਕੱਲ ਮਾਝਾ ਠਾਰਦਾ
ਸਾਭ ਲ੍ਊ ਪੰਜਾਬੀ ਪੁੱਤਰੋ
ਜੱਗ ਤੇ ਕੋਈ ਰਹਿ ਜੇ ਨਾ ਨਿਸ਼ਾਨ
ਮੰਡੀਆ ਚ ਜੱਟ ਰੁੱਲਦਾ
ਚੁੱਲੇ ਮੁਹਰੇ ਰੁੱਲਦੀ ਰਕਾਨ

ਰੁੱਖਾ ਨੂੰ ਸਿਊਕ ਖ੍ਹਾ ਗਈ
ਮੁੰਡੇਆ ਨੂੰ ਖ੍ਹਾ ਗਈ ਸਮੈਕ
ਪਰਜਾ ਵੀ ਫਿਰੇ ਭੂੱਤਰੀ
ਸ਼ਾਸ਼ਕ ਵੀ ਨਿਕੱਲੇ ਨਲੈਕ
ਛੱਕਦੇ ਨੀਟ ਅਰਬਾ
ਖੁਦਕੁਸ਼ੀ ਕਰੇ ਕਿਰਸਾਨ
ਮੰਡੀਆ ਚ ਜੱਟ ਰੁੱਲਦਾ
ਚੁੱਲੇ ਮੁਹਰੇ ਰੁੱਲਦੀ ਰਕਾਨ

ਖ੍ਹਾ ਗਿਆ ਕਲੇਸ਼ ਬਾਲਪਨ
ਬਚਪਨ ਖ੍ਹਾ ਗਈ ਆਸ਼ਕੀ
ਸ਼ੋਹਰਤ ਮਿਲੀ ਰੱਜ ਕੇ
ਤੇਰੇ ਬਿਨਾ ਹੋਰ ਖਾਸ ਕੀ
ਖ੍ਹਾ ਗਿਆ ਕਲੇਸ਼ ਬਾਲਪਨ
ਬਾਗਪਨ ਖ੍ਹਾ ਗਈ ਆਸ਼ਕੀ
ਸ਼ੋਹਰਤ ਮਿਲੀ ਰੱਜ ਕੇ
ਤੇਰੇ ਬਿਨਾ ਹੋਰ ਖਾਸ ਕੀ
ਉੱਚੀਆ ਉੱਡਾਰ ਦਾ ਉਹ ਕਾਗ
ਪਿਜਰੇ ਚ ਪੈ ਗਿਆ ਮਾਨ
ਮੰਡੀਆ ਚ ਜੱਟ ਰੁੱਲਦਾ
ਚੁੱਲੇ ਮੁਹਰੇ ਰੁੱਲਦੀ ਰਕਾਨ
ਆਟੇ ਨਾਲ ਬੀਬਾ ਘੁੱਲਦੀ
ਮਿੱਟੀ ਨਾਲ ਘੁੱਲਦਾ ਜਵਾਨ
ਉੱਚੀਆ ਉੱਡਾਰ ਦਾ ਉਹ ਕਾਗ
ਪਿਜਰੇ ਚ ਪੈ ਗਿਆ ਮਾਨ
ਉੱਚੀਆ ਉੱਡਾਰ ਦਾ ਉਹ ਕਾਗ
ਪਿਜਰੇ ਚ ਪੈ ਗਿਆ ਮਾਨ​

Canzoni più popolari di Babbu Maan

Altri artisti di Film score