Madhania
ਮਧਾਣੀਆਂ
ਹਾਏ ਵੇ ਮੇਰਿਆ ਡਾਢਿਆ ਰੱਬਾ
ਧੀਆਂ ਜਮਨੇ ਤੋਂ ਪਹਿਲਾਂ ਮਰ ਜਾਣਿਆ ਹਾਏ
ਹੋ ਹਾਏ ਵੇ ਮੇਰਿਆ ਡਾਢਿਆ ਰੱਬਾ
ਧੀਆਂ ਜਮਨੇ ਤੋਂ ਪਹਿਲਾਂ ਮਰ ਜਾਣਿਆ ਹਾਏ
ਹਾਏ ਛਲਿਆਂ
ਰੱਬਾ ਕੈਸੀ ਜੂਨ ਚੰਦਰੀ ਜਗ ਵੇਖਣ ਤੋਂ ਪਹਿਲੇ ਮੁੜ ਚਲਿਆ ਹਾਏ
ਹਾਏ ਲੋਈ
ਬਾਪੂ ਤੇਰਾ ਧਨ ਜਿਗਰਾ ਅਸੀਂ ਮਰਿਆ ਨਾ ਅੱਖ ਤੇਰੀ ਰੋਈ ਹਾਏ
ਹੋ ਹੋ
ਬਾਪੂ ਤੇਰਾ ਧਨ ਜਿਗਰਾ ਅਸੀਂ ਮਰਿਆ ਨਾ ਅੱਖ ਤੇਰੀ ਰੋਈ ਹਾਏ
ਹਾਏ ਫੀਤਾ
ਬਾਬੁਲਾ ਵੇ ਮੁੱਖ ਮੋੜਿਆ ਤੂੰ ਕਿ ਅਮੀਏ ਤਰਸ ਨਹੀਓ ਕੀਤਾ
ਹਾਏ ਡੇਰਾ
ਪੁੱਤਾ ਤੇਰਾ ਘਰ ਵੰਡਣਾ ਧੀਆਂ ਵੰਡਣਾ ਬਾਪੂ ਵੇ ਦੁੱਖ ਤੇਰਾ ਹਾਏ
ਪੁੱਤਾ ਤੇਰਾ ਘਰ ਵੰਡਣਾ ਧੀਆਂ ਵੰਡਣਾ ਬਾਪੂ ਵੇ ਦੁੱਖ ਤੇਰਾ ਹਾਏ
ਹਾਏ ਜੋੜੀ
ਅਮੀਏ ਨਾ ਮਾਰ ਲਾਡਲੀ ਕੌਣ ਗਾਉਗਾ ਵੀਰੇ ਦੀ ਦਸ ਘੋੜੀ ਹਾਏ
ਅਮੀਏ ਨਾ ਮਾਰ ਲਾਡਲੀ ਕੌਣ ਗਾਉਗਾ ਵੀਰੇ ਦੀ ਦਸ ਘੋੜੀ ਹਾਏ