Dukh

Babbu Maan

ਦੁਖ ਜਰੇ ਮੈਂ ਬਥੇਰੇ
ਪਰ ਇਜਹਾਰ ਨ੍ਹੀ ਕੀਤੇ
ਦੁਖ ਜਰੇ ਮੈਂ ਬਥੇਰੇ
ਪਰ ਇਜਹਾਰ ਨ੍ਹੀ ਕੀਤੇ
ਛੱਲੇ ਗਮਾਂ ਦੇ ਉਡਾਏ
ਛੱਲੇ ਗਮਾਂ ਦੇ ਉਡਾਏ
ਜਾਮ ਭਰ ਭਰ ਪੀਤੇ (ਪੀਤੇ ਪੀਤੇ)
ਦੁਖ ਜਰੇ ਮੈਂ ਬਥੇਰੇ
ਪਰ ਇਜਹਾਰ ਨ੍ਹੀ ਕੀਤੇ
ਦੁਖ ਜਰੇ ਮੈਂ ਬਥੇਰੇ
ਪਰ ਇਜਹਾਰ ਨ੍ਹੀ ਕੀਤੇ

ਗੱਲਾਂ ਚੰਨ ਨਾਲ ਹੋਈਆਂ
ਤਾਰੇ ਬਿਰਹਾਂ ਚ ਰੋਏ
ਖੂਨ ਜਿਨਾ ਨੂ ਪੀਲਾਯਾ
ਓ ਭੀ ਆਪਣੇ ਨਾ ਹੋਏ

ਗੱਲਾਂ ਚੰਨ ਨਾਲ ਹੋਈਆਂ
ਤਾਰੇ ਬਿਰਹਾਂ ਚ ਰੋਏ
ਖੂਨ ਜਿਨਾ ਨੂ ਪੀਲਾਯਾ
ਓ ਭੀ ਆਪਣੇ ਨਾ ਹੋਏ
ਦਾਗ ਇਜ਼ਤਾਂ ਨੂ ਲਗੂ
ਤਾਹਿ ਅੱਸੀ ਹੋਠ ਸੀਤੇ (ਸੀਤੇ ਸੀਤੇ )
ਦੁਖ ਜਰੇ ਮੈਂ ਬਥੇਰੇ
ਪਰ ਇਜਹਾਰ ਨ੍ਹੀ ਕੀਤੇ
ਦੁਖ ਜਰੇ ਮੈਂ ਬਥੇਰੇ
ਪਰ ਇਜਹਾਰ ਨ੍ਹੀ ਕੀਤੇ
ਦੁਖ ਜਰੇ ਮੈਂ ਬਥੇਰੇ
ਪਰ ਇਜਹਾਰ ਨ੍ਹੀ ਕੀਤੇ

ਉੱਤੋ ਹੱਸ ਹੱਸ ਯਾਰਾ
ਅੱਸੀ ਹਰ ਪੀਡ ਸਹੀ
ਜਾਂਦੀ ਗੱਡੀ ਵਿਚੋ ਮਾਨਾ
ਓ ਤਕਦੀ ਵੀ ਰਹੀ

ਉੱਤੋ ਹੱਸ ਹੱਸ ਯਾਰਾ
ਅੱਸੀ ਹਰ ਪੀਡ ਸਹੀ
ਜਾਂਦੀ ਗੱਡੀ ਵਿਚੋ ਮਾਨਾ
ਓ ਤਕਦੀ ਵੀ ਰਹੀ
ਦਿਨ ਸਦੀਆਂ ਦੇ ਵਾਂਗ
ਪਲ ਸਾਲਾਂ ਵਾਂਗੂ ਬੀਤੇ (ਬੀਤੇ ਬੀਤੇ)
ਦੁਖ ਜਰੇ ਮੈਂ ਬਥੇਰੇ
ਪਰ ਇਜਹਾਰ ਨ੍ਹੀ ਕੀਤੇ
ਦੁਖ ਜਰੇ ਮੈਂ ਬਥੇਰੇ
ਪਰ ਇਜਹਾਰ ਨ੍ਹੀ ਕੀਤੇ

ਪੀੜ ਬੰਦੇ ਉੱਤੇ ਪਵੇ
ਕਰੇ ਦੁਨੀਆਂ ਮਜ਼ਾਕ
ਬੰਦਾ ਮੇਲੇ ਵਿਚ ਕੱਲਾ
ਦਸ ਕਿੰਨੂ ਮਾਰੇ ਹਾਕ

ਪੀੜ ਬੰਦੇ ਉੱਤੇ ਪਵੇ
ਕਰੇ ਦੁਨੀਆਂ ਮਜ਼ਾਕ
ਬੰਦਾ ਮੇਲੇ ਵਿਚ ਕੱਲਾ
ਦਸ ਕਿੰਨੂ ਮਾਰੇ ਹਾਕ
ਕਈ ਬੁਕਲ ਦੇ ਚੋਰ
ਮਾਨਾ ਲਾ ਗਏ ਪਲੀਤੇ (ਪਲੀਤੇ ਪਲੀਤੇ)
ਦੁਖ ਜਰੇ ਮੈਂ ਬਥੇਰੇ
ਪਰ ਇਜਹਾਰ ਨ੍ਹੀ ਕੀਤੇ
ਦੁਖ ਜਰੇ ਮੈਂ ਬਥੇਰੇ
ਪਰ ਇਜਹਾਰ ਨ੍ਹੀ ਕੀਤੇ
ਦੁਖ ਜਰੇ ਮੈਂ ਬਥੇਰੇ
ਪਰ ਇਜਹਾਰ ਨ੍ਹੀ ਕੀਤੇ

Canzoni più popolari di Babbu Maan

Altri artisti di Film score